ਲਾਇਨਜ਼ ਕਲੱਬ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ ਤੇ ਪਿਊਰੀਫਾਇਰ ਭੇਟ
ਲੁਧਿਆਣਾ, 24 ਅਗਸਤ (ਡਾ. ਤਰਲੋਚਨ ਸਿੰਘ)-ਲਾਇਨਜ਼ ਕਲੱਬ ਲੁਧਿਆਣਾ ਵਲੋਂ ਜਲੰਧਰ ਬਾਈਪਾਸ ਚੌਕ ਨੇੜੇ ਪੈਂਦੇ ਪਿੰਡ ਭੌਰਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵਿਦਿਆਰਥੀਆਂ ਲਈ ਵਾਟਰ ਕੂਲਰ ਅਤੇ ਪਾਣੀ ਸ਼ੁੱਧ ਕਰਨ ਵਾਲਾ ਪਿਊਰੀਫਾਇਰ ਭੇਟ ਕੀਤਾ ਗਿਆ।
ਲੁਧਿਆਣਾ, 24 ਅਗਸਤ (ਡਾ. ਤਰਲੋਚਨ ਸਿੰਘ)-ਲਾਇਨਜ਼ ਕਲੱਬ ਲੁਧਿਆਣਾ ਵਲੋਂ ਜਲੰਧਰ ਬਾਈਪਾਸ ਚੌਕ ਨੇੜੇ ਪੈਂਦੇ ਪਿੰਡ ਭੌਰਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵਿਦਿਆਰਥੀਆਂ ਲਈ ਵਾਟਰ ਕੂਲਰ ਅਤੇ ਪਾਣੀ ਸ਼ੁੱਧ ਕਰਨ ਵਾਲਾ ਪਿਊਰੀਫਾਇਰ ਭੇਟ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਲੁਧਿਆਣਾ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਸਮੇਤ ਸੁਸ਼ੀਲ ਗੁਪਤਾ, ਗੁਰਪ੍ਰੀਤ ਸਿੰਘ, ਉਪਿੰਦਰ ਪਾਲ ਸਿੰਘ, ਸ਼ਕਤੀਪਾਲ ਵਰਮਾ, ਤਰੁਣ ਚੰਦੋਕ ਅਤੇ ਵਿਕਾਸ ਕਪੂਰ ਹਾਜ਼ਰ ਸਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ ਨੇ ਕਲੱਬ ਦੇ ਇਸ ਉਪਰਾਲੇ ਲਈ ਧੰਨਵਾਦ ਪ੍ਰਗਟ ਕੀਤਾ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਫ਼ ਅਤੇ ਠੰਢਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਹ ਸੇਵਾ ਕਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਸਮਾਜ ਸੇਵਾ ਤਹਿਤ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਲੋਕ-ਹਿਤ ਨਾਲ ਜੁੜੇ ਕਾਰਜ ਜਾਰੀ ਰੱਖੇ ਜਾਣਗੇ।