ਵੈਟਰਨਰੀ ਯੂਨੀਵਰਸਿਟੀ ਵਲੋਂ ਮਾਨਸਿਕ ਤੌਰ ’ਤੇ ਸਿਹਤਮੰਦ ਕੈਂਪਸ ਬਣਾਉਣ ਸੰਬੰਧੀ ਕਾਰਜਸ਼ਾਲਾ ਆਯੋਜਿਤ
ਲੁਧਿਆਣਾ, 10 ਅਗਸਤ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਨੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਦਯਾ, ਹਮਦਰਦੀ ਤੇ ਮਨੋਵਿਗਿਆਨਕ ਤੰਦਰੁਸਤੀ ਦੇ ਮਾਹੌਲ ਨੂੰ ਬਿਹਤਰ ਕਰਨ ਲਈ ‘ਮਾਨਸਿਕ ਤੌਰ ’ਤੇ ਸਿਹਤਮੰਦ ਕੈਂਪਸ ਬਣਾਉਣਾ: ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਸਮੂਹਾਂ ਨੂੰ ਸੰਵੇਦਨਸ਼ੀਲ ਬਣਾਉਣ’ ਲਈ ਇਕ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ। ਡਾ.
ਲੁਧਿਆਣਾ, 10 ਅਗਸਤ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਨੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਦਯਾ, ਹਮਦਰਦੀ ਤੇ ਮਨੋਵਿਗਿਆਨਕ ਤੰਦਰੁਸਤੀ ਦੇ ਮਾਹੌਲ ਨੂੰ ਬਿਹਤਰ ਕਰਨ ਲਈ ‘ਮਾਨਸਿਕ ਤੌਰ ’ਤੇ ਸਿਹਤਮੰਦ ਕੈਂਪਸ ਬਣਾਉਣਾ: ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਸਮੂਹਾਂ ਨੂੰ ਸੰਵੇਦਨਸ਼ੀਲ ਬਣਾਉਣ’ ਲਈ ਇਕ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਮਨੋਵਿਗਿਆਨਕ ਤੰਦਰੁਸਤੀ ਨੂੰ ਬਿਹਤਰ ਕਰਨਾ ਅਕਾਦਮਿਕ ਅਤੇ ਪੇਸ਼ੇਵਰ ਉਤਮਤਾ ਜਿੰਨਾ ਹੀ ਮਹੱਤਵਪੂਰਨ ਹੈ ਅਤੇ ਇਕ ਸਹਿਯੋਗੀ ਕੈਂਪਸ ਵਾਤਾਵਰਨ ਬਣਾਉਣ ਲਈ ਅਜਿਹੇ ਯਤਨ ਬਹੁਤ ਢੁਕਵੇਂ ਹਨ। ਡਾ. ਓਪਿੰਦਰ ਸਿੰਘ, ਰਜਿਸਟਰਾਰ ਨੇ ਬਤੌਰ ਮੁੱਖ ਮਹਿਮਾਨ ਕਾਰਜਸ਼ਾਲਾ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਮਾਨਸਿਕ ਤੰਦਰੁਸਤੀ ਵਿੱਦਿਅਕ ਉਤਮਤਾ ਅਤੇ ਪੇਸ਼ੇਵਰ ਸਫਲਤਾ ਦੇ ਨਾਲ ਨਾਲ ਨਿੱਜੀ ਵਿਕਾਸ ਦੀ ਵੀ ਬੁਨਿਆਦ ਹੈ। ਡਾ. ਜਸਪਾਲ ਸਿੰਘ ਹੁੰਦਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਯੂਨੀਵਰਸਿਟੀ ਇਹ ਯਕੀਨੀ ਬਣਾਉਣ ਲਈ ਪੂਰਨ ਤੌਰ ’ਤੇ ਯਤਨਸ਼ੀਲ ਹੈ ਕਿ ਹਰੇਕ ਵਿਦਿਆਰਥੀ, ਅਧਿਆਪਕ ਅਤੇ ਸਟਾਫ਼ ਮੈਂਬਰ ਨੂੰ ਅਜਿਹਾ ਵਾਤਾਵਰਨ ਮੁਹੱਈਆ ਕੀਤਾ ਜਾਵੇ, ਜਿੱਥੇ ਮਾਨਸਿਕ ਸਿਹਤ ਨੂੰ ਇਕ ਸਾਂਝੀ ਜ਼ਿੰਮੇਵਾਰੀ ਸਮਝਿਆ ਜਾਏ। ਮੁਹਾਰਤ ਸੈਸ਼ਨ ਵਿਚ ਪ੍ਰਸਿੱਧ ਮਨੋਵਿਗਿਆਨੀ ਡਾ. ਡੀ.ਜੇ. ਸਿੰਘ ਅਤੇ ਡਾ. ਦਰਪਨ ਕੌਰ ਔਲਖ ਨੇ ਮਾਨਸਿਕ ਸਿਹਤ ਜਾਗਰੂਕਤਾ, ਭਾਵਨਾਤਮਕ ਪਰੇਸ਼ਾਨੀ ਦੇ ਮੁੱਢਲੇ ਸੰਕੇਤਾਂ ਨੂੰ ਪਛਾਣਨ, ਤਣਾਅ ਅਤੇ ਚਿੰਤਾ ਦਾ ਪ੍ਰਬੰਧਨ ਕਰਨ, ਭਾਵਨਾਤਮਕ ਲਚਕੀਲਾਪਣ ਅਤੇ ਸਾਥੀਆਂ ਦੀ ਸਹਾਇਤਾ ਨੂੰ ਉਤਸ਼ਾਹਿਤ ਕਰਨ ਲਈ ਦਿਲਚਸਪ ਅਤੇ ਦੁਵੱਲੇ ਵਿਚਾਰ ਵਟਾਂਦਰੇ ਵਾਲੀ ਪੇਸ਼ਕਾਰੀ ਦਿੱਤੀ। ਡਾ. ਗੋਪਿਕਾ ਤਲਵਾੜ ਅਤੇ ਡਾ. ਨਿਧੀ ਸ਼ਰਮਾ, ਪ੍ਰੋਗਰਾਮ ਸੰਯੋਜਕਾਂ ਨੇ ਕਿਹਾ ਕਿ ਇਸ ਨਾਲ ਮਾਨਸਿਕ ਸਿਹਤ ਜਾਗਰੂਕਤਾ, ਸਲਾਹ ਸੇਵਾਵਾਂ, ਸਮਰੱਥਾ ਨਿਰਮਾਣ ਅਤੇ ਵਿਦਿਆਰਥੀ ਅਗਵਾਈ ਵਰਗੇ ਮੁੱਦੇ ਪ੍ਰਮੁੱਖ ਤੌਰ ’ਤੇ ਵਿਚਾਰੇ ਜਾਣਗੇ।