ਔਰਤਾਂ ਤੇ ਲੜਕੀਆਂ ਨੇ ਮਨਾਇਆ ਤੀਆਂ ਦਾ ਤਿਉਹਾਰ
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਰੋੜਾ ਪੈਲੇਸ ਨੇੜੇ ਇਕ ਰੈਸਟੋਰੈਂਟ ਵਿਖੇ ਔਰਤਾਂ ਅਤੇ ਲੜਕੀਆਂ ਨੇ ਇਕੱਠੇ ਹੋ ਕੇ ਤੀਆਂ ਦਾ ਤਿਉਹਾਰ ਮਨਾਉਂਦੇ ਹੋਏ ਪੰਜਾਬੀ ਗੀਤਾਂ ‘ਤੇ ਖੂਬ ਰੌਣਕ ਲਗਾਈ। ਸਮਾਗਮ ‘ਚ ਸ਼ਾਮਿਲ ਔਰਤਾਂ ਤੇ ਲੜਕੀਆਂ ਪੰਜਾਬੀ ਸਭਿਆਚਾਰਕ ਪਹਿਰਾਵੇ ਵਿਚ ਸਜੀਆਂ ਹੋਈਆਂ ਸਨ।
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਰੋੜਾ ਪੈਲੇਸ ਨੇੜੇ ਇਕ ਰੈਸਟੋਰੈਂਟ ਵਿਖੇ ਔਰਤਾਂ ਅਤੇ ਲੜਕੀਆਂ ਨੇ ਇਕੱਠੇ ਹੋ ਕੇ ਤੀਆਂ ਦਾ ਤਿਉਹਾਰ ਮਨਾਉਂਦੇ ਹੋਏ ਪੰਜਾਬੀ ਗੀਤਾਂ ‘ਤੇ ਖੂਬ ਰੌਣਕ ਲਗਾਈ। ਸਮਾਗਮ ‘ਚ ਸ਼ਾਮਿਲ ਔਰਤਾਂ ਤੇ ਲੜਕੀਆਂ ਪੰਜਾਬੀ ਸਭਿਆਚਾਰਕ ਪਹਿਰਾਵੇ ਵਿਚ ਸਜੀਆਂ ਹੋਈਆਂ ਸਨ। ਔਰਤਾਂ ਨੇ ਗਿੱਧਾ ਪਾ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਰਵਨੀਤ ਕੌਰ ਨੇ ਕਿਹਾ ਕਿ ਸਾਉਣ ਮਹੀਨੇ ‘ਚ ਵਿਆਹੀਆਂ ਲੜਕੀਆਂ ਆਪਣੇ ਪੇਕੇ ਘਰ ਇਕੱਠੀਆਂ ਹੋ ਕੇ, ਜਿੱਥੇ ਪੁਰਾ ਣੀਆਂ ਸਹੇਲੀਆਂ ਨੂੰ ਮਿਲਦੀਆਂ ਹਨ, ਉਥੇ ਹੀ ਆਪਣੇ ਬੀਤੇ ਦਿਨਾਂ ਨੂੰ ਵੀ ਯਾਦ ਕਰਦੀਆਂ ਹਨ। ਐਡਵੋਕੇਟ ਰਵਨੀਤ ਕੌਰ ਨੇ ਸਮਾਗਮ ‘ਚ ਹਿੱਸਾ ਲੈਣ ਵਾਲੀਆਂ ਔਰਤਾਂ ਅਤੇ ਲੜਕੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਮਨਪ੍ਰੀਤ ਕੌਰ, ਰੀਚਾ, ਸੰਦੀਪ ਕੌਰ, ਕਿਰਨਦੀਪ ਕੌਰ, ਆਸ਼ੂ, ਰਚਨਾ, ਯੁਵਰਾਜ ਸਿੰਘ ਪੁਰੀ ਆਦਿ ਹਾਜ਼ਰ ਸਨ।