09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਇਕਾਈ ਹਸਪਤਾਲ ਨੇ ਅੰਗ ਦਾਨ ਜਾਗਰੂਕਤਾ ਸੈਸ਼ਨ ਰਾਹੀਂ ਦਿੱਤਾ ‘ ਜ਼ਿੰਦਗੀ ਦਾ ਤੋਹਫ਼ਾ ’ ਦੇਣ ਦਾ ਸੰਦੇਸ਼ ਇਕ ਬ੍ਰੇਨ ਡੈੱਡ ਵਿਅਕਤੀ 8 ਲੋਕਾਂ ਦੀ ਜ਼ਿੰਦਗੀ ਬਚਾਉਣ ’ਚ ਮਦਦ ਕਰ ਸਕਦਾ ਹੈ-ਡਾ. ਬਲਦੇਵ ਸਿੰਘ ਔਲਖ

ਲੁਧਿਆਣਾ, 9 ਅਗਸਤ (ਡਾ. ਤਰਲੋਚਨ ਸਿੰਘ)-ਇਕਾਈ ਮਲਟੀ ਸਪੈਸ਼ਲਿਟੀ ਹਸਪਤਾਲ ਵਲੋਂ ਅੰਗ ਦਾਨ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 10-08-2026
ਲੁਧਿਆਣਾ, 9 ਅਗਸਤ (ਡਾ. ਤਰਲੋਚਨ ਸਿੰਘ)-ਇਕਾਈ ਮਲਟੀ ਸਪੈਸ਼ਲਿਟੀ ਹਸਪਤਾਲ ਵਲੋਂ ਅੰਗ ਦਾਨ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਪਹਿਲ ਦਾ ਉਦੇਸ਼ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਜਾਗਰੂਕ ਅਤੇ ਸੰਵੇਦਨਸ਼ੀਲ ਬਣਾਉਣਾ ਅਤੇ ਸਮਾਜ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਸੀ। ਸੈਸ਼ਨ ਦੀ ਸ਼ੁਰੂਆਤ ਹਸਪਤਾਲ ਦੇ ਚੀਫ਼ ਯੂਰੋਲੋਜਿਸਟ, ਰੋਬੋਟਿਕ ਤੇ ਟਰਾਂਸਪਲਾਂਟ ਸਰਜਨ, ਚੇਅਰਮੈਨ, ਇਕਾਈ ਹਸਪਤਾਲ ਡਾ. ਬਲਦੇਵ ਸਿੰਘ ਔਲਖ ਵਲੋਂ ਵਿਸ਼ੇਸ਼ ਜਾਗਰੂਕਤਾ ਭਾਸ਼ਣ ਨਾਲ ਹੋਈ। ਇਸ ਮੌਕੇ ਡਾ. ਔਲਖ ਨੇ ਅੰਗਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਗਾਂ ਦੀ ਲੋੜ ਅਤੇ ਉਪਲਬਧ ਦਾਨ ਕੀਤੇ ਅੰਗਾਂ ਵਿਚਕਾਰ ਬਹੁਤ ਵੱਡਾ ਅੰਤਰ ਹੈ। ਉਨ੍ਹਾਂ ਦੱਸਿਆ ਕਿ ਇਕ ਬ੍ਰੇਨ-ਡੈੱਡ ਵਿਅਕਤੀ ਆਪਣੇ ਮਹੱਤਵਪੂਰਨ ਅੰਗ ਜਿਵੇਂ ਲੀਵਰ, ਗੁਰਦੇ, ਦਿਲ ਅਤੇ ਫੇਫੜੇ ਦਾਨ ਕਰਕੇ ਲਗਭਗ 8 ਲੋਕਾਂ ਦੀ ਜ਼ਿੰਦਗੀ ਬਚਾਉਣ ਵਿਚ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਗਦਾਨ ਇਕ ਨਿਸ਼ਕਾਮ ਸੇਵਾ ਹੈ, ਜੋ ਅੰਤਿਮ ਪੜਾਅ ਦੀ ਅੰਗਾਂ ਦੀ ਨਾਕਾਮੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਜ਼ਿੰਦਗੀ ਦਾ ਇਕ ਨਵਾਂ ਮੌਕਾ ਦੇ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੰਗਦਾਨ ਨਾਲ ਜੁੜੇ ਤੱਥਾਂ ਨੂੰ ਸਮਝਣ, ਆਪਣੇ ਪਰਿਵਾਰਕ ਮੈਂਬਰਾਂ ਨਾਲ ਅੰਗਦਾਨ ਕਰਨ ਦੀ ਆਪਣੀ ਇੱਛਾ ਬਾਰੇ ਗੱਲਬਾਤ ਕਰਨ ਅਤੇ ਸਮਾਜ ਵਿਚ ਇਸ ਬਾਰੇ ਜਾਗਰੂਕਤਾ ਫੈਲਾਉਣ। ਜਾਗਰੂਕਤਾ ਸੈਸ਼ਨ ਤੋਂ ਬਾਅਦ ਅੰਗਦਾਨ ਲਈ ਆਪਣਾ ਸਮਰਥਨ ਪ੍ਰਗਟ ਕਰਨ ਵਾਲੇ ਭਾਗੀਦਾਰਾਂ ਨੇ ਵੱਖ-ਵੱਖ ਰੰਗਾਂ ਨਾਲ ਆਪਣੇ ਅੰਗੂਠਿਆਂ ਦੇ ਨਿਸ਼ਾਨ ਲਗਾ ਕੇ ਇਕ ਸੁੰਦਰ ਫੁੱਲਦਾਨ ਦੀ ਕਲਾਕ੍ਰਿਤੀ ਤਿਆਰ ਕੀਤੀ। ਸਾਰੇ ਭਾਗੀਦਾਰਾਂ ਦੇ ਸਾਂਝੇ ਯਤਨਾਂ ਨਾਲ ਤਿਆਰ ਕੀਤੇ ਇਸ ਸੁੰਦਰ ਗੁਲਦਸਤੇ ਨੇ ਏਕਤਾ, ਦਇਆ ਅਤੇ ਉਮੀਦ ਦਾ ਸੰਦੇਸ਼ ਦਿੱਤਾ ਕਿ ਅਸੀਂ ਸਾਰੇ ਮਿਲ ਕੇ ਅੰਗਦਾਨ ਦਾ ਸਮਰਥਨ ਕਰਦੇ ਹਾਂ। ਇਸ ਮੌਕੇ ਡਾ. ਵਿਵੇਕਾਨੰਦ ਝਾਅ, ਡਾ. ਕਰਮਵੀਰ ਗੋਇਲ, ਡਾ. ਅਮਿਤ ਤੁਲੀ ਸਮੇਤ ਡਾ. ਨਰੇਸ਼ ਲੋਧੀ, ਡਾ. ਕ੍ਰਿਸ਼ਨ ਪਾਲ ਸਿੰਘ ਅਤੇ ਡਾ. ਅਬਿਜ਼ਰ ਸੈਫੀ ਹਾਜ਼ਰ ਸਨ। ਇਹ ਸੈਸ਼ਨ ਹਸਪਤਾਲ ਵਿਖੇ ਅੰਗਦਾਨ ਬਾਰੇ ਜਾਗਰੂਕਤਾ ਵਧਾਉਣ ਅਤੇ ਸਮਾਜ ਵਿਚ ਅੰਗਦਾਨ ਅਤੇ ਅੰਗ ਟ੍ਰਾਂਸਪਲਾਂਟੇਸ਼ਨ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਲਈ ਹਸਪਤਾਲ ਦੀ ਲਗਾਤਾਰ ਵਚਨਬੱਧਤਾ ਦੇ ਤਹਿਤ ਕਰਵਾਇਆ ਗਿਆ। ਅਜਿਹੀਆਂ ਜਾਗਰੂਕਤਾ ਪਹਿਲਕਦਮੀਆਂ ਰਾਹੀਂ ਹਸਪਤਾਲ ਦਾ ਉਦੇਸ਼ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਅੰਗਦਾਨ ਲਈ ਅੱਗੇ ਆਉਣ, ਇਸ ਦੀ ਮਹੱਤਤਾ ਨੂੰ ਸਮਝਣ ਅਤੇ ‘ਜ਼ਿੰਦਗੀ ਦੇ ਤੋਹਫ਼ੇ’ ਦਾ ਇਹ ਸੰਦੇਸ਼ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਪ੍ਰੇਰਿਤ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਖਾਸੀ ਕਲਾਂ ਦੇ ਵਿਦਿਆਰਥੀਆਂ ਨੇ ਗਣਿਤ ਅਤੇ ਵਿਗਿਆਨ ਦੇ ਨੈਸ਼ਨਲ ਓਲੰਪੀਅਡ ਸਨੋਟ ’ਚ ਕੀਤਾ ਸ਼ਾਨਦਾਰ ਪ੍... ਅਗਲੀ ਖ਼ਬਰ ਨਵਚੇਤਨਾ ਉਡਾਣ -2026 ਦੇ ਜੇਤੂਆਂ ਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਡੀ . ਈ . ਓ . ਡਿੰਪਲ ਮਦਾਨ ਵਲੋਂ ਸਨਮਾਨ
Ad Position 24