09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸੰਤ ਸੀਚੇਵਾਲ ਤੇ ਵਿਧਾਇਕ ਸਿੱਧੂ ਨੇ ਸੁਣੀਆਂ ਵਪਾਰੀਆਂ ਦੀਆਂ ਮੁਸ਼ਕਿਲਾਂ

ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਕੂਟਰ ਸੈਲਰ ਐਸੋਸੀਏਸ਼ਨ ਨੇੜੇ ਬੱਸ ਅੱਡਾ ਵਲੋਂ ਸਕੂਟਰ ਮਾਰਕੀਟ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਸ.

Ad Position 21
No active advertisement
ਕਾਰੋਬਾਰੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸੰਤ ਸੀਚੇਵਾਲ, ਉਨ੍ਹਾਂ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਹੋਰ। ਤਸਵੀਰ-ਸੇਵਕ ਸਿੰਘ 10-08-2026
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਕੂਟਰ ਸੈਲਰ ਐਸੋਸੀਏਸ਼ਨ ਨੇੜੇ ਬੱਸ ਅੱਡਾ ਵਲੋਂ ਸਕੂਟਰ ਮਾਰਕੀਟ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਭਾਈ ਘਨੱਈਆ ਜੀ ਸੇਵਾ ਮਿਸ਼ਨ ਸੋਸਾਇਟੀ ਦੇ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ, ਮਾਡਲ ਟਾਊਨ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਗੋਲਾ, ਜੀਤ ਸਿੰਘ ਨੋਨੀ ਕੌਂਸਲਰ ਵਾਰਡ ਨੰਬਰ 38 ਅਤੇ ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਸੋਨੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਵਪਾਰੀਆਂ ਨੇ ਸਕੂਟਰ ਮਾਰਕੀਟ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਸੰਤ ਸੀਚੇਵਾਲ ਅਤੇ ਵਿਧਾਇਕ ਸਿੱਧੂ ਨੂੰ ਜਾਣੂ ਕਰਵਾਇਆ। ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਪਾਲ ਸਿੰਘ ਨੇ ਕਿਹਾ ਕਿ ਵਾਹਨਾਂ ਦੀ ਆਰ.ਸੀ. ਟਰਾਂਸਫ਼ਰ ਲਈ ਲਾਗੂ ਨਵੇਂ ਓ.ਟੀ.ਪੀ. ਸਿਸਟਮ ਕਾਰਨ ਆਮ ਲੋਕਾਂ ਅਤੇ ਵਾਹਨ ਕਾਰੋਬਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਆਧਾਰ ਨਾਲ ਸਬੰਧਿਤ ਵੈੱਬਸਾਈਟ ਹੌਲੀ ਚੱਲਣ ਕਾਰਨ ਮੋਬਾਈਲ ‘ਤੇ ਓ.ਟੀ.ਪੀ. ਨਾ ਆਉਣ ਨਾਲ ਆਰ.ਸੀ. ਟਰਾਂਸਫ਼ਰ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਟਰ ਮਾਰਕੀਟ ਪਿਛਲੇ ਕਰੀਬ 40 ਸਾਲਾਂ ਤੋਂ ਦੋ ਪਹੀਆ ਵਾਹਨਾਂ ਦੀ ਖ਼ਰੀਦੋ-ਫ਼ਰੋਖ਼ਤ ਨਾਲ ਜੁੜੀ ਹੋਈ ਹੈ ਅਤੇ ਹਜ਼ਾਰਾਂ ਪਰਿਵਾਰ ਇਸ ਕਾਰੋਬਾਰ ਨਾਲ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਵਾਂ ਓ.ਟੀ.ਪੀ. ਨੋਟੀਫ਼ਿਕੇਸ਼ਨ ਰੱਦ ਕਰਕੇ ਆਰ.ਸੀ. ਟਰਾਂਸਫ਼ਰ ਦੀ ਪ੍ਰਕਿਰਿਆ ਸੌਖੀ ਕੀਤੀ ਜਾਵੇ। ਨਾਲ ਹੀ ਵਾਹਨਾਂ ਦੀ ਐਚ.ਪੀ. ਖ਼ਰੀਦਦਾਰ ਦੇ ਸਬੰਧਿਤ ਤਹਿਸੀਲ ਜਾਂ ਸ਼ਹਿਰ ਵਿਚ ਹੀ ਰੱਦ ਕਰਨ ਅਤੇ ਆਰ.ਸੀ. ਟਰਾਂਸਫ਼ਰ ਤੇ ਐਚ.ਪੀ. ਦੀ ਫ਼ੀਸ ਇਕੱਠੀ ਜਮਾਂ ਕਰਵਾਉਣ ਦੀ ਸਹੂਲਤ ਦਿੱਤੀ ਜਾਵੇ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਸਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਾਇਜ਼ ਮੰਗਾਂ ਦਾ ਜਲਦ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਪਾਲ ਸਿੰਘ, ਚੇਅਰਮੈਨ ਬਲਜਿੰਦਰ ਸਿੰਘ, ਸਕੱਤਰ ਦਰਸ਼ਨ ਸਿੰਘ ਓਬਰਾਏ ਅਤੇ ਸਮੂਹ ਸਾਥੀਆਂ ਵਲੋਂ ਸੰਤ ਸੀਚੇਵਾਲ ਅਤੇ ਵਿਧਾਇਕ ਸਿੱਧੂ ਨੂੰ ਜੀ ਆਇਆਂ ਨੂੰ ਕਿਹਾ ਅਤੇ ਮਾਰਕੀਟ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਹੋਰਨਾਂ ਤੋਂ ਇਲਾਵਾ ਕਾਨੂੰਨੀ ਸਲਾਹਕਾਰ ਐਡਵੋਕੇਟ ਗਗਨਪ੍ਰੀਤ ਸਿੰਘ, ਪ੍ਰੈੱਸ ਸਕੱਤਰ ਤਰੁਨ ਅਰੋੜਾ, ਖ਼ਜ਼ਾਨਚੀ ਹਰਪ੍ਰੀਤ ਸਿੰਘ ਸੰਨੀ, ਹਰਪ੍ਰੀਤ ਸਿੰਘ ਹੈਪੀ, ਕੁਲਦੀਪ ਸਿੰਘ ਬਿੱਲਾ, ਇੰਦਰ ਸਿੰਘ, ਅਸ਼ੋਕ ਬਾਲਾ, ਸੁਖਬੀਰ ਸਿੰਘ ਕਾਕਾ, ਰਵਿੰਦਰ ਕੁਮਾਰ ਦਾਸ, ਮਨੋਜ ਗਰੇਸ, ਰਾਜ ਕੁਮਾਰ ਰਾਜੂ, ਬਲਵੰਤ ਰਾਏ, ਸੁਖਦੇਵ ਸਿੰਘ ਸੁੱਖਾ, ਅਨੂਪ ਸਿੰਘ, ਰਜਿੰਦਰ ਪਾਲ ਜਿੰਦਰ, ਰਾਜੀਵ ਕੁਮਾਰ ਵਰਧਾਨ, ਬਲਵਿੰਦਰ ਸਿੰਘ, ਓਮ ਪ੍ਰਕਾਸ਼ ਜੱਗੀ, ਜਗਮੀਤ ਸਿੰਘ ਨੋਨੀ, ਸਹਿਜ ਕੁਕਰੇਜਾ, ਰਾਜੂ ਹੇਮਕੁੰਟ, ਸੀ.ਆਰ. ਟੰਡਨ, ਨਰਿੰਦਰ ਨਿੰਦੀ, ਵਿੱਕੀ ਛਾਬੜਾ, ਜਗਪਾਲ ਜਵੰਦਾ, ਮਨਜੀਤ ਸਿੰਘ ਬਿੰਦਰਾ ਅਤੇ ਹੋਰ ਮਾਰਕੀਟ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ ’ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਖ਼ੁਸ਼ - ਢੋਲਣ ਅਗਲੀ ਖ਼ਬਰ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰਨ , ਨੌਜਵਾਨਾਂ ਨੂੰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਜੋੜਨ ਅਤੇ ਸਮਾਜ ਭਲਾਈ ਲਈ ਸਾਂਝੇ...
Ad Position 24