06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦਾ ਰਿਕਾਰਡ ਤੋੜ ਇਕੱਠ ਕਾਂਗਰਸ ਸਰਕਾਰ ਦੀ ਨੀਹ ਰੱਖੇਗਾ-ਬੈਂਸ

ਲੁਧਿਆਣਾ, 5 ਅਗਸਤ (ਜਤਿੰਦਰ ਭੰਬੀ) -ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਸਬੰਧੀ ਕਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਭਵਨ ਵਿਖੇ ਅੱਜ 6 ਅਗਸਤ ਨੂੰ ਹੋਣ ਵਾਲੇ ਪ੍ਰਗਰਾਮ ਵਿਚ ਕਾਂਗਰਸੀ ਵਰਕਰਾਂ ਦਾ ਰਿਕਾਰਡ ਤੋੜ ਇਕੱਠ ਹੋਵੇਗਾ, ਜਿਸ ਨੂੰ ਏਆਈਸੀਸੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ਼ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਬੋਧਨ ਕਰਨਗੇ। ਇਸ ਪ੍ਰਗਰਾਮ ਨੂੰ ਲੈ ਕੇ ਅੱਜ ‘ਅਜੀਤ’ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਾਂਗਰਸ ਵਰਕਰ, ਬਲਾਕ ਪ੍ਰਧਾਨ, ਮੰਡਲ ਪ੍ਰਧਾਨ ਤੋਂ ਇਲਾਵਾ ਦੋ - ਤਿੰਨ ਕੌਂਸਲਰਾਂ ਨੂੰ ਛੱਡ ਕੇ ਬਾਕੀ ਸਾਰੇ ਕੌਂਸਲਰ ਪੂਰੇ ਜ਼ੋਰ ਸ਼ੋਰ ਨਾਲ ਤਿਆਰੀਆਂ ਵਿਚ ਲੱਗੇ ਹੋਏ ਹਨ।

Ad Position 21
No active advertisement
ਅਜੀਤ ਡੈਸਕ 06-08-2026
ਲੁਧਿਆਣਾ, 5 ਅਗਸਤ (ਜਤਿੰਦਰ ਭੰਬੀ) -ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਸਬੰਧੀ ਕਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਭਵਨ ਵਿਖੇ ਅੱਜ 6 ਅਗਸਤ ਨੂੰ ਹੋਣ ਵਾਲੇ ਪ੍ਰਗਰਾਮ ਵਿਚ ਕਾਂਗਰਸੀ ਵਰਕਰਾਂ ਦਾ ਰਿਕਾਰਡ ਤੋੜ ਇਕੱਠ ਹੋਵੇਗਾ, ਜਿਸ ਨੂੰ ਏਆਈਸੀਸੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ਼ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਬੋਧਨ ਕਰਨਗੇ। ਇਸ ਪ੍ਰਗਰਾਮ ਨੂੰ ਲੈ ਕੇ ਅੱਜ ‘ਅਜੀਤ’ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਾਂਗਰਸ ਵਰਕਰ, ਬਲਾਕ ਪ੍ਰਧਾਨ, ਮੰਡਲ ਪ੍ਰਧਾਨ ਤੋਂ ਇਲਾਵਾ ਦੋ - ਤਿੰਨ ਕੌਂਸਲਰਾਂ ਨੂੰ ਛੱਡ ਕੇ ਬਾਕੀ ਸਾਰੇ ਕੌਂਸਲਰ ਪੂਰੇ ਜ਼ੋਰ ਸ਼ੋਰ ਨਾਲ ਤਿਆਰੀਆਂ ਵਿਚ ਲੱਗੇ ਹੋਏ ਹਨ। ਉਨ੍ਹਾਂ ਧੜੇਬੰਦੀ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਸਪਰੀਮੋਂ ਹੁੰਦੀ ਹੈ ਨਾ ਕਿ ਕੋਈ ਵਿਅਕਤੀ ਵਿਸ਼ੇਸ਼। ਉਨ੍ਹਾਂ ਵਗੈਰ ਕਿਸੇ ਦਾ ਨਾਮ ਲਿਆ ਕਿਹਾ ਕਿ ਇਸ ਪ੍ਰੋਗਰਾਮ ਦੀ ਸਫਲਤਾ ਨੂੰ ਦੇਖ ਕੇ ਬਗਾਵਤ ਕਰਨ ਵਾਲੇ ਆਪਣੇ ਆਪ ਹੀ ਘਰ ਬੈਠ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਦਨ ਅੰਦਰ ‘ਆਪ’ ਵਿਧਾਇਕਾਂ ਵਲੋਂ ਬੀਬਾ ਗਨੀਵ ਕੌਰ ਨਾਲ ਬਦਸਲੂਕੀ ਨਿੰਦਣਯੋਗ- ਜਥੇ: ਗਾਬੜੀਆ
Ad Position 24
No active advertisement