ਜਲੰਧਰ, 5 ਅਗਸਤ (ਅ. ਬ.) : ਬਾਇਰ ਨੇ ਆਪਣੇ ਨਵੇਂ ਫਫੂੰਦੀਨਾਸ਼ਕ ਜਿਵਾਨਾ ਸਮਾਰਟ ਨੂੰ ਲਾਂਚ ਕਰਨ ਦਾ ਐਲਾਨ ਕੀਤਾ। ਇਹ ਕੰਪਨੀ ਵੱਲੋਂ ਫੰਗੀਸਾਈਡ ਖੇਤਰ ਵਿੱਚ ਕੀਤਾ ਗਿਆ ਨਵਾਂ ਵਿਗਿਆਨਕ ਨਵੀਨਤਾ ਭਰਿਆ ਉਤਪਾਦ ਹੈ, ਜਿਸ ਨੂੰ ਉੱਚ ਮੁੱਲ ਵਾਲੀਆਂ ਬਾਗਬਾਨੀ ਫਸਲਾਂ ਨੂੰ ਡਾਊਨੀ ਮਿਲਡੀਊ (ਨਰਮ ਫਫੂੰਦੀ) ਅਤੇ ਲੇਟ ਬਲਾਈਟ (ਪਿਛੇਤਾ ਝੁਲਸਾ) ਵਰਗੇ ਖਤਰਨਾਕ ਰੋਗਾਂ ਤੋਂ ਸੁਰੱਖਿਅਤ ਰੱਖਣ ਲਈ ਤਿਆਰ ਕੀਤਾ ਗਿਆ ਹੈ। ਐੱਫ.ਆਰ.ਏ.ਸੀ. ਗਰੁੱਪ 49 ਦੇ ਨਵੇਂ ਐਕਟਿਵ ਇੰਗ੍ਰੀਡੀਐਂਟ ਨਾਲ ਲੈਸ ਜਿਵਾਨਾ ਸਮਾਰਟ ਅੰਗੂਰ, ਕੱਕੜ ਵਰਗ (ਕੁਕਰਬਿਟ), ਆਲੂ ਅਤੇ ਟਮਾਟਰ ਦੀਆਂ ਫਸਲਾਂ ਵਿੱਚ ਰੋਗਾਂ ‘ਤੇ ਸ਼ਾਨਦਾਰ ਕੰਟਰੋਲ ਪ੍ਰਦਾਨ ਕਰਦਾ ਹੈ। ਇਸ ਨਾਲ ਕਿਸਾਨਾਂ ਨੂੰ ਫਸਲ ਦੀ ਗੁਣਵੱਤਾ ਕਾਇਮ ਰੱਖਣ, ਪੈਦਾਵਾਰ ਵਧਾਉਣ ਅਤੇ ਬਿਹਤਰ ਆਰਥਿਕ ਲਾਭ ਹਾਸਲ ਕਰਨ ਵਿੱਚ ਮਦਦ ਮਿਲੇਗੀ। ਜਿਵਾਨਾ ਸਮਾਰਟ ਆਪਣੇ ਆਧੁਨਿਕ ਕਿਰਿਆ ਦੇ ਢੰਗ (ਮੋਡ ਆਫ ਐਕਸ਼ਨ) ਨਾਲ ਇਸ ਚੁਣੌਤੀ ਦਾ ਪ੍ਰਭਾਵਸ਼ਾਲੀ ਹੱਲ ਪੇਸ਼ ਕਰਦਾ ਹੈ। ਇਸ ਮੌਕੇ ਬਾਇਰ ਦੇ ਕ੍ਰਾਪ ਸਾਇੰਸ ਡਿਵੀਜ਼ਨ (ਭਾਰਤ ) ਦੇ ਚੀਫ਼ ਆਪਰੇਟਿੰਗ ਅਫ਼ਸਰ ਮੋਹਨ ਬਾਬੂ ਨੇ ਕਿਹਾ ਕਿ ਭਾਰਤ ਦੀ ਪੋਸ਼ਣ ਸੁਰੱਖਿਆ ਅਤੇ ਕਿਸਾਨਾਂ ਦੀ ਖੁਸ਼ਹਾਲੀ ਵਿੱਚ ਬਾਗਬਾਨੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ।