13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਰਕਾਰ ਜ਼ੋਰ ਜਬਰ ਨਾਲ ਕਿਸਾਨਾਂ ਦੇ ਜੋਸ਼ ਨੂੰ ਦਬਾ ਨਹੀਂ ਸਕਦੀ-ਸੁਦਾਗਰ ਸਿੰਘ, ਹਿੰਮਤ ਸਿੰਘ <br/>

Ad Position 21
No active advertisement
ਅਜੀਤ ਡੈਸਕ 20-02-2026
ਲੁਧਿਆਣਾ, 19 ਫਰਵਰੀ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਢਾਣੀ ਤੇ ਹਿੰਮਤ ਸਿੰਘ ਨੇ ਕੱਲ੍ਹ ਬਠਿੰਡਾ ਪ੍ਰਸ਼ਾਸਨ ਵਲੋਂ ਸਰਕਾਰ ਦੀ ਸਹਿ 'ਤੇ ਪਿੰਡ ਜਿਊਾਦ ਵਿਖੇ ਘਰ ਘਰ ਜਾ ਕੇ ਲਾਠੀ ਚਾਰਜ ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਉਣ ਅਤੇ ਦੋ ਨੌਜਵਾਨਾਂ ਨੂੰ ਗੰਭੀਰ ਜ਼ਖਮੀ ਕਰਨ ਤੇ ਹੋਰਾਂ 'ਤੇ ਲਾਠੀ ਚਾਰਜ ਦੀ ਨਿੰਦਾ ਕਰਦੇ ਕਿਹਾ ਕਿ ਇਕ 28 ਸਾਲ ਦਾ ਨੌਜਵਾਨ ਪਰਨੀਤ ਸਿੰਘ, ਜੋ ਪਿੰਡ ਜਿਉਂਦ ਦਾ ਹੈ, ਦਾ ਅੱਥਰੂ ਗੈਸ ਦੀ ਗੋਲੀ ਨਾਲ ਹੱਥ ਪਾੜਿਆ ਗਿਆ ਹੈ, ਜੋ ਡੀ.ਐਮ.ਸੀ. ਹਸਪਤਾਲ ਵਿਖੇ ਜੇਰੇ ਇਲਾਜ ਹੈ | ਆਗੂਆਂ ਦੱਸਿਆ ਕਿ ਸਰਕਾਰ ਵਲੋਂ ਜੋ ਜਬਰ ਜ਼ੁਲਮ ਕੀਤਾ ਗਿਆ ਹੈ, ਉਸ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ | ਇਸੇ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ 22 ਫਰਵਰੀ ਨੂੰ ਭਾਜਪਾ ਦੇ ਤੇ 'ਆਪ' ਸਰਕਾਰ ਦੇ ਮੰਤਰੀਆਂ ਦੇ ਦਫ਼ਤਰਾਂ ਤੇ ਘਰਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਪਾਮੇਟੀ ਵਲੋਂ ਕਰਵਾਇਆ ਖਾਦ ਡੀਲਰਾਂ ਲਈ 15 ਦਿਨਾਂ ਦਾ ਸਿਖਲਾਈ ਕੋਰਸ <br/> ਅਗਲੀ ਖ਼ਬਰ ਕੇਂਦਰ ਸਰਕਾਰ ਹਲਵਾਰਾ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਤੇ ਪਟਨਾ ਸਾਹਿਬ ਦੀ ਉਡਾਣ ਵੀ ਸ਼ੁਰੂ ਕਰੇ-ਸਲੂਜਾ <br/>
Ad Position 24