26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਲੁਧਿਆਣਾ ਪ੍ਰਦਰਸ਼ਨੀ ਕੇਂਦਰ 'ਚ ਮੈਕ ਆਟੋ ਐਕਸਪੋ ਦਾ 15ਵਾਂ ਐਡੀਸ਼ਨ 20 ਤੋਂ ਹੋਵੇਗਾ ਸ਼ੁਰੂ <br/>

Ad Position 21
No active advertisement
ਮੈਕ ਆਟੋ ਐਕਸਪੋ ਦੇ 15ਵੇਂ ਐਡੀਸ਼ਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਡਾਨ ਮੀਡੀਆ ਦੇ ਮੈਨੇਜਿੰਗ ਡਾਇਰੈਕਟਰ ਜੀ.ਐਸ. ਢਿੱਲੋਂ ਤੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਤੇ ਹੋਰ | ਤਸਵੀਰ-ਸੇਵਕ ਸਿੰਘ <br/> 19-02-2026
ਲੁਧਿਆਣਾ, 18 ਫਰਵਰੀ (ਜਤਿੰਦਰ ਭੰਬੀ)-ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ਟੈਕਨੌਲੋਜੀ ਵਿਚ ਇੰਡੀਆ ਦੀ ਪ੍ਰਮੁੱਖ ਪ੍ਰਦਰਸ਼ਨੀ ਮੈਕ ਆਟੋ ਐਕਸਪੋ ਦਾ 15ਵਾਂ ਐਡੀਸ਼ਨ ਦਾ 20 ਤੋਂ 23 ਫਰਵਰੀ, 2026 ਤੱਕ ਲੁਧਿਆਣਾ ਪ੍ਰਦਰਸ਼ਨੀ ਕੇਂਦਰ, ਸਾਹਨੇਵਾਲ, ਲੁਧਿਆਣਾ ਵਿਖੇ ਹੋਵੇਗਾ¢ ਇਸ ਸਬੰਧੀ ਸਥਾਨਕ ਹੋਟਲ ਵਿਖੇ ਪੱਤਰਕਾਰ ਵਾਰਤਾ ਦÏਰਾਨ ਪ੍ਰਬੰਧਕਾਂ ਵਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ¢ ਜ਼ਿਕਰਯੋਗ ਹੈ ਕਿ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਵਲੋਂ ਆਯੋਜਿਤ ਮੈਕ ਆਟੋ ਐਕਸਪੋ 2026 ਭਾਰਤ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਵਿਚੋਂ ਇਕ ਹੈ ¢ ਇਹ ਪ੍ਰਦਰਸ਼ਨੀ ਨਵੀਨਤਾ, ਕਾਰੋਬਾਰੀ ਨੈੱਟਵਰਕਿੰਗ ਅਤੇ ਤਕਨੀਕੀ ਤਰੱਕੀ ਲਈ ਇਕ ਗਤੀਸ਼ੀਲ ਮੰਚ ਸਾਬਤ ਹੋਵੇਗੀ | ਇਸ ਤੋਂ ਇਲਾਵਾ, ਐਕਸਪੋ ਵਿਚ ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ਟੈਕਨਾਲੋਜੀ ਨਾਲ ਸੰਬੰਧਿਤ ਵਿਸ਼ਾਲ ਸ਼੍ਰੇਣੀਆਂ ਸ਼ਾਮਿਲ ਹੋਣਗੀਆਂ, ਜਿਵੇਂ ਕਿ ਸੀ.ਐਨ.ਸੀ. ਮਸ਼ੀਨਾਂ, ਵੀ.ਐਮ.ਸੀ,. ਐਚ.ਐਮ.ਸੀ., ਟਰੇਨਿੰਗ ਸੈਂਟਰ, ਗ੍ਰਾਈਾਡਿੰਗ ਅਤੇ ਫਿਨਿਸ਼ਿੰਗ ਮਸ਼ੀਨਰੀ, ਕਟਿੰਗ ਟੂਲਜ਼, ਇੰਡਸਟਰੀਅਲ ਰੋਬੋਟਿਕਸ, ਫ਼ੈਕਟਰੀ ਆਟੋਮੇਸ਼ਨ ਸਿਸਟਮ, ਮੈਟੀਰੀਅਲ ਹੈਂਡਲਿੰਗ ਹੱਲ, ਵੈਲਡਿੰਗ ਅਤੇ ਫੈਬਿ੍ਕੇਸ਼ਨ ਟੈਕਨਾਲੋਜੀ, ਨਿਊਮੈਟਿਕ ਅਤੇ ਹਾਈਡ੍ਰੌਲਿਕ ਸਿਸਟਮ, ਇੰਡਸਟਰੀਅਲ ਇਲੈਕਟ੍ਰਾਨਿਕਸ, ਸਮਾਰਟ ਮੈਨੂਫੈਕਚਰਿੰਗ ਹੱਲ, ਇੰਡਸਟਰੀ 4.0 ਟੈਕਨਾਲੋਜੀ, ਏ.ਆਈ.-ਆਧਾਰਿਤ ਆਟੋਮੇਸ਼ਨ ਸਿਸਟਮ ਅਤੇ ਪ੍ਰੀ-ਸੀਜ਼ਨ ਇੰਜੀਨੀਅਰਿੰਗ ਉਪਕਰਨ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੇ ¢ ਦਰਸ਼ਕ ਲਾਈਵ ਡੈਮੋਨਸਟ੍ਰੇਸ਼ਨ, ਨਵੇਂ ਉਤਪਾਦਾਂ ਦੀ ਲਾਂਚਿੰਗ ਅਤੇ ਅਗਲੀ ਪੀੜ੍ਹੀ ਦੀ ਉਤਪਾਦਨ ਟੈਕਨਾਲੋਜੀ ਨੂੰ ਦੇਖ ਸਕਣਗੇ ¢ ਇਸ ਮÏਕੇ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਦੱਸਿਆ ਕਿ ਇਸ ਬਾਰ ਪ੍ਰਦਰਸ਼ਨੀ ਦਾ ਪਿਛਲੀ ਵਾਰ ਤੋਂ ਵੀ ਬਿਹਤਰ ਹੋਵੇਗੀ ¢ ਇਸ ਵਿਚ 13 ਤੋਂ ਵੱਧ ਦੇਸ਼ਾਂ ਤੋਂ ਪ੍ਰਤੀਨਿਧੀ ਆਪਣੀਆਂ ਉਨਤ ਤਕਨੀਕਾਂ ਲੈ ਕੇ ਸ਼ਾਮਿਲ ਹੋਣਗੇ ¢ ਪ੍ਰਦਰਸ਼ਨੀ ਵਿਚ ਆਧੁਨਿਕ ਸੀ.ਐਨ.ਸੀ., ਵੀ.ਐਨ.ਸੀ. ਮਸ਼ੀਨਾਂ, ਰੋਬਟ ਲੇਜ਼ਰ ਕਟਿੰਗ ਵਰਗੀਆਂ ਆਧੁਨਿਕ ਤਕਨੀਕਾਂ ਇੰਡਸਟਰੀ ਸਾਹਮਣੇ ਆਉਣਗੀਆਂ¢ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਪ੍ਰਦਰਸ਼ਨੀ ਦÏਰਾਨ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਵੇਗਾ ¢ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲਜ਼ ਇੰਡਸਟਰੀਜ਼ (ਏ. ਐਲ. ਐਮ. ਟੀ. ਆਈ.) ਦੇ ਪ੍ਰਧਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਦੇ ਦੌਰਾਨ ਦੇਸ਼-ਵਿਦੇਸ਼ ਤੋਂ ਨਿਰਮਾਤਾ ਆਪਣੀਆਂ ਆਧੁਨਿਕ ਮਸ਼ੀਨਾਂ ਲੈ ਕੇ ਪਹੁੰਚ ਰਹੇ ਹਨ¢ ਇਸ ਪੱਧਰ ਦੀ ਪ੍ਰਦਰਸ਼ਨੀ ਮਸ਼ੀਨਰੀ ਅਤੇ ਟੂਲਜ਼ ਉਦਯੋਗ ਵਾਸਤੇ ਬਹੁਤ ਅਹਿਮ ਹੈ ¢ ਪ੍ਰਦਰਸ਼ਨੀ ਦÏਰਾਨ ਦੇਸ਼ ਅਤੇ ਵਿਦੇਸ਼ ਤੋਂ 650 ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈਣਗੇ ¢ ਉਡਾਨ ਮੀਡੀਆ ਅਤੇ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਦੇ ਐਮ.ਡੀ. ਜੀ.ਐਸ ਢਿੱਲੋਂ ਨੇ ਕਿਹਾ ਕਿ ਮੈਕ ਆਟੋ ਪ੍ਰਦਰਸ਼ਨੀ ਦਾ ਇਹ 15ਵਾਂ ਐਡੀਸ਼ਨ ਪਿਛਲੇ ਸਾਲਾਂ ਨਾਲੋਂ ਕਈ ਗੁਣਾ ਬਿਹਤਰ ਰਹੇਗਾ ¢ ਪ੍ਰਦਰਸ਼ਨ ਦੇ ਦੌਰਾਨ ਦੇਸ਼-ਵਿਦੇਸ਼ ਤੋਂ 50 ਹਜ਼ਾਰ ਤੋਂ ਵੱਧ ਵਿਜਟਰਾਂ ਦੇ ਪਹੁੰਚਣ ਦੀ ਉਮੀਦ ਹੈ ¢ ਇਹ ਪ੍ਰਦਰਸ਼ਨੀ ਸ਼ਾਨਦਾਰ ਨੈੱਟਵਰਕਿੰਗ ਦੇ ਮÏਕਿਆਂ, ਰਣਨੀਤਿਕ ਸਾਂਝੇਦਾਰੀਆਂ ਅਤੇ ਉਤਪਾਦਨ ਦੇ ਭਵਿੱਖ ਨੂੰ ਆਕਾਰ ਦੇਣ ਵਾਲੀਆਂ ਨਵੀਆਂ ਤਕਨੀਕੀ ਤਰੱਕੀਆਂ ਤੱਕ ਪਹੁੰਚ ਪ੍ਰਦਾਨ ਕਰੇਗੀ ¢ ਉਦਯੋਗ ਨਾਲ ਜੁੜੇ ਸਾਰੇ ਹਿੱਸੇਦਾਰਾਂ, ਉਦਯੋਗਪਤੀਆਂ, ਇੰਜੀਨੀਅਰਾਂ ਅਤੇ ਕਾਰੋਬਾਰੀਆਂ ਨੂੰ ਅਪੀਲ ਹੈ ਕਿ ਉਹ 20 ਤੋਂ 23 ਫਰਵਰੀ, 2026 ਤੱਕ ਲੁਧਿਆਣਾ ਪ੍ਰਦਰਸ਼ਨੀ ਕੇਂਦਰ, ਸਾਹਨੇਵਾਲ ਵਿਚ ਇਸ ਸ਼ਾਨਦਾਰ ਅਨੁਭਵ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚਣ |

Ad Position 22
No active advertisement
ਪਿਛਲੀ ਖ਼ਬਰ ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ ਦਾ ਦੂਸਰਾ ਦਿਨ ਸਾਲ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਦੀ ਪੁਨਰ ਸੁਰਜੀਤੀ ਇਤਿਹਾਸਕ ਮ... ਅਗਲੀ ਖ਼ਬਰ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤ ਨੇ ਕੀਤਾ ਸੀ ਪਾਕਿ ਦੇ ਪ੍ਰਮੁੱਖ ਪ੍ਰਮਾਣੂ ਭੰਡਾਰ ਕਿਰਾਨਾ ਹਿੱਲਸ 'ਤੇ ਹਮਲਾ <br/>
Ad Position 24