12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਜੈਨ ਮੰਦਿਰ ਚੌਕ ਤੋਂ ਧਾਂਦਰਾ ਤੱਕ ਦੀ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਆਵਾਜਾਈ ਦੀ ਸਮੱਸਿਆ ਗੰਭੀਰ ਬਣੀ-ਸਲੂਜਾ <br/>

Ad Position 21
No active advertisement
ਅਜੀਤ ਡੈਸਕ 30-01-2026
ਲੁਧਿਆਣਾ, 29 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸ਼ਾਪਕੀਪਰ ਐਸੋਸੀਏਸ਼ਨ 200 ਫੁੱਟ ਮਿਸਿੰਗ ਲਿੰਕ 2 ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਜਤਿੰਦਰਪਾਲ ਸਿੰਘ ਸਲੂਜਾ ਨੇ ਜੈਨ ਮੰਦਰ ਚੌਕ ਤੋਂ ਧਾਂਦਰਾ ਤੱਕ ਦੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਗੰਭੀਰ ਹੋ ਰਹੀ ਆਵਾਜਾਈ ਦੀ ਸਮੱਸਿਆ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੈਨ ਮੰਦਿਰ ਤੋਂ ਮਾਣਕਵਾਲ ਤੱਕ ਧਾਂਦਰਾ ਰੋਡ ਤੱਕ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ | ਤਕਰੀਬਨ ਇਕ ਸਾਲ ਪਹਿਲਾਂ ਬਣੀ ਸੜਕ ਵਿਚ ਫੁੱਟ-ਫੁੱਟ ਦੇ ਟੋਏ ਪੈ ਚੁੱਕੇ ਹਨ ਤੇ ਇਕ ਬਰਸਾਤ ਹੋਣ ਤੋਂ ਬਾਅਦ ਇਹ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ | ਸਲੂਜਾ ਨੇ ਕਿਹਾ ਕਿ ਸੜਕ ਬਹੁਤ ਤੰਗ ਹੈ ਤੇ ਇਸ ਸੜਕ 'ਤੇ ਆਲੇ-ਦੁਆਲੇ ਸੈਂਕੜੇ ਕਾਲੋਨੀਆਂ ਹੋਣ ਕਰਕੇ ਆਬਾਦੀ ਬਹੁਤ ਸੰਘਣੀ ਹੈ, ਜਿਸ ਕਰਕੇ ਸਵੇਰ ਤੇ ਸ਼ਾਮ ਦੇ ਸਮੇਂ ਅਕਸਰ ਲੰਬਾ ਜਾਮ ਲਗਾ ਰਹਿੰਦਾ ਹੈ ਤੇ ਟੋਇਆਂ ਕਰਕੇ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਨੂੰ ਕਾਫ਼ੀ ਵਾਰ ਬੇਨਤੀ ਕੀਤੀ ਹੈ, ਪਰ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੇ ਟੋਇਆਂ ਵਿਚ ਕੇਵਲ ਮਿੱਟੀ ਪਾ ਕੇ ਖਾਨਾਪੂਰਤੀ ਕੀਤੀ ਸੀ, ਜੋ ਕਿ ਬੀਤੇ ਦਿਨ ਹੋਈ ਇਕ ਬਰਸਾਤ ਨਾਲ ਹੀ ਰੁੜ ਗਈ ਤੇ ਹੁਣ ਸੜਕ ਘੱਟ 'ਤੇ ਟੋਏ ਜ਼ਿਆਦਾ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਜਿਸ ਨਾਲ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ ਤੇ ਕਈ ਦਫ਼ਾ ਲੜਾਈ ਝਗੜੇ ਵੀ ਹੋ ਜਾਂਦੇ ਹਨ ਤੇ ਟ੍ਰੈਫਿਕ ਵੀ ਕੀੜੀ ਦੀ ਚਾਲ ਚੱਲਦਾ ਹੈ | ਸਲੂਜਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਵਿਖੇ ਕਰਵਾਇਆ ਵਿਅਕਤੀਤਵ ਵਿਕਾਸ 'ਤੇ ਲੈਕਚਰ <br/> ਅਗਲੀ ਖ਼ਬਰ ਭਾਜਪਾ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਹੇਠ ਦੇਸ਼-ਭਗਤੀ ਸਮਾਗਮ <br/>
Ad Position 24