20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਬੂਹ ਹਰੀਕੇ ਪੱਤਣ ਵਿਖੇ ਨਾਟਕ ‘ਕਦੇ ਦਾਦੇ ਦੀਆਂ - ਕਦੇ ਪੋਤੇ ਦੀਆਂ’ ਦਾ ਮੰਚਨ

ਹਰੀਕੇ ਪੱਤਣ, 20 ਨਵੰਬਰ (ਸੰਜੀਵ ਕੁੰਦਰਾ)–ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਵਿਖੇ ‘ਸਾਹਿਲ ਪ੍ਰੀਤ ਨਗਰ ਆਰਟਸ ਗਰੁੱਪ’ ਵਲੋਂ ਨਾਟਕ ‘ਕਦੇ ਦਾਦੇ ਦੀਆਂ –ਕਦੇ ਪੋਤੇ ਦੀਆ’ ਖੇਡਿਆ ਗਿਆ। ਨਾਟਕ ਦੀ ਇਕ ਘੰਟੇ ਦੀ ਪੇਸ਼ਕਾਰੀ ਵਿਚ ਪੁਰਾਣੇ ਪੰਜਾਬ ਤੇ ਅਜੌਕੇ ਪੰਜਾਬ , ਆਜ਼ਾਦੀ ਦਾ ਦੌਰ, ਪਾਣੀਆਂ ਦੀ ਵੰਡ, ਚੁਰਾਸੀ ਦਾ ਦੌਰ, ਨਸ਼ੇ ਦਾ ਘੁਣ, ਬੇਰੁਜ਼ਗਾਰੀ, ਵਿਦੇਸ਼ਾਂ ਵੱਲ ਭੱਜਦੀ ਜਵਾਨੀ ਨੂੰ ਇਕ ਬਜ਼ੁਰਗ ਦਾਦੇ ਅਤੇ ਉਸਦੇ ਪੁੱਤ, ਪੋਤਰੇ ਦੀ ਗੱਲਬਾਤ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-11-2026
ਹਰੀਕੇ ਪੱਤਣ, 20 ਨਵੰਬਰ (ਸੰਜੀਵ ਕੁੰਦਰਾ)–ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਵਿਖੇ ‘ਸਾਹਿਲ ਪ੍ਰੀਤ ਨਗਰ ਆਰਟਸ ਗਰੁੱਪ’ ਵਲੋਂ ਨਾਟਕ ‘ਕਦੇ ਦਾਦੇ ਦੀਆਂ –ਕਦੇ ਪੋਤੇ ਦੀਆ’ ਖੇਡਿਆ ਗਿਆ। ਨਾਟਕ ਦੀ ਇਕ ਘੰਟੇ ਦੀ ਪੇਸ਼ਕਾਰੀ ਵਿਚ ਪੁਰਾਣੇ ਪੰਜਾਬ ਤੇ ਅਜੌਕੇ ਪੰਜਾਬ , ਆਜ਼ਾਦੀ ਦਾ ਦੌਰ, ਪਾਣੀਆਂ ਦੀ ਵੰਡ, ਚੁਰਾਸੀ ਦਾ ਦੌਰ, ਨਸ਼ੇ ਦਾ ਘੁਣ, ਬੇਰੁਜ਼ਗਾਰੀ, ਵਿਦੇਸ਼ਾਂ ਵੱਲ ਭੱਜਦੀ ਜਵਾਨੀ ਨੂੰ ਇਕ ਬਜ਼ੁਰਗ ਦਾਦੇ ਅਤੇ ਉਸਦੇ ਪੁੱਤ, ਪੋਤਰੇ ਦੀ ਗੱਲਬਾਤ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ। ਇਹ ਨਾਟਕ ਦਵਿੰਦਰ ਸਿੰਘ ਪ੍ਰੋਫ਼ੈਸਰ ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਲਿਖਿਆ ਗਿਆ ਅਤੇ ਇਸਦਾ ਨਿਰਦੇਸ਼ਨ ਸਾਹਿਲ ਪ੍ਰੀਤ ਨਗਰ ਦੁਆਰਾ ਕੀਤਾ ਗਿਆ | ਇਹ ਨਾਟਕ ਜਿੱਥੇ ਬਜ਼ੁਰਗਾਂ ਦਾ ਪੰਜਾਬ ਦੀ ਮਿੱਟੀ ਪ੍ਰਤੀ ਮੋਹ ਅਤੇ ਆਪਣੇ ਵਾਰਿਸਾਂ ਦੇ ਫਿਕਰ ਨੂੰ ਪੇਸ਼ ਕਰਦਾ ਹੈ, ਉੱਥੇ ਹੀ ਪੰਜਾਬ ਦੀ ਕੁਰਾਹੇ ਪੈ ਰਹੀ ਨੌਜਵਾਨੀ, ਪੰਜਾਬ ਦੀ ਮਿੱਟੀ ਤੋਂ ਬੇਮੁੱਖ ਹੋ ਕੇ ਵਿਦੇਸ਼ਾਂ ਵਿਚ ਜਾ ਬੈਠੀ ਨੌਜਵਾਨ ਪੀੜੀ ਨੂੰ ਮੁੜ ਵਤਨੀਂ ਆਉਣ ਦੀ ਅਪੀਲ ਵੀ ਕਰਦਾ ਹੈ| ਇਸ ਨਾਟਕ ਨੇ ਕਈ ਵਾਰ ਦਰਸ਼ਕਾਂ ਨੂੰ ਭਾਵੁਕ ਵੀ ਕੀਤਾ| ਕਈ ਵਾਰ ਦਰਸ਼ਕਾਂ ਦੀਆਂ ਅੱਖਾਂ ਨਮ ਹੋਈਆਂ| ਇਸ ਨਾਟਕ ਦੇ ਹਰ ਇਕ ਪਾਤਰ ਨੇ ਆਪਣੇ ਰੋਲ ਨੂੰ ਬਾਖੂਬੀ ਨਿਭਾਇਆ ਨਾਟਕ ਦੇ ਕਲਾਕਾਰਾਂ ਵਿਚੋ ਕਰਮਜੀਤ ਸੰਧੂ ,ਬ੍ਰਿਜ, ਗੁਰਪਾਲ ਸਿੰਘ, ਪਾਲ ਵਿਕਟਰ, ਵਰੁਣ ਕੁਮਾਰ, ਕਸ਼ਿਸ਼, ਸਨੇਹਾ, ਫਰਾਂਸਿਸ, ਸਾਹਿਲ ਪ੍ਰੀਤ ਨਗਰ ਦੇ ਨਾਮ ਸ਼ਾਮਿਲ ਹਨ| ਸਕੂਲ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਨੇ ਹਰ ਕਲਾਕਾਰ ਦੀ ਅਦਾਕਾਰੀ ਦੀ ਤਾਰੀਫ਼ ਕਰਦਿਆਂ ਨਾਟਕ ਦੇ ਵਿਸ਼ੇ ਉੱਪਰ ਚਾਨਣ ਪਾਉਂਦਿਆਂ ਕਿਹਾ ਕਿ ਇਹ ਨਾਟਕ ਆਧੁਨਿਕ ਪੰਜਾਬ ਦੀ ਤ੍ਰਾਸਦੀ ਅਤੇ ਸਮੇਂ ਦੀ ਲੋੜ ਨੂੰ ਬਾਖੂਬੀ ਦ੍ਰਿਸ਼ਮਾਨ ਕਰਦਾ ਹੈ| ੳਨ੍ਹਾਂ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ| ਪ੍ਰਿੰਸੀਪਲ ਸੰਦੀਪ ਕੌਰ ਦੁਆਰਾ ਵਿਦਿਆਰਥੀਆਂ ਨੂੰ ਅਦਾਕਾਰੀ ਨੂੰ ਇਕ ਬਿਹਤਰ ਭਵਿੱਖ ਵਜੋਂ ਅਪਣਾਉਣ ਲਈ ਕਹਿੰਦਿਆਂ ਥੀਏਟਰ ਨਾਲ ਜੁੜਣ ਲਈ ਪ੍ਰੇਰਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਐਡ. ਧਾਮੀ ਨੂੰ 6ਵੀਂ ਵਾਰ ਪ੍ਰਧਾਨ ਬਣਾਉਣ ’ਤੇ ਜਥੇ. ਨਾਗੋਕੇ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਲੇਬਰ ਇੰਸਪੈਕਟਰਾਂ ਵਲੋ ਨਿਰਮਾਣ ਮਜ਼ਦੂਰਾਂ ਦੀ ਕੀਤੀ ਜਾਂਦੀ ਖੱਜਲ ਖ਼ੁਆਰੀ ਕਿਸੇ ਕ਼ੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ - ਕ...
Ad Position 24