12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹੋਣਗੇ ਉਮੀਦਵਾਰ

ਪੱਟੀ, 12 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਜੋ ਦੂਜੀ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿਚ ਵਿਧਾਨ ਸਭਾ ਹਲਕਾ ਪੱਟੀ ਤੋਂ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਪਹਿਲਵਾਨ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਜਿਸ ਮੌਕੇ ਇਹ ਲਿਸਟ ਜਾਰੀ ਹੋਈ ਉਸ ਸਮੇਂ ਜਸਕੰਵਰ ਸਿੰਘ ਜੱਸਾ ਪੱਟੀ ਰੈਸਟ ਹਾਊਸ ਪੱਟੀ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਸਨ।

Ad Position 21
No active advertisement
ਅਜੀਤ ਡੈਸਕ 13-11-2026
ਪੱਟੀ, 12 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਜੋ ਦੂਜੀ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿਚ ਵਿਧਾਨ ਸਭਾ ਹਲਕਾ ਪੱਟੀ ਤੋਂ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਪਹਿਲਵਾਨ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਜਿਸ ਮੌਕੇ ਇਹ ਲਿਸਟ ਜਾਰੀ ਹੋਈ ਉਸ ਸਮੇਂ ਜਸਕੰਵਰ ਸਿੰਘ ਜੱਸਾ ਪੱਟੀ ਰੈਸਟ ਹਾਊਸ ਪੱਟੀ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਸਨ। ਉਸੇ ਸਮੇਂ ਉਨ੍ਹਾਂ ਦੇ ਸਮਰਥਕਾਂ ਵਲੋਂ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਅਤੇ ਮਿਠਾਈ ਵੰਡਦਿਆਂ ਹੋਇਆਂ ਆਤਿਸ਼ਬਾਜੀ ਵੀ ਚਲਾਈ। ਇਸ ਮੌਕੇ ਹਾਜ਼ਰ ਮੁਹਤਬਰਾਂ ਵਲੋਂ ਹਾਈਕਮਾਨ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਮੁੱਚੀ ਪਾਰਟੀ ਹਾਈਕਮਾਨ ਲੀਡਰਸਿਪ ਦਾ ਧੰਨਵਾਦ ਕਰਦਾ ਹਾਂ, ਜਿੰਨਾਂ ਨੇ ਮੇਰੇ ’ਤੇ ਭਰੋਸਾ ਦਿਖਾਉਂਦੇ ਹੋਇਆ ਮੈਨੂੰ ਪੱਟੀ ਤੋਂ ਪਾਰਟੀ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਮੈਂ ਬਹੁਤ ਹੀ ਖੁਸ਼ ਵੀ ਆਂ ਤੇ ਨਾਲ-ਨਾਲ ਜਿੰਮੇਵਾਰੀ ਵੀ ਮਹਿਸੂਸ ਕਰ ਰਿਹਾ ਹਾਂ ਤੇ ਸਾਡੇ ਵਲੋਂ 110 ਫ਼ੀਸਦੀ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਜਾਵੇਗੀ। ਸਭ ਤੋਂ ਪਹਿਲਾਂ ਪੱਟੀ ਹਲਕਾ ਇੰਚਾਰਜ ਬਣਦਿਆਂ ਹੀ ਪੱਟੀ ਦੇ ਚਾਰ ਚੁਫੇਰੇ ਜਿਹੜਾ ਸੜਕਾਂ ਦਾ ਬਹੁਤ ਮਾੜਾ ਹਾਲ ਸੀ ਆਉਂਦੇ ਸਾਰ ਪਹਿਲਾਂ ਉਹਦੇ ’ਤੇ ਧਿਆਨ ਦਿੱਤਾ। ਪੱਟੀ ਸ਼ਹਿਰ ਦੇ ਵਿਚ ਲਗਪਗ 65 ਦੇ ਕਰੀਬ ਕੰਮ ਨੇ ਇਨ੍ਹਾਂ ਦੀ ਸੂਚੀ ਵੀ ਮੈਂ ਤੁਹਾਨੂੰ ਦੇ ਸਕਦਾ ਉਹ ਕੰਮ ਜਿਹੜੇ ਚਾਲੂ ਕਰਵਾਏ ਗਏ। ਉਸ ਤੋਂ ਇਲਾਵਾ ਸਾਡੇ ਹਲਕੇ ਦੇ ਵਿਚ 39 ਗਰਾਊਂਡਾਂ ਬਣ ਰਹੀਆਂ ਹਨ, ਉਨ੍ਹਾਂ ਦਾ ਕੰਮ ਆਉਂਦਿਆ ਹੀ ਜਿਹੜਾ ਉਹ ਡਬਲ ਟ੍ਰਿਪਲ ਸਪੀਡ ਦੇ ਨਾਲ ਸ਼ੁਰੂ ਕਰਵਾਇਆ ਤੇ ਹੋਰ ਵੀ ਛੋਟੇ ਛੋਟੇ ਬਹੁਤ ਕੰਮ ਹਨ, ਜਿਹੜੇ ਮੈਂ ਤਿੰਨ ਮਹੀਨੇ ’ਚ ਜਿੰਨੀ ਸੱਚੇ ਪਾਤਸ਼ਾਹ ਨੇ ਕਿਰਪਾ ਨਾਲ ਕੀਤੇ ਜਾ ਰਹੇ ਹਨ। ਇਸ ਮੌਕੇ ਜੱਸਾ ਪੱਟੀ ਨੇ ਦੱਸਿਆ ਕਿ 16 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੱਟੀ ਹਲਕੇ ਦੇ ਪਿੰਡ ਸਭਰਾ ਵਿਚ ਆ ਰਹੇ ਹਨ, ਜਿਸ ਲਈ ਬਹੁਤ ਵੱਡੇ ਪੱਧਰ ’ਤੇ ਤਿਆਰੀਆਂ ਕਰ ਰਹੇ ਹਾਂ। ਲੋਕ ਮਿਲਣੀ ਸਾਨੂੰ ਮੁੱਖ ਮੰਤਰੀ ਨੇ ਦਿੱਤੀ ਹੈ, ਜਿਸ ਲਈ ਸਾਡੇ ਸਮੁੱਚੇ ਹਲਕੇ ਨੂੰ ਬਹੁਤ ਹੀ ਖੁਸ਼ੀ ਅਤੇ ਉਤਸਾਹ ਦੀ ਲਹਿਰ ਹੈ। ਸਾਡੇ ਹਲਕੇ ਦਾ ਸਭ ਤੋਂ ਵੱਡਾ ਪਿੰਡ ਸਭਰਾ ਹੈ ਪਰ ਫਿਰ ਵੀ ਕਦੇ ਉਥੇ ਮੌਜੂਦਾ ਮੁੱਖ ਮੰਤਰੀ ਨਹੀਂ ਸੀ ਆਏ ਚਾਹੇ ਕਿਸੇ ਵੀ ਪਾਰਟੀ ਨੇ ਹੋਣ। ਸਾਡੇ ਸਾਰੇ ਹਲਕੇ ਵਾਸਤੇ ਬਹੁਤ ਮਾਣ ਵਾਲੀ ਗੱਲ ਕਿ ਮੁੱਖ ਮੰਤਰੀ 16 ਤਰੀਕ ਨੂੰ ਆ ਰਹੇ ਹਨ ਤੇ ਉਸ ਦੀਆਂ ਪੁਰਜੋਰ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਕੌਂਸਲਰ ਕਵਲਪ੍ਰੀਤ ਸਿੰਘ ਗਿੱਲ, ਸਾਬਕਾ ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਗੁਰਮੀਤ ਸਿੰਘ ਸ਼ਕਰੀ, ਸੁਖਬੀਰ ਸਿੰਘ ਗਿੱਲ ਚੂਸਲੇਵੜ, ਕੌਂਸਲਰ ਐਡਵੋਕੇਟ ਰਾਜਪ੍ਰੀਤ ਸਿੰਘ ਸੱਗੂ, ਦਿਵਿਆਂਸ਼ੂ ਤੇਜੀ, ਇੰਦਰਜੀਤ ਸਿੰਘ ਗਿੱਲ, ਦਲਜੀਤ ਸਿੰਘ, ਸੁਖਦੀਪ ਸਿੰਘ, ਜਗਦੀਪ ਸਿੰਘ ਸੋਨੂ, ਇੰਦਰਜੀਤ ਸਿੰਘ ਲਾਡਾ, ਗਾਗੂ ਪਹਿਲਵਾਨ ਪ੍ਰਧਾਨ ਟਰੱਕ ਯੂਨੀਅਨ ਪੱਟੀ, ਐਡਵੋਕੇਟ ਪ੍ਰਿੰਨੇ ਪ੍ਰਭਾਕਰ, ਸੁਖਵਿੰਦਰ ਸਿੰਘ ਬੁਰਜ, ਰਾਹੁਲ ਕੁਮਾਰ, ਜਸਬੀਰ ਸਿੰਘ ਬੋਪਾਰਾਏ, ਹਰਪ੍ਰੀਤ ਸਿੰਘ ਦਾਸੂਵਾਲ, ਬਾਬਾ ਬਲਜਿੰਦਰ ਸਿੰਘ ਚੂਸਲੇਵੜ, ਮਨਪ੍ਰੀਤ ਸਿੰਘ ਅਤੇ ਹੋਰ ਸਮਰਥਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਨਿਰਮਲ ਓਸੇਪਚਨ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ਜਾਣਬੁੱਝ ਕੇ ਰੋਕਣਾ ਲੋਕਤੰਤਰਿਕ ਹੱਕਾਂ ’ਤੇ ਹਮਲਾ - ਭਾਈ ਕੁਲਦਮਨਰੂਪ ਸ...
Ad Position 24