11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਗੱਡੀ ਸਾਈਡ ’ਤੇ ਕਰਨ ਨੂੰ ਲੈ ਕੇ ਚਲਾਈਆਂ ਗੋਲੀਆਂ, ਚਾਰ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 11 ਨਵੰਬਰ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਗੱਡੀ ਸਾਈਡ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਗੱਡੀ ਵਿਚ ਸਵਾਰ 2 ਨੌਜਵਾਨਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ਦੀ ਗੱਡੀ ਉਪਰ ਫਾਇਰ ਕਰਨ ਦੇ ਦੋਸ਼ 2 ਵਿਅਕਤੀਆਂ ਸਮੇਤ 2 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਭਿੱਖੀਵਿੰਡ ਵਿਖੇ ਜੁਗਰਾਜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬੱਚੀਵਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਨੇ ਸ਼ਿਕਾਇਤ ਕੀਤੀ ਕਿ ਉਹ ਅਤੇ ਉਸ ਦੇ ਚਾਚੇ ਦਾ ਲੜਕਾ ਸਮਸ਼ੇਰ ਸਿੰਘ ਆਪਣੀ ਬਰੀਜਾ ਕਾਰ ਨੰਬਰ ਪੀ.

Ad Position 21
No active advertisement
ਅਜੀਤ ਡੈਸਕ 12-11-2026
ਤਰਨ ਤਾਰਨ, 11 ਨਵੰਬਰ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਗੱਡੀ ਸਾਈਡ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਗੱਡੀ ਵਿਚ ਸਵਾਰ 2 ਨੌਜਵਾਨਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ਦੀ ਗੱਡੀ ਉਪਰ ਫਾਇਰ ਕਰਨ ਦੇ ਦੋਸ਼ 2 ਵਿਅਕਤੀਆਂ ਸਮੇਤ 2 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਭਿੱਖੀਵਿੰਡ ਵਿਖੇ ਜੁਗਰਾਜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬੱਚੀਵਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਨੇ ਸ਼ਿਕਾਇਤ ਕੀਤੀ ਕਿ ਉਹ ਅਤੇ ਉਸ ਦੇ ਚਾਚੇ ਦਾ ਲੜਕਾ ਸਮਸ਼ੇਰ ਸਿੰਘ ਆਪਣੀ ਬਰੀਜਾ ਕਾਰ ਨੰਬਰ ਪੀ.ਬੀ.02 ਡੀ.ਐੱਫ. 0143 ’ਤੇ ਸਵਾਰ ਹੋ ਕੇ ਮਾਮੇ ਜਸ਼ਨਦੀਪ ਸਿੰਘ ਦੇ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਿਲ ਹੋਇਣ ਲਈ ਭਿੱਖੀਵਿੰਡ ਆਏ ਸਨ ਤਾਂ ਜਦੋਂ ਉਹ ਸ਼ਾਮ ਨੂੰ ਪਾਰਟੀ ਦੇਖਣ ਤੋਂ ਬਾਅਦ ਕਾਰ ’ਤੇ ਸਵਾਰ ਹੋ ਕੇ ਘਰ ਵਾਪਸ ਜਾ ਰਹੇ ਸੀ ਤਾਂ ਸੁਰਜੀਤ ਐਵੀਨਿਊ ਪੂਹਲਾ ਰੋਡ ਭਿੱਖੀਵਿੰਡ ਨਜਦੀਕ ਰਸਤੇ ਵਿਚ ਚਾਰ ਵਿਅਕਤੀ ਗੱਡੀ ਆਰਟੀਗਾ ਨੰਬਰ ਪੀ.ਬੀ. 1 ਐਫ 2168 ’ਤੇ ਲਗਾ ਕੇ ਖੜੇ ਸਨ, ਜਿਨ੍ਹਾਂ ਨੂੰ ਮੈਂ ਗੱਡੀ ਸਾਈਡ ’ਤੇ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਗੱਡੀ ਪਾਸੇ ਨਹੀਂ ਕੀਤੀ ਅਤੇ ਧਮਕੀਆਂ ਦੇਣ ਲੱਗ ਪਏ। ਫਿਰ ਉਸ ਨੇ ਆਪਣੀ ਕਾਰ ਕਿਸੇ ਨਾ ਕਿਸੇ ਤਰ੍ਹਾਂ ਉਥੋਂ ਕੱਢ ਲਈ ਤਾਂ ਇਕ ਨੌਜਵਾਨ ਨੇ ਆਪਣਾ ਪਿਸਟਲ ਕੱਢ ਕੇ ਪਿਸਟਲ ਦਾ ਬੱਟ ਉਸਦੀ ਬਾਰੀ ਵਾਲੇ ਸੀਸੇ ’ਤੇ ਮਾਰਿਆ ਤਾਂ ਉਨ੍ਹਾਂ ਨੇ ਜਦੋਂ ਬਚਾਅ ਲਈ ਆਪਣੀ ਕਾਰ ਉਥੋਂ ਭਜਾਈ ਤਾਂ ਗੱਡੀ ਵਾਲਿਆਂ ਨੇ ਉਸ ਦੀ ਕਾਰ ਦੇ ਮਗਰ ਫਾਇਰ ਮਾਰੇ ਜੋ ਕਿ ਉਸਦੀ ਗੱਡੀ ਵਿਚ ਲੱਗੇ। ਜਾਂਚ ਅਧਿਕਾਰੀ ਐੱਸ.ਆਈ. ਪਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹਰਜਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ, ਹਰਜਿੰਦਰ ਸਿੰਘ ਦਾ ਲੜਕਾ ਵਾਸੀਅਨ ਕੋਟਲੀ ਸੁਰਸਿੰਘ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ 16 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਪੱਟੀ ਦੌਰੇ ਨੂੰ ਲੈ ਕੇ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਤਿਆਰੀਆਂ ਤੇਜ਼ ਅਗਲੀ ਖ਼ਬਰ ਐੱਸ. ਟੀ. ਪੀ. ਮਿਹਰਬਾਨ ਸਿੰਘ ਨੂੰ ਅੰਮ੍ਰਿਤਸਰ ਨਗਰ ਨਿਗਮ ਤੇ ਤਰਨ ਤਾਰਨ ’ਚ ਪੈਂਦੀਆਂ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰ...
Ad Position 24