ਦੀਵਾਲੀ ਦੀ ਰਾਤ ਨਸ਼ੇ ’ਚ ਹੁਲੜਬਾਜ਼ੀ ਕਰਨ ਵਾਲਿਆਂ ਨੂੰ ਰੋਕਣ ਗਈ ਪੁਲਿਸ ਪਾਰਟੀ ’ਤੇ ਹਮਲਾ
ਅੰਮ੍ਰਿਤਸਰ, 9 ਨਵੰਬਰ (ਰੇਸ਼ਮ ਸਿੰਘ)-ਸਥਾਨਕ ਗੇਟ ਹਕੀਮਾਂ ਦੇ ਖੇਤਰ ’ਚ ਦੀਵਾਲੀ ਦੀ ਰਾਤ ਨੂੰ ਸ਼ਰਾਬ ਦੇ ਨਸ਼ੇ ’ਚ ਹੁਲੜਬਾਜ਼ੀ ਰੋਕਣ ਗਈ ਪੁਲਿਸ ਪਾਰਟੀ ’ਤੇ ਹਮਲਾ ਹੋਣ ਦੀ ਖ਼ਬਰ ਮਿਲੀ ਹੈ ਜਿਸ ’ਚ ਇਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰਕੇ ਸਟਾਂ ਲਾਈਆਂ ਗਈਆਂ ਇਕ ਦੀ ਵਰਦੀ ਨੂੰ ਹੱਥ ਵੀ ਪਾਇਆ ਗਿਆ। ਪੁਲਿਸ ਵਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਚੌਥੇ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ, 9 ਨਵੰਬਰ (ਰੇਸ਼ਮ ਸਿੰਘ)-ਸਥਾਨਕ ਗੇਟ ਹਕੀਮਾਂ ਦੇ ਖੇਤਰ ’ਚ ਦੀਵਾਲੀ ਦੀ ਰਾਤ ਨੂੰ ਸ਼ਰਾਬ ਦੇ ਨਸ਼ੇ ’ਚ ਹੁਲੜਬਾਜ਼ੀ ਰੋਕਣ ਗਈ ਪੁਲਿਸ ਪਾਰਟੀ ’ਤੇ ਹਮਲਾ ਹੋਣ ਦੀ ਖ਼ਬਰ ਮਿਲੀ ਹੈ ਜਿਸ ’ਚ ਇਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰਕੇ ਸਟਾਂ ਲਾਈਆਂ ਗਈਆਂ ਇਕ ਦੀ ਵਰਦੀ ਨੂੰ ਹੱਥ ਵੀ ਪਾਇਆ ਗਿਆ। ਪੁਲਿਸ ਵਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਚੌਥੇ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਗੇਟ ਹਕੀਮਾਂ ਪੁਲਿਸ ਨੂੰ ਸਿਪਾਹੀ ਵਰਿੰਦਪਾਲ ਸਿੰਘ ਨੇ ਦੱਸਿਆ ਕਿ ਉਹ ਚੌਂਕੀ ਅੰਨਗੜ੍ਹ ਵਿਖੇ ਤਾਇਨਾਤ ਹੈ ਅਤੇ ਉਹ ਅਤੇ ਉਸ ਨਾਲ ਬਾਕੀ ਪੁਲਿਸ ਮੁਲਾਜ਼ਮ ਜਿਵੇਂ ਰਿਧਮ ਗੁਪਤਾ, ਕਰਨ ਕੁਮਾਰ ਦੀਵਾਲੀ ਦੀ ਵਿਸੇਸ਼ ਡਿੳਟੀ ਦੇ ਸਬੰਧ ’ਚ ਅੰਨਗੜ੍ਹ ਖੇਤਰ ‘ਚ ਗਸ਼ਤ ਕਰ ਰਹੇ ਹਨ ਜਦੋਂ ਗੰਦਾ ਨਾਲਾ ਨੇੜੇ ਪੁੱਜੇ ਤਾਂ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਅੰਗਰੇਜ਼ ਸਿੰਘ ਤੇ ਧਰਮ ਸਿੰਘ ਉਰਫ ਧਰਮਾਂ ਸ਼ਰਾਬੀ ਹਾਲਾਤ ’ਚ ਹੁਲੜਬਾਜ਼ੀ ਕਰ ਰਹੇ ਸਨ ਤਾਂ ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਰੋਕਿਆਂ ਤਾਂ ਚਾਰਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਤੇ ਧਮਕੀਆਂ ਦਿੱਤੀਆਂ। ਉਸਨੂੰ ਗਲੇ ਤੋ ਫੜ ਕੇ ਵਰਦੀ ਪਾੜ ਦਿੱਤੀ ਤੇ ਉਸਦੀ ਤੇ ਉਸਦੇ ਸਾਥੀਆਂ ਨੂੰ ਸੱਟਾਂ ਮਾਰੀਆਂ । ਪੁਲਿਸ ਵਲੋਂ ਮਾਮਲਾ ਦਰਜ ਕਰਕੇ ਪਹਿਲੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋ ਕਿ ਬਾਕੀ ਇਕ ਹੋਰ ਦੀ ਹਾਲੇ ਗ੍ਰਿਫ਼ਤਾਰੀ ਹੋਣੀ ਬਾਕੀ ਹੈ।