ਤਰਨ ਤਾਰਨ ’ਚ ਧੂਮਧਾਮ ਨਾਲ ਮਨਾਇਆ ਦੀਵਾਲੀ ਤਿਉਹਾਰ
ਤਰਨ ਤਾਰਨ, 9 ਨਵੰਬਰ (ਹਰਿੰਦਰ ਸਿੰਘ)—ਖੁਸ਼ੀਆਂ ਅਤੇ ਚਾਵਾਂ ਦਾ ਤਿਉਹਾਰ ਦੀਵਾਲੀ ਜਿਥੇ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਈ ਗਈ, ਉਥੇ ਤਰਨ ਤਾਰਨ ਸ਼ਹਿਰ ਵਿਚ ਇਸ ਤਿਉਹਾਰ ਨੂੰ ਲੋਕਾਂ ਵਲੋਂ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੀਵਾਲੀ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਵੱਡੀ ਪੱਧਰ ’ਤੇ ਮਠਿਆਈ ਦੀਆਂ ਦੁਕਾਨਾਂ, ਜਲੇਬੀ, ਪਕੌੜਿਆਂ ਦੀ ਦੁਕਾਨਾਂ ਸੱਜੀਆਂ ਹੋਈਆਂ ਸਨ ਅਤੇ ਲੋਕਾਂ ਵਲੋਂ ਮਠਿਆਈਆਂ ਖ੍ਰੀਦੀਆਂ ਜਾ ਰਹੀਆਂ ਸਨ ।
ਤਰਨ ਤਾਰਨ, 9 ਨਵੰਬਰ (ਹਰਿੰਦਰ ਸਿੰਘ)—ਖੁਸ਼ੀਆਂ ਅਤੇ ਚਾਵਾਂ ਦਾ ਤਿਉਹਾਰ ਦੀਵਾਲੀ ਜਿਥੇ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਈ ਗਈ, ਉਥੇ ਤਰਨ ਤਾਰਨ ਸ਼ਹਿਰ ਵਿਚ ਇਸ ਤਿਉਹਾਰ ਨੂੰ ਲੋਕਾਂ ਵਲੋਂ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੀਵਾਲੀ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਵੱਡੀ ਪੱਧਰ ’ਤੇ ਮਠਿਆਈ ਦੀਆਂ ਦੁਕਾਨਾਂ, ਜਲੇਬੀ, ਪਕੌੜਿਆਂ ਦੀ ਦੁਕਾਨਾਂ ਸੱਜੀਆਂ ਹੋਈਆਂ ਸਨ ਅਤੇ ਲੋਕਾਂ ਵਲੋਂ ਮਠਿਆਈਆਂ ਖ੍ਰੀਦੀਆਂ ਜਾ ਰਹੀਆਂ ਸਨ । ਸ਼ਹਿਰ ਵਿਚ ਵੱਖ-ਵੱਖ ਜਗ੍ਹਾਂ ਉਪਰ ਆਤਿਸ਼ਬਾਜੀ ਦੁਕਾਨਦਾਰਾਂ ਵਲੋਂ ਲਗਾਈ ਹੋਈ ਸੀ। ਇਸ ਤੋਂ ਇਲਾਵਾ ਲੋਕਾਂ ਵਲੋਂ ਨਵੇ ਬਰਤਨਾਂ ਅਤੇ ਕੱਪੜਿਆਂ ਦੀ ਖ੍ਰੀਦ ਕੀਤੀ ਗਈ ਅਤੇ ਘਰਾਂ ਵਿਚ ਰਗੌਲੀ ਬਣਾਈ ਗਈ। ਲੋਕਾਂ ਵਲੋਂ ਇਕ ਦੂਸਰੇ ਨੂੰ ਵਧਾਈਆਂ ਦੇਣ ਲਈ ਜਿਥੇ ਮਠਿਆਈਆਂ ਦੀ ਖ੍ਰੀਦ ਕੀਤੀ ਗਈ ਉਥੇ ਗਿਫਟ ਵੀ ਖ੍ਰੀਦ ਕੀਤੇ ਗਏ ਅਤੇ ਇਕ ਦੂਸਰੇ ਨੂੰ ਗਿਫਟ ਅਤੇ ਮਠਿਆਈਆਂ ਦੇ ਕੇ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਇਆ ਗਿਆ। ਹਨੇਰ੍ਹਾ ਹੁੰਦਿਆਂ ਹੀ ਲੋਕਾਂ ਵਲੋਂ ਘਰਾਂ ਵਿਚ ਦੀਪਮਾਲਾ ਕੀਤੀ ਗਈ ਅਤੇ ਮਾਤਾ ਰਾਣੀ ਦੀ ਪੂਜਾ ਅਰਚਨਾ ਕੀਤੀ ਗਈ। ਨੌਜਵਾਨਾਂ ਅਤੇ ਬੱਚਿਆਂ ਵਲੋਂ ਰਾਤ ਸਮੇਂ ਖੂਬ ਆਤਿਸ਼ਬਾਜੀ ਕੀਤੀ ਗਈ ਅਤੇ ਅਸਮਾਨ ਵਿਚ ਹਵਾਈਆਂ ਚੱਲਦੀਆਂ ਹੋਈਆਂ ਨਜ਼ਰ ਆਏ ਅਤੇ ਵੱਖ-ਵੱਖ ਤਰ੍ਹਾਂ ਦੇ ਪਟਾਕਿਆਂ ਜਿਨ੍ਹਾਂ ਵਿਚ ਹਵਾਈਆਂ, ਅਨਾਰ, ਜਰੱਖੜੀਆਂ, ਬੁਲਟ ਬੰਬ, ਫੁੱਲਝੜੀਆਂ, ਵੱਖ-ਵੱਖ ਤਰ੍ਹਾਂ ਦੇ ਸ਼ਾਟ ਚਲਾਉਣ ਦੀਆਂ ਆਵਾਜ਼ਾਂ ਹੀ ਸੁਣਾਈ ਦਿੱਤੀਆਂ। ਦੇਰ ਰਾਤ ਤੱਕ ਲੋਕ ਪਟਾਕੇ ਚਲਾਉਂਦੇ ਹੋਏ ਨਜ਼ਰ ਆਏ।