ਆਪਰੇਸ਼ਨ ਵਾਕ ਮਿਡ ਐਟਲਾਂਟਿਕ ਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅੰਮ੍ਰਿਤਸਰ ਵਲੋਂ 53 ਲੋੜਵੰਦਾਂ ਨੂੰ ਮੁਫ਼ਤ ਗੋਡੇ ਬਦਲ ਕੇ ਦਿੱਤਾ ਨਵਾਂ ਜੀਵਨਦਾਨ
ਨਵਾਂ ਪਿੰਡ (ਅੰਮ੍ਰਿਤਸਰ), 28 ਅਕਤੂਬਰ (ਜਸਪਾਲ ਸਿੰਘ)-ਲੋੜਵੰਦ ਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅਮਰੀਕਾ ਦੀ ਸੰਸਥਾ ‘ਆਪਰੇਸ਼ਨ ਵਾਕ ਮਿਡ ਐਟਲਾਂਟਿਕ’ ਤੇ ‘ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅੰਮ੍ਰਿਤਸਰ’ ਦੇ ਸਾਂਝੇ ਉਪਰਾਲੇ ਸਦਕਾ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ 53 ਮਰੀਜ਼ਾਂ ਦੇ ਮੁਫ਼ਤ ਗੋਡੇ ਬਦਲਣ ਕੇ ਉਨ੍ਹਾਂ ਨੂੰ ਨਵਾਂ ਜੀਵਨਦਾਨ ਦਿੱਤਾ ਗਿਆ। ਆਪ੍ਰੇਸ਼ਨਾਂ ਦੀ ਸਫ਼ਲਤਾ ਉਪਰੰਤ ਅਮਰੀਕਾ ਦੀ ਚੈਰੀਟੇਬਲ ਸੰਸਥਾ ‘ਆਪਰੇਸ਼ਨ ਵਾਕ ਮਿਡ ਐਟਲਾਂਟਿਕ’ ਦੇ ਡਾ.
ਨਵਾਂ ਪਿੰਡ (ਅੰਮ੍ਰਿਤਸਰ), 28 ਅਕਤੂਬਰ (ਜਸਪਾਲ ਸਿੰਘ)-ਲੋੜਵੰਦ ਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅਮਰੀਕਾ ਦੀ ਸੰਸਥਾ ‘ਆਪਰੇਸ਼ਨ ਵਾਕ ਮਿਡ ਐਟਲਾਂਟਿਕ’ ਤੇ ‘ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅੰਮ੍ਰਿਤਸਰ’ ਦੇ ਸਾਂਝੇ ਉਪਰਾਲੇ ਸਦਕਾ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ 53 ਮਰੀਜ਼ਾਂ ਦੇ ਮੁਫ਼ਤ ਗੋਡੇ ਬਦਲਣ ਕੇ ਉਨ੍ਹਾਂ ਨੂੰ ਨਵਾਂ ਜੀਵਨਦਾਨ ਦਿੱਤਾ ਗਿਆ। ਆਪ੍ਰੇਸ਼ਨਾਂ ਦੀ ਸਫ਼ਲਤਾ ਉਪਰੰਤ ਅਮਰੀਕਾ ਦੀ ਚੈਰੀਟੇਬਲ ਸੰਸਥਾ ‘ਆਪਰੇਸ਼ਨ ਵਾਕ ਮਿਡ ਐਟਲਾਂਟਿਕ’ ਦੇ ਡਾ. ਹਰਪਾਲ ਸਿੰਘ ਖਨੂਜਾ ਨੇ ਕਿਹਾ ਕਿ ਸਾਡਾ ਮਕਸਦ ਆਰਥਿਕ ਰੁਕਾਵਟਾਂ ਨੂੰ ਦੂਰ ਕਰਕੇ, ਲੋੜਵੰਦਾਂ ਲਈ ਇਲਾਜ ਦੇ ਦਰਵਾਜ਼ੇ ਖੋਲ੍ਹਣਾ ਹੈ, ਜਿੰਨ੍ਹਾਂ ਨੂੰ ਕਿ ਲੋੜੀਂਦੀ ਡਾਕਟਰੀ ਪ੍ਰਕਿਰਿਆਵਾਂ ਦਾ ਖ਼ਰਚਾ ਚੁੱਕਣ ’ਚ ਅਸਮਰੱਥਾ ਹੋਣ ਕਾਰਨ ਚੁੱਪਚਾਪ ਤਕਲੀਫ਼ ਸਹਿਣੀ ਪੈ ਸਕਦੀ ਸੀ। ਇੰਨ੍ਹਾਂ ’ਚ ਸਰਜਰੀ ਦਾ ਖ਼ਰਚਾ, ਗੋਡੇ ਬਦਲਣ ਲਈ ਵਰਤੇ ਜਾਣ ਵਾਲੇ ਇੰਪਲਾਂਟ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਇੱਕ ਮਹੀਨੇ ਤੱਕ ਦੀਆਂ ਦਵਾਈਆਂ ਅਤੇ ਮਰੀਜ਼ਾਂ ਨੂੰ ਚੱਲਣ-ਫਿਰਨ ਤੇ ਮੁੜ ਵਸੇਬੇ ’ਚ ਸਹਾਇਤਾ ਦੇਣ ਲਈ ਵਾਕਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਗੋਡੇ ਬਦਲਣ ਦੀਆਂ ਸਰਜਰੀਆਂ ਲਈ ਜ਼ਿਮਰ ਬਾਇਓਮੈਟ ਦੇ ਇੰਪਲਾਂਟ ਦੀ ਵਰਤੋਂ ਕੀਤੀ ਗਈ। ਇਸ ਮੌਕੇ ਡਾ. ਏ.ਪੀ. ਸਿੰਘ ਡੀਨ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਦੱਸਿਆ ਕਿ ਸਿੱਖਾਂ ਦੀ ਇਸ ਮੈਡੀਕਲ ਸੰਸਥਾ ‘ਚ ਜਿਥੇ ਬਹੁਤ ਘੱਟ ਖ਼ਰਚੇ ’ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ, ਉਥੇ ਲੋੜਵੰਦ ਮਰੀਜ਼ਾਂ ਲਈ ਸਮੇਂ-ਸਮੇਂ ਕਈ ਉਪਰਾਲੇ, ਜਿਸ ‘ਚ ਮਰੀਜ਼ਾਂ ਦਾ ਮੁਫ਼ਤ ਇਲਾਜ ਆਦਿ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੀ ਇਸ ਸੰਸਥਾ ਦੇ ਸਹਿਯੋਗ ਨਾਲ ਬੀਤੇ ਸਾਲ ਵੀ 39 ਲੋੜਵੰਦ ਮਰੀਜ਼ਾਂ ਦੇ ਮੁਫ਼ਤ ਆਪਰੇਸ਼ਨ ਕੀਤੇ ਗਏ ਸਨ ਅਤੇ ਇਸ ਸਾਲ 53 ਮਰੀਜ਼ਾਂ ਦਾ ਸਫ਼ਲ ਇਲਾਜ਼ ਕੀਤਾ ਗਿਆ ਹੈ। ਇਸ ਮੌਕੇ ਅਮਰੀਕਾ ਤੋਂ ਆਏ ਡਾਕਟਰਾਂ ਦੇ ਵਫ਼ਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਮਨਜੀਤ ਸਿੰਘ ਓਪਲ ਵੀ.ਸੀ. ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ, ਡਾ. ਰਾਜ ਕੁਮਾਰ, ਮਾਰੀਆ, ਡਾ. ਦਲਜੀਤ, ਡਾ. ਸੀਮਾਂ, ਡਾ. ਵਿਕੇਕ ਸੂਦ, ਡਾ. ਪਰਮਜੋਤ ਬਿੰਦਰਾ ਆਦਿ ਹਾਜਰ ਸਨ। 28 ਏਐਸਆਰ64