ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਪੰਜਾਬ ਅਸਤੀਫ਼ਾ ਦੇਣ - ਖਾਲੜਾ ਮਿਸ਼ਨ
ਤਰਨ ਤਾਰਨ, 26 ਅਕਤੂਬਰ (ਹਰਿੰਦਰ ਸਿੰਘ)—ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰ ਘ ਰੰਧਾਵਾ ਨੇ ਮਾਨਸਾ ਵਿਖੇ ਲੱਗੇ ਧਰਨੇ ਵਿਚ ਹਾਜ਼ਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਮਨੂਵਾਦੀ ਧਿਰਾਂ ਸਿੱਖੀ ਨਾਲ ਸਦਾ ਵੈਰ ਕਮਾਉਂਦੀਆਂ ਆ ਰਹੀਆਂ ਹਨ।
ਤਰਨ ਤਾਰਨ, 26 ਅਕਤੂਬਰ (ਹਰਿੰਦਰ ਸਿੰਘ)—ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰ ਘ ਰੰਧਾਵਾ ਨੇ ਮਾਨਸਾ ਵਿਖੇ ਲੱਗੇ ਧਰਨੇ ਵਿਚ ਹਾਜ਼ਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਮਨੂਵਾਦੀ ਧਿਰਾਂ ਸਿੱਖੀ ਨਾਲ ਸਦਾ ਵੈਰ ਕਮਾਉਂਦੀਆਂ ਆ ਰਹੀਆਂ ਹਨ। ਕਦੀ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦਿੱਤਾ ਅਤੇ ਕਦੀ ਪੰਜਾਬ ਦਾ ਪਾਣੀ, ਬਿਜਲੀ ਅਤੇ ਪੰਜਾਬ ਦੀ ਰਾਜਧਾਨੀ ਖੋਹੀ। ਉਨ੍ਹਾਂ ਕਿਹਾ ਕਿ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਪੰਜਾਬ ਵਿਚ ਨਸ਼ਿਆਂ ਰਾਹੀਂ ਹੋ ਰਹੀਆਂ ਮੌਤਾਂ ਦੀ ਨਿਰਪੱਖ ਜਾਂਚ ਦੀ ਮੰਗ ਕਰਨ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਸਮੇਤ ਡੀ.ਜੀ.ਪੀ. ਪੰਜਾਬ ਦਾ ਅਸਤੀਫਾ ਚੁਹੰਦੀ ਹੈ। ਇਸ ਮੌਕੇ ਬਾਬਾ ਦਰਸ਼ਨ ਸਿੰਘ, ਚੇਅਰਮੈਨ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ, ਹਰਮਨਦੀਪ ਸਿੰਘ ਸਰਹਾਲ, ਜਥੇਦਾਰ ਨਿਰਮਲ ਸਿੰਘ, ਸਤਿਵੰਦਰ ਸਿੰ ਘ ਪਲਾਸੌਰ ਅਤੇੇ ਹੋਰਨਾਂ ਵਲੋਂ ਭਾਈ ਪਰਿਵੰਦਰ ਸਿੰਘ ਦੇ ਪਿਤਾ ਨਾਲ ਮੁਲਾਕਾਤ ਕਰਕੇ ਕਿਹਾ ਕਿ ਭਾਈ ਪਰਿਵੰਦਰ ਸਿੰਘ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ।