27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨੈਸ਼ਨਲ ਟ੍ਰੇਡਰਸ ਵੈੱਲਫੇਅਰ ਦੇ ਚੇਅ. ਸੁਨੀਲ ਜੇ ਸਿੰਘੀ ਅੱਜ ਭਿੱਖੀਵਿੰਡ ਵਿਖੇ ਵਪਾਰੀਆਂ ਨਾਲ ਮੀਟਿੰਗ ਕਰਨਗੇ - ਅਨੂਪ ਸਿੰਘ ਭੁੱਲਰ

ਭਿੱਖੀਵਿੰਡ, 27 ਅਕਤੂਬਰ (ਬੌਬੀ)-ਨੈਸ਼ਨਲ ਟਰੇਡਰਸ ਵੈਲਫੇਅਰ ਭਾਰਤ ਸਰਕਾਰ ਦੇ ਚੇਅਰਮੈਨ ਸੁਨੀਲ ਜੇ ਸਿੰਘੀ ਅੱਜ 28 ਅਕਤੂਬਰ ਨੂੰ ਭਿੱਖੀਵਿੰਡ ਪਹੁੰਚ ਕੇ ਪੰਜਾਬ ਦੇ ਬਾਰਡਰ ਏਰੀਆ ਨਾਲ ਸੰਬੰਧਿਤ ਵਪਾਰੀਆਂ ਦੁਕਾਨਾਂ ਦੀਆਂ ਮੁਸ਼ਕਿਲਾਂ ਸੁਣਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸਟੇਟ ਕਮੇਟੀ ਮੈਂਬਰ ਅਨੂਪ ਸਿੰਘ ਭੁੱਲਰ ਨੇ ਭਿੱਖੀਵਿੰਡ ਵਿਖੇ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 28-10-2026
ਭਿੱਖੀਵਿੰਡ, 27 ਅਕਤੂਬਰ (ਬੌਬੀ)-ਨੈਸ਼ਨਲ ਟਰੇਡਰਸ ਵੈਲਫੇਅਰ ਭਾਰਤ ਸਰਕਾਰ ਦੇ ਚੇਅਰਮੈਨ ਸੁਨੀਲ ਜੇ ਸਿੰਘੀ ਅੱਜ 28 ਅਕਤੂਬਰ ਨੂੰ ਭਿੱਖੀਵਿੰਡ ਪਹੁੰਚ ਕੇ ਪੰਜਾਬ ਦੇ ਬਾਰਡਰ ਏਰੀਆ ਨਾਲ ਸੰਬੰਧਿਤ ਵਪਾਰੀਆਂ ਦੁਕਾਨਾਂ ਦੀਆਂ ਮੁਸ਼ਕਿਲਾਂ ਸੁਣਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸਟੇਟ ਕਮੇਟੀ ਮੈਂਬਰ ਅਨੂਪ ਸਿੰਘ ਭੁੱਲਰ ਨੇ ਭਿੱਖੀਵਿੰਡ ਵਿਖੇ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਸੰਬੰਧੀ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਪੰਜਾਬ ਦੇ ਵਪਾਰੀਆਂ ਤੇ ਦੁਕਾਨਦਾਰਾਂ ਦੇ ਸਾਰੇ ਮਸਲੇ ਭਾਰਤੀ ਜਨਤਾ ਪਾਰਟੀ ਹੀ ਹੱਲ ਕਰੇਗੀ। ਇਸੇ ਲਈ ਅੱਜ ਉਹ ਭਿੱਖੀਵਿੰਡ ਵਿਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਸੰਬੰਧੀ ਵੱਖ-ਵੱਖ ਯੂਨੀਅਨਾਂ ਨਾਲ ਪਹਿਲਾਂ ਹੀ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਵਪਾਰੀਆਂ ਅਤੇ ਦੁਕਾਨਦਾਰਾਂ ਵਿਚ ਇਸ ਮੀਟਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਟੇਟ ਕਮੇਟੀ ਮੈਂਬਰ ਸਦਾਨੰਦ ਚੋਪੜਾ, ਬਲਜੀਤ ਰਾਏ ਚੋਪੜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉਪਲ ’ਚ ਕਿਸਾਨ ਵਲੋਂ ਲਾਈ ਅੱਗ ਬੁਝਾਈ ਅਗਲੀ ਖ਼ਬਰ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਪਿੰਡ ਸਭਰਾ ਵਿਖੇ ਯੂਥ ਮੀਟਿੰਗ
Ad Position 24