ਪਿੰਡ ਪਹੂਵਿੰਡ ਦੇ ਖਿਡਾਰੀ ਬਣੇ ਪੰਜਾਬ ਸਕੂਲ ਅੰਤਰ ਜ਼ਿਲ੍ਹਾ ਐਥਲੈਟਿਕਸ ਮੀਟ ਦੇ ਚੈਂਪੀਅਨ
ਭਿੱਖੀਵਿੰਡ, 21 ਅਕਤੂਬਰ (ਬੌਬੀ)-70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਐਥਲੈਟਿਕਸ ਮੀਟ-2026 ਗੁਰੂ ਨਾਨਕ ਸਟੇਡੀਅਮ ਲੁਧਿਆਣੇ ਵਿਖੇ ਕਰਵਾਈ ਗਈ। ਇਸ ਐਥਲੈਟਿਕਸ ਮੀਟ ਵਿਚ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੇ ਵਿੱਦਿਆਰਥੀਆਂ ਨੇ ਭਾਗ ਲਿਆ।
ਭਿੱਖੀਵਿੰਡ, 21 ਅਕਤੂਬਰ (ਬੌਬੀ)-70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਐਥਲੈਟਿਕਸ ਮੀਟ-2026 ਗੁਰੂ ਨਾਨਕ ਸਟੇਡੀਅਮ ਲੁਧਿਆਣੇ ਵਿਖੇ ਕਰਵਾਈ ਗਈ। ਇਸ ਐਥਲੈਟਿਕਸ ਮੀਟ ਵਿਚ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੇ ਵਿੱਦਿਆਰਥੀਆਂ ਨੇ ਭਾਗ ਲਿਆ। ਅੰਡਰ-17 ਲੜਕੇ ਕੈਟਾਗਿਰੀ ਵਿਚ ਮਹਾਦੇਵ ਸਿੰਘ ਸੰਧੂ ਨੇ ਹੈਮਰ ਥਰੋਅ ਈਵੈਂਟ ਵਿਚ ਭਾਗ ਲਿਆ ਅਤੇ 58.08 ਮੀਟਰ ਦੀ ਦੂਰੀ ਉੱਤੇ ਹੈਮਰ ਥਰੋਅ ਸੁੱਟ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਵੇਂ ਹੀ ਅੰਡਰ-17 ਲੜਕੀਆਂ ਕੈਟਾਗਿਰੀ ਵਿਚ ਮਹਿਰਾਬ ਕੌਰ ਸੰਧੂ ਨੇ 49.16 ਮੀਟਰ ਦੀ ਦੂਰੀ ਉੱਤੇ ਹੈਮਰ ਥਰੋਅ ਸੁੱਟ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਸਾਰੇ ਬੱਚੇ ਕੋਚ ਮਹਾਂਬੀਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਹੈਮਰ ਥਰੋਅ ਦੀ ਟ੍ਰੇਨਿੰਗ ਲੈ ਰਹੇ ਹਨ। ਇਹ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਪਹੂਵਿੰਡ ਦੀ ਗਰਾਉਂਡ ਵਿੱਚ ਆਪਣੇ ਈਵੈਂਟ ਦਾ ਅਭਿਆਸ ਕਰਦੇ ਹਨ। ਕੋਚ ਸੰਧੂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਹ ਬੱਚੇ ਹੁਣ ਮੱਧ ਪ੍ਰਦੇਸ਼ ਨਵੰਬਰ ਵਿਚ ਵਾਲੀ ‘ਐਸ ਜੀ ਐਫ ਆਈ’ ਨੈਸ਼ਨਲ ਮੀਟ ਲਈ ਚੁਣੇ ਗਏ ਹਨ। ਉਨ੍ਹਾਂ ਕੋਲ ਦੋ ਹੋਰ ਲੜਕੀਆਂ ਵੀ ਡਿਸਕਸ ਥਰੋਅ ਦੀ ਟ੍ਰੇਨਿੰਗ ਲੈ ਰਹੀਆਂ ਹਨ। ਉਨ੍ਹਾਂ ਧੰਨਵਾਦ ਕੀਤਾ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਪਹੂਵਿੰਡ ਦੇ ਚੇਅਰਮੈਨ ਦਾ ਜਿੰਨਾ ਨੇ ਉਨ੍ਹਾਂ ਨੂੰ ਸਕੂਲ ਦੀ ਗਰਾਊਂਡ ਮੁਹੱਈਆ ਕਰਵਾਈ ਹੋਈ ਹੈ।