ਕਿੰਡਰ ਗਾਰਡਨ ਸਕੂਲ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ
ਪੱਟੀ, 21 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਲਿਟਲ ਫਲਾਵਰ ਕਿੰਡਰ ਗਾਰਟਨ ਸਕੂਲ ਵਿਚ ਦੁਸਹਿਰੇ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੰਗ-ਬਿਰੰਗੇ ਕੱਪੜਿਆਂ ਵਿਚ ਸੱਜੇ ਛੋਟੇ ਬੱਚਿਆਂ ਨੇ ਭਗਵਾਨ ਰਾਮ ਅਤੇ ਰਾਵਣ ਦੇ ਰੂਪ ਵਿਚ ਰਾਮਲੀਲਾ ਕੀਤੀ।
ਪੱਟੀ, 21 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਲਿਟਲ ਫਲਾਵਰ ਕਿੰਡਰ ਗਾਰਟਨ ਸਕੂਲ ਵਿਚ ਦੁਸਹਿਰੇ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੰਗ-ਬਿਰੰਗੇ ਕੱਪੜਿਆਂ ਵਿਚ ਸੱਜੇ ਛੋਟੇ ਬੱਚਿਆਂ ਨੇ ਭਗਵਾਨ ਰਾਮ ਅਤੇ ਰਾਵਣ ਦੇ ਰੂਪ ਵਿਚ ਰਾਮਲੀਲਾ ਕੀਤੀ। ਇਸ ਦੌਰਾਨ ਸਕੂਲ ਦੇ ਐਮ.ਡੀ. ਡਾ. ਮਰਿਦੁਲਾ ਭਾਰਦਵਾਜ ਵਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਭਗਵਾਨ ਰਾਮ ਨੇ ਦੁਸਹਿਰੇ ਵਾਲੇ ਦਿਨ ਰਾਵਣ ਨੂੰ ਮਾਰਿਆ ਸੀ। ਇਸ ਤਿਓਹਾਰ ਨੂੰ ਝੂਠ ’ਤੇ ਸੱਚ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ। ਰੰਗ ਬਿਰੰਗੇ ਕੱਪੜਿਆਂ ਵਿੱਚ ਸੱਜੇ ਬੱਚਿਆਂ ਨੇ ਸਕੂਲ ਵਿਚ ਇਕ ਰੈਲੀ ਵੀ ਕੱਢੀ। ਡਾ. ਮਰਿਦੁਲਾ ਭਾਰਦਵਾਜ ਨੇ ਸਾਰਿਆਂ ਨੂੰ ਦੁਸਹਿਰੇ ਦੀ ਵਧਾਈ ਵੀ ਦਿੱਤੀ। ਇਸ ਮੌਕੇ ਸੋਨੀਆ ਸ਼ਰਮਾ, ਕ੍ਰਿਸ਼ਨਾ ਕੁਮਾਰੀ ਅਤੇ ਸਮੂਹ ਸਟਾਫ ਹਾਜ਼ਰ ਸੀ ।