ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਲੋਂ ਸਿੱਖਿਆ ਸੰਬੰਧੀ ਸੁਧਾਰ ਲਈ ਕੀਤੀ ਮੀਟਿੰਗ
ਤਰਨ ਤਾਰਨ, 19 ਅਕਤੂਬਰ (ਹਰਿੰਦਰ ਸਿੰਘ)– ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਤਰਨ ਤਾਰਨ ਦੇ ਨਿਰਦੇਸ਼ਾਂ ਤਹਿਤ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਰਜਿੰਦਰ ਕੌਰ ਵਲੋਂ ਜ਼ਿਲ੍ਹੇ ਵਿਚ ਪ੍ਰਾਇਮਰੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਪ੍ਰਬੰਧਕੀ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਇਕ ਮਹੱਤਵਪੂਰਨ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਦੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ਲਈ ਵੱਖ-ਵੱਖ ਏਜੰਡਿਆਂ ’ਤੇ ਚਰਚਾ ਕੀਤੀ ਗਈ।
ਸ
ਸਿੱਖਿਆ ਅਧਿਕਾਰੀਆ ਨਾਲ ਮੀਟਿੰਗ ਕਰਦੇ ਹੋਏ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਰਜਿੰਦਰ ਕੌਰ। ਤਸਵੀਰ–ਲਵਲੀ
ਐਸ.ਡੀ.ਓ. ਸਟੋਰ ਦਾ ਚਾਰਜ ਸੰਭਾਲਣ ਮੌਕੇ ਰਾਜਬੀਰ ਸਿੰਘ ਅਤੇ ਐਸ.ਡੀ.ਓ. ਬਣਨ ’ਤੇ ਰਾਜਬੀਰ ਸਿੰਘ ਨੂੰ ਸ਼ੁੱਭਕਾਮਨਾਵਾਂ ਦੇਣ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ । ਤਸਵੀਰਾਂ: ਖਹਿਰਾ
20-10-2026
ਤਰਨ ਤਾਰਨ, 19 ਅਕਤੂਬਰ (ਹਰਿੰਦਰ ਸਿੰਘ)– ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਤਰਨ ਤਾਰਨ ਦੇ ਨਿਰਦੇਸ਼ਾਂ ਤਹਿਤ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਰਜਿੰਦਰ ਕੌਰ ਵਲੋਂ ਜ਼ਿਲ੍ਹੇ ਵਿਚ ਪ੍ਰਾਇਮਰੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਪ੍ਰਬੰਧਕੀ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਇਕ ਮਹੱਤਵਪੂਰਨ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਦੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ਲਈ ਵੱਖ-ਵੱਖ ਏਜੰਡਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਈ.ਟੀ.ਟੀ/ਐੱਚ.ਟੀ/ਸੀ.ਐੱਚ.ਟੀ ਤੋਂ ਅਗਲੇ ਅਹੁਦਿਆਂ ’ਤੇ ਪਦ-ਉੱਨਤੀਆਂ ਦੀ ਕਾਰਵਾਈ ਅਤੇ ਅਗਸਤ ਮਹੀਨੇ ਤੱਕ ਦੇ ਅਗਲੇ ਪੈਨਸ਼ਨ ਕੇਸਾਂ ਨੂੰ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਸੈਸ਼ਨ 2025-26 ਲਈ ਪੰਜਵੀਂ ਜਮਾਤ ਦੀਆਂ ਸਮਰੱਥਾਵਾਂ ਪਹਿਲੀ, ਦੂਜੀ ਅਤੇ ਤੀਜੀ ਭਾਸ਼ਾ ਵਿਚ ਗਣਿਤ ਤੇ ਹੋਰ ਵਿਸ਼ਿਆਂ ਦੇ ਨਤੀਜਿਆਂ ਦਾ ਜਾਇਜ਼ਾ ਲਿਆ ਗਿਆ। ਸੈਸ਼ਨ 2026-27 ਦੌਰਾਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਸੁਚੱਜੇ ਪ੍ਰਬੰਧ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਸਮੱਗਰਾ ਸਿੱਖਿਆ ਆਡਿਟ ਪੈਰਾਜ਼, ਯੂ-ਡਾਇਸ, ਐੱਮ-ਸਟਾਰ ਐਪ ’ਤੇ ਹਾਜ਼ਰੀ ਸਬੰਧੀ ਸਥਿਤੀ ਦੀ ਸਮੀਖਿਆ ਕੀਤੀ ਗਈ। ਮਿਸ਼ਰਤ ਬਿੱਲਾਂ ਨੂੰ ਲਗਾਉਣ, ਖਾਲੀ ਪਈਆਂ ਥਾਵਾਂ ਦੀ ਭਰਪਾਈ ਅਤੇ ਪ੍ਰਸ਼ਸ਼ਤ ਐਪ/ਡੀ.ਜੀ. ਗ੍ਰਾਂਟ ਦੀ ਵਰਤੋਂ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮਾਸਟਰ ਕਾਡਰ ਵਿਚ ਪ੍ਰਮੋਸ਼ਨਾਂ ਤੋਂ ਬਾਅਦ ਐੱਚ.ਟੀ/ਸੀ.ਐੱਚ.ਟੀ ਦੀਆਂ ਭਰਤੀਆਂ ਅਤੇ ਖਾਲੀ ਅਸਾਮੀਆਂ ਦੀ ਬੈਕਲਾਗ ਡਾਟਾ ਰਿਪੋਰਟ ਭੇਜਣ ਲਈ ਕਿਹਾ ਗਿਆ। ਨਿਰਦੇਸ਼ ਜਾਰੀ ਕਰਦਿਆਂ ਰਜਿੰਦਰ ਕੌਰ ਨੇ ਕਿਹਾ ਕਿ ਹਰ ਅਧਿਕਾਰੀ/ਕਰਮਚਾਰੀ ਲਈ ਆਪਣੀ ਛੁੱਟੀ ਆਨਲਾਈਨ ਆਈ.ਐੱਚ.ਆਰ ਐਮ.ਐਸ ਪੰਜਾਬ ’ਤੇ ਅਪਲਾਈ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਡਿਊਟੀ ਦੌਰਾਨ ਬਾਹਰ ਜਾਣ ਸਮੇਂ ਮੂਵਮੈਂਟ ਰਜਿਸਟਰ ਵਿੱਚ ਇੰਦਰਾਜ ਕਰਨ ਅਤੇ ਛੁੱਟੀ ਦੌਰਾਨ ਸਕੂਲ/ਬਲਾਕ ਮੁਖੀ ਨੂੰ ਆਪਣੇ ਦਫ਼ਤਰ ਦਾ ਪ੍ਰਬੰਧ ਕਰਕੇ ਜਾਣ ਦੇ ਹੁਕਮ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਅਨੂਪ ਮੈਣੀ ਨੇ ਕੁਆਲਿਟੀ ਸਿੱਖਿਆ ਅਤੇ ਸਹਾਇਕ ਸਮਾਰਟ ਸਕੂਲ ਕੋਆਰਡੀਨੇਟਰ ਅਮਨਦੀਪ ਸਿੰਘ ਨੇ ਸਕੂਲਾਂ ਨੂੰ ਹਰੇਕ ਪੱਖ ਤੋਂ ਸੋਹਣੇ ਬਣਾਉਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੇ ਅੰਤ ਵਿੱਚ ਡਿਪਟੀ ਡੀ.ਈ.ਓ ਰਜਿੰਦਰ ਕੌਰ ਨੇ ਸਾਰੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਸਮੇਂ ਸਿਰ ਅਤੇ ਪੂਰੀ ਤਨਦੇਹੀ ਨਾਲ ਕਰਵਾਉਣਾ ਯਕੀਨੀ ਬਣਾਉਣ। ਇਸ ਮੌਕੇ ਬੀ.ਈ.ਈ.ਓ ਭਿੱਖੀਵਿੰਡ ਜਸਵਿੰਦਰ ਸਿੰਘ, ਬੀ.ਈ.ਈ.ਓ ਵਲਟੋਹਾ ਪਾਰਸ ਖੁੱਲਰ, ਬੀ.ਈ.ਈ.ਓ ਤਰਨ ਤਾਰਨ ਪਰਾਪਰ ਸਰਬਜੀਤ ਸਿੰਘ, ਬੀ.ਈ.ਈ.ਓ ਨੂਰਦੀ ਗੁਰਦੀਪ ਸਿੰਘ, ਬੀ.ਈ.ਈ.ਓ ਗੰਡੀਵਿੰਡ ਰਜਿੰਦਰ ਸਿੰਘ, ਬੀ.ਈ.ਈ.ਓ ਚੋਹਲਾ ਸਾਹਿਬ ਕੁਲਵਿੰਦਰ ਸਿੰਘ, ਬੀ.ਈ.ਈ.ਓ ਪੱਟੀ ਦਿਲਬਾਗ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਅਨੂਪ ਸਿੰਘ ਮੈਣੀ, ਅਮਨਦੀਪ ਸਿੰਘ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ, ਸਾਹਿਬ ਸਿੰਘ ਐਮ.ਆਈ.ਐਸ ਕੋਆਰਡੀਨੇਟਰ, ਆਲਮਬੀਰ ਸਿੰਘ ਸੁਪਰਡੈਂਟ, ਵਰਿੰਦਰਜੀਤ ਸਿੰਘ ਐਮ.ਆਈ.ਐਸ ਕੋਆਰਡੀਨੇਟਰ, ਰਾਜਬੀਰ ਕੌਰ ਏ.ਪੀ.ਸੀ ਫਾਇਨਾਂਸ, ਸਰਬਜੀਤ ਕੌਰ ਡਾਟਾ ਐਂਟਰੀ ਆਪਰੇਟਰ, ਹਰਪ੍ਰੀਤ ਸਿੰਘ ਖਹਿਰਾ ਕਲਰ-ਕਮ-ਡਾਟਾ ਐਂਟਰੀ ਆਪਰੇਟਰ, ਰਿਸ਼ਾਂਤ ਸ਼ਰਮਾ ਡਾਟਾ ਐਂਟਰੀ ਆਪਰੇਟਰ, ਰੀਨਾ ਸੀਨੀਅਰ ਸਹਾਇਕ, ਹਰਪ੍ਰੀਤ ਸਿੰਘ ਜੂਨੀਅਰ ਸਹਾਇਕ, ਜਸਕਰਨ ਸਿੰਘ ਕਲਰਕ, ਸੀ.ਐੱਚ.ਟੀ ਸੁਖਚੈਨ ਸਿੰਘ ਤੋਂ ਇਲਾਵਾ ਸੋਸ਼ਲ ਮੀਡੀਆ ਕੋਆਰਡੀਨੇਟਰ ਪ੍ਰੇਮ ਸਿੰਘ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਦਿਨੇਸ਼ ਸ਼ਰਮਾ ਹਾਜ਼ਰ ਸਨ।