19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

30 ਸਾਲਾਂ ਦੀਆਂ ਸੇਵਾਵਾਂ ਦੇ ਆਧਾਰ ’ਤੇ ਰਾਜਬੀਰ ਸਿੰਘ ਢਿੱਲੋਂ ਤਰੱਕੀ ਉਪਰੰਤ ਐਸ.ਡੀ.ਓ. ਨਿਯੁਕਤ ਪੱਟੀ ਵਿਖੇ ਐਸ.ਡੀ.ਓ. ਸਟੋਰ ਦਾ ਪੱਕੇ ਤੌਰ ’ਤੇ ਸੰਭਾਲਿਆ ਚਾਰਜ, ਸਾਥੀ ਮੁਲਾਜ਼ਮਾਂ ਨੇ ਦਿੱਤੀਆਂ ਵਧਾਈਆਂ

ਪੱਟੀ, 19 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬਿਜਲੀ ਵਿਭਾਗ ਵਿੱਚ ਬਤੌਰ ਜੇ. ਈ.

Ad Position 21
No active advertisement
ਅਜੀਤ ਡੈਸਕ 20-10-2026
ਪੱਟੀ, 19 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬਿਜਲੀ ਵਿਭਾਗ ਵਿੱਚ ਬਤੌਰ ਜੇ.ਈ. ਆਪਣੀਆਂ ਸੇਵਾਵਾਂ ਨਿਭਾ ਰਹੇ ਰਾਜਬੀਰ ਸਿੰਘ ਢਿੱਲੋਂ ਦੀਆਂ ਵਿਭਾਗ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਅਤੇ ਵਿਭਾਗ ਵਲੋਂ ਉਨ੍ਹਾਂ ਨੂੰ ਤਰੱਕੀ ਦੇ ਕੇ ਐਸ.ਡੀ.ਓ. ਨਿਯੁਕਤ ਕੀਤਾ ਗਿਆ ਹੈ। ਤਰੱਕੀ ਉਪਰੰਤ ਉਨ੍ਹਾਂ ਨੇ ਅੱਜ ਪੱਟੀ ਵਿਖੇ ਐਸ.ਡੀ.ਓ. ਸਟੋਰ ਦਾ ਪੱਕੇ ਤੌਰ ’ਤੇ ਚਾਰਜ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਰਾਜਬੀਰ ਸਿੰਘ ਢਿੱਲੋਂ ਲਗਪਗ 30 ਸਾਲ ਪਹਿਲਾਂ ਲਾਈਨਮੈਨ ਵਜੋਂ ਬਿਜਲੀ ਵਿਭਾਗ ਵਿਚ ਭਰਤੀ ਹੋਏ ਸਨ। ਇਸ ਲੰਬੇ ਸੇਵਾ ਕਾਲ ਦੌਰਾਨ ਉਨ੍ਹਾਂ ਨੇ ਪੱਟੀ ਹਲਕੇ ਵਿਚ ਵੱਖ-ਵੱਖ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾਈਆਂ। ਉਹ ਬਤੌਰ ਐਸ.ਡੀ.ਓ. ਸਿਟੀ ਅਤੇ ਐਸ.ਡੀ.ਓ. ਸਬ ਅਰਬਨ ਦਾ ਵੀ ਆਰਜ਼ੀ ਚਾਰਜ ਵੀ ਸੰਭਾਲ ਚੁੱਕੇ ਹਨ। ਹੁਣ ਉਨ੍ਹਾਂ ਨੂੰ ਤਰੱਕੀ ਮਿਲਣ ਉਪਰੰਤ ਪੱਟੀ ਵਿਖੇ ਐਸ.ਡੀ.ਓ. ਸਟੋਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਵਲੋਂ ਚਾਰਜ ਸੰਭਾਲਣ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਕਰਮ ਸਿੰਘ ਆਰ.ਏ., ਸਤਨਾਮ ਸਿੰਘ ਆਰ.ਏ., ਜੇ.ਈ. ਲਖਬੀਰ ਸਿੰਘ, ਐਸ.ਡੀ.ਓ., ਰਵਿੰਦਰ ਸਿੰਘ, ਜੇ.ਈ. ਮੰਗਲ ਸਿੰਘ, ਐਸ.ਡੀ.ਓ. ਅਮਰਜੀਤ ਸਿੰਘ, ਜੇ.ਈ. ਗੁਰਬਲਜੀਤ ਸਿੰਘ, ਜੇ.ਈ. ਮਨਜਿੰਦਰ ਸਿੰਘ, ਜੇ.ਈ. ਮਲਵਿੰਦਰ ਸਿੰਘ, ਜੇ.ਈ. ਅਵਤਾਰ ਸਿੰਘ, ਜੇ.ਈ. ਸੁਖਜੀਤ ਸਿੰਘ ਲਾਲੀ, ਜੇ.ਈ. ਗੁਰਪ੍ਰੀਤ ਸਿੰਘ, ਗੁਰਪਾਲ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ ਸੋਨੀ, ਕੁਲਦੀਪ ਸਿੰਘ, ਯੁੱਧਵੀਰ ਸਿੰਘ, ਗੁਰਚੇਤ ਸਿੰਘ ਲਾਈਨਮੈਨ, ਗੁਰਸ਼ਰਨ ਸਿੰਘ, ਲਵਪ੍ਰੀਤ ਸਿੰਘ, ਕਵਲਦੀਪ ਸਿੰਘ, ਜੇ.ਈ. ਨਰਿੰਦਰ ਸਿੰਘ, ਸਿਮਰਦੀਪ ਸਿੰਘ, ਅਮਨਪ੍ਰੀਤ ਸਿੰਘ, ਤਰੁਣ, ਰਿਸ਼ਬ, ਜਗਸੀਰ ਸਿੰਘ, ਸੰਤੋਸ਼ ਕੁਮਾਰ, ਹੈਪੀ ਕੰਬੋਜ, ਗੁਰਪਾਲ ਸਿੰਘ, ਵਿਨੋਦ ਕੁਮਾਰ, ਪ੍ਰਦੀਪ ਕੁਮਾਰ ਅਤੇ ਬਚਿੱਤਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਲੋਂ ਸਿੱਖਿਆ ਸੰਬੰਧੀ ਸੁਧਾਰ ਲਈ ਕੀਤੀ ਮੀਟਿੰਗ ਅਗਲੀ ਖ਼ਬਰ ਜੱਸਾ ਪੱਟੀ ਵਲੋਂ ਮਹਿਲਾ ਸਸ਼ਕਤੀਕਰਨ ਲਈ ਭੂਮਿਕਾ ਨਿਭਾਅ ਰਹੀਆਂ ਸਖੀਆਂ ਦੀ ਕੀਤੀ ਸ਼ਲਾਘਾ
Ad Position 24