ਪਿੰਡ ਧੂੰਦਾ ਵਿਖੇ 13ਵਾਂ ਸਮੂਹਿਕ ਸ਼ਾਦੀਆਂ ਕਰਾਉਣ ਦਾ ਸਮਾਗਮ 24 ਨੂੰ
ਫਤਿਆਬਾਦ, 14 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਪਿੰਡ ਧੂੰਦਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਅਕਤੂਬਰ ਨੂੰ ਮਹਾਰਿਸ਼ੀ ਬਾਲਮੀਕਿ ਸੁਸਾਇਟੀ ਵਲੋਂ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਸਰਪੰਚ ਜਸਵੰਤ ਸਿੰਘ ਜੱਸਾ, ਰਣਜੀਤ ਸਿੰਘ ਧੂੰਦਾ ਅਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਬਾਬਾ ਗੁਰਦੇਵ ਸਿੰਘ ਕੁਲੀ ਵਾਲੇ, ਬਾਬਾ ਚਤਰ ਸਿੰਘ ਢਾਬਸਰ ਵਾਲੇ, ਜਥੇਦਾਰ ਹਰਪਾਲ ਸਿੰਘ ਕੰਬੋਕੇ ਵਾਲੇ, ਮਾਤਾ ਸਰਬਜੀਤ ਕੌਰ ਛਾਪੜੀ ਸਾਹਿਬ ਵਾਲੇ ਅਤੇ ਪਿੰਡ ਧੂੰਦਾ ਦੀ ਆਮ ਆਦਮੀ ਪਾਰਟੀ ਦੀ ਟੀਮ ਨਵ ਵਿਆਹੀਆਂ ਜੋੜੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚਣਗੇ।
ਫਤਿਆਬਾਦ, 14 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਪਿੰਡ ਧੂੰਦਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਅਕਤੂਬਰ ਨੂੰ ਮਹਾਰਿਸ਼ੀ ਬਾਲਮੀਕਿ ਸੁਸਾਇਟੀ ਵਲੋਂ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਸਰਪੰਚ ਜਸਵੰਤ ਸਿੰਘ ਜੱਸਾ, ਰਣਜੀਤ ਸਿੰਘ ਧੂੰਦਾ ਅਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਬਾਬਾ ਗੁਰਦੇਵ ਸਿੰਘ ਕੁਲੀ ਵਾਲੇ, ਬਾਬਾ ਚਤਰ ਸਿੰਘ ਢਾਬਸਰ ਵਾਲੇ, ਜਥੇਦਾਰ ਹਰਪਾਲ ਸਿੰਘ ਕੰਬੋਕੇ ਵਾਲੇ, ਮਾਤਾ ਸਰਬਜੀਤ ਕੌਰ ਛਾਪੜੀ ਸਾਹਿਬ ਵਾਲੇ ਅਤੇ ਪਿੰਡ ਧੂੰਦਾ ਦੀ ਆਮ ਆਦਮੀ ਪਾਰਟੀ ਦੀ ਟੀਮ ਨਵ ਵਿਆਹੀਆਂ ਜੋੜੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚਣਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਸ਼ਾਮਿਲ ਨਵ ਵਿਆਹੇ ਜਾਣ ਵਾਲੇ ਲਾੜਿਆਂ ਦਾ ਡੋਪ ਟੈਸਟ ਕਰਵਾ ਕੇ ਉਸਦੀ ਰਿਪੋਰਟ ਨਾਲ ਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਵ ਵਿਆਹੇ ਜੋੜਿਆ ਨੂੰ ਘਰ ਵਰਤੋ ਦਾ ਸਮਾਨ ਸੁਸਾਇਟੀ ਵਲੋਂ ਦਿੱਤਾ ਜਾਂਦਾ ਹੈ।