13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਾਮਲੀਲ੍ਹਾ ਦੀ ਦੂਜੀ ਨਾਈਟ ‘ਤਾੜਕਾ ਵਧ’ ਦਾ ਉਦਘਾਟਨ ਭਾਜਪਾ ਆਗੂ ਦਲਬੀਰ ਸਿੰਘ ਅਲਗੋਂ ਨੇ ਕੀਤਾ

ਖੇਮਕਰਨ, 13 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)– ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋਂ ਮੰਦਰ ਸ੍ਰੀ ਦੇਵੀ ਦੁਆਰਾ ਵਿਖੇ ਸ਼੍ਰੀ ਰਾਮ ਲੀਲ੍ਹਾ ਖੇਡੀ ਜਾ ਰਹੀ ਹੈ। ਸ੍ਰੀ ਰਾਮਲੀਲਾ ਦੀ ਦੂਜੀ ਨਾਈਟ ‘ਤਾੜਕਾ ਵਧ’ ਦਾ ਸ਼ੁੱਭ ਉਦਘਾਟਨ ਹਲਕਾ ਖੇਮਕਰਨ ਦੇ ਸੀਨੀਅਰ ਭਾਜਪਾ ਆਗੂ ਦਲਬੀਰ ਸਿੰਘ ਅਲਗੋਂ ਨੇ ਆਪਣੇ ਸਾਥੀਆਂ ਸਮੇਤ ਕੀਤਾ ।

Ad Position 21
No active advertisement
ਅਜੀਤ ਡੈਸਕ 14-10-2026
ਖੇਮਕਰਨ, 13 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)– ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋਂ ਮੰਦਰ ਸ੍ਰੀ ਦੇਵੀ ਦੁਆਰਾ ਵਿਖੇ ਸ਼੍ਰੀ ਰਾਮ ਲੀਲ੍ਹਾ ਖੇਡੀ ਜਾ ਰਹੀ ਹੈ। ਸ੍ਰੀ ਰਾਮਲੀਲਾ ਦੀ ਦੂਜੀ ਨਾਈਟ ‘ਤਾੜਕਾ ਵਧ’ ਦਾ ਸ਼ੁੱਭ ਉਦਘਾਟਨ ਹਲਕਾ ਖੇਮਕਰਨ ਦੇ ਸੀਨੀਅਰ ਭਾਜਪਾ ਆਗੂ ਦਲਬੀਰ ਸਿੰਘ ਅਲਗੋਂ ਨੇ ਆਪਣੇ ਸਾਥੀਆਂ ਸਮੇਤ ਕੀਤਾ । ਇਸ ਮੌਕੇ ਦਲਬੀਰ ਸਿੰਘ ਅਲਗੋਂ ਵੱਲੋਂ ਕਲੱਬ ਦੀ ਹੌਸਲਾ ਅਫਜ਼ਾਈ ਕਰਦਿਆਂ 11,000 ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ ।ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਸੰਦੀਪ ਮਹਿਤਾ ਅਤੇ ਹੋਰਨਾਂ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਦਲਬੀਰ ਸਿੰਘ ਅਲਗੋਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ’ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਲਬੀਰ ਸਿੰਘ ਅਲਗੋਂ ਨੇ ਕਿਹਾ ਕਿ ‘ਸ੍ਰੀ ਰਾਮ ਲੀਲਾ ਕਲੱਬ’ ਵਲੋਂ ਹਰ ਸਾਲ ਰਾਮਲੀਲਾ ਦਾ ਸਫ਼ਲ ਮੰਚਨ ਕਰਨਾ ਸਾਡੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ, ਉਨ੍ਹਾਂ ਦੇ ਉੱਚ ਅਦਰਸ਼ਾਂ ਅਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸਹੀ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਪ੍ਰਦੀਪ ਕੁਮਾਰ ਬੌਬੀ, ਅਨਮੋਲ ਬਜਾਜ, ਪਵਨ ਪੁਰੀ ਅਤੇ ਰਾਜੂ ਬਜਾਜ ਵੀ ਉਚੇਚੇ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਜਨਕ ਰਾਜ ਮਹਿਤਾ, ਵਿਜੇ ਕੁਮਾਰ ਗੁਲਾਟੀ, ਐੱਸ.ਐੱਚ.ਓ. ਖੇਮਕਰਨ ਕੰਵਲਜੀਤ ਰਾਏ, ਸੋਨੂੰ ਕਪੂਰ, ਅਸ਼ਵਨੀ ਸ਼ਰਮਾ, ਵਿਕਾਸ ਮਹਿਤਾ, ਗਗਨ ਸੋਡੀ, ਅਮਨ ਪੁਰੀ, ਰਾਮ ਚੋਪੜਾ, ਦਵਿੰਦਰ ਭੰਡਾਰੀ, ਸ਼ਰਨਜੀਤ ਅਰੋੜਾ, ਰਾਮ ਭੰਡਾਰੀ, ਸੁਖਰਾਜ ਸ਼ਰਮਾ, ਪ੍ਰਿੰਸ ਸ਼ਰਮਾ, ਜੋਗਿੰਦਰ ਪਾਲ ਬਾਵਾ, ਸੇਵਾਮੁਕਤ ਇੰਸਪੈਕਟਰ ਕਸ਼ਮੀਰ ਸਿੰਘ, ਵਿਕਾਸ ਸੋਈ, ਜਗਦੀਪ ਕੰਡਾ, ਸੁਖਦੀਪ ਸਿੰਘ ਲਾਡਾ, ਸੁਨੀਲ ਮਹਿਤਾ, ਨਿਤੀਸ਼ ਕੱਕੜ ਅਤੇ ਰਵੀ ਕੱਕੜ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰਾ ਮੇਲੇ ’ਚ ਜਸਕੰਵਰ ਸਿੰਘ ਜੱਸਾ ਪੱਟੀ ਹੋਣਗੇ ਮੁੱਖ ਮਹਿਮਾਨ ਅਗਲੀ ਖ਼ਬਰ ਜੋੜ ਮੇਲੇ ਦੌਰਾਨ ਸ਼ਾਨਦਾਰ ਲੰਗਰ ਸੇਵਾ ਨਿਭਾਉਣ ’ਤੇ ਲੰਗਰ ਜਥੇਦਾਰ ਗੁਰਪਿੰਦਰ ਸਿੰਘ ਕੋਟ ਸਨਮਾਨਿਤ
Ad Position 24