10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਤਰਨ ਤਾਰਨ, 9 ਅਕਤੂਬਰ (ਹਰਿੰਦਰ ਸਿੰਘ)- ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਦੇ ਜਨਮ ਦਿਹਾੜੇ ਨੂੰ ਸਮਰਿਪਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਭਾਈ ਤਾਰੂ ਸਿੰਘ ਜੀ ਪੂਹਲਾ ਤੋਂ ਰਵਾਨਾ ਹੋ ਕੇ ਭਿੱਖੀਵਿੰਡ, ਫਰੰਦੀਪੁਰ ਤੋਂ ਹੁੰਦਾ ਹੋਇਆ ਇਤਿਹਾਸਕ ਨਗਰ ਸੁਰ ਸਿੰਘ ਵਿਖੇ ਪਹੁੰਚਿਆ, ਜਿਥੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ 12ਵੇਂ ਮੁਖੀ ਜਥੇ.

Ad Position 21
No active advertisement
ਅਜੀਤ ਡੈਸਕ 10-10-2026
ਤਰਨ ਤਾਰਨ, 9 ਅਕਤੂਬਰ (ਹਰਿੰਦਰ ਸਿੰਘ)- ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਦੇ ਜਨਮ ਦਿਹਾੜੇ ਨੂੰ ਸਮਰਿਪਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਭਾਈ ਤਾਰੂ ਸਿੰਘ ਜੀ ਪੂਹਲਾ ਤੋਂ ਰਵਾਨਾ ਹੋ ਕੇ ਭਿੱਖੀਵਿੰਡ, ਫਰੰਦੀਪੁਰ ਤੋਂ ਹੁੰਦਾ ਹੋਇਆ ਇਤਿਹਾਸਕ ਨਗਰ ਸੁਰ ਸਿੰਘ ਵਿਖੇ ਪਹੁੰਚਿਆ, ਜਿਥੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ 12ਵੇਂ ਮੁਖੀ ਜਥੇ. ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਦੇ ਵੱਡੇ ਸਪੁੱਤਰ ਬਾਬਾ ਪ੍ਰੇਮ ਸਿੰਘ ਨੇ ਨਗਰ ਸੁਰ ਸਿੰਘ ਦੀਆਂ ਸੰਗਤਾਂ ਨਾਲ ਬਾਬਾ ਬੁੱਢਾ ਜੀ ਲੰਗਰ ਹਾਲ ਵਿਖੇ ਨਗਰ ਕੀਰਤਨ ਦਾ ਸਵਾਗਤ ਕੀਤਾ। ਸੰਗਤਾਂ ਵਾਸਤੇ ਗੁਰੂ ਕਾ ਲੰਗਰ, ਸ਼ਰਦਾਈਆਂ ਅਤੇ ਬੇਅੰਤ ਪਦਾਰਥ ਤਿਆਰ ਕੀਤੇ ਗਏ। ਜ਼ਿਕਰਯੋਗ ਹੈ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਵਾਸਤੇ ਲਗਾਏ ਗਏ ਲੰਗਰ ਦੀ ਸਮਾਪਤੀ ਵੀ ਇਸ ਨਗਰ ਕੀਰਤਨ ਦੇ ਸਵਾਗਤ ਉਪਰੰਤ ਹੀ ਕੀਤੀ ਜਾਂਦੀ ਹੈ। ਸਤਿਗੁਰਾਂ ਦੇ ਸਤਿਕਾਰ ਵਜੋਂ ਪੰਜ ਪਿਆਰਿਆਂ ਸਮੇਤ ਸੰਗਤਾਂ ਨੂੰ ਗੁਰੂ ਘਰ ਦੀ ਬਖਸ਼ਿਸ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬਾਬਾ ਅਵਤਾਰ ਸਿੰਘ ਸੁਰ ਸਿੰਘ ਦੇ ਨਾਲ ਬਾਬਾ ਬੁੱਢਾ ਸਾਹਿਬ ਲੰਗਰ ਕਮੇਟੀ ਦੇ ਸਮੂਹ ਸੇਵਾਦਾਰ ਹਾਜ਼ਰ ਸਨ। ਇਸ ਨਗਰ ਕੀਰਤਨ ਪਿੰਡ ਧੁੰਨ, ਵੀਰਮ ਤੋਂ ਹੁੰਦਾ ਹੋਇਆ ਨਗਰ ਪੂਹਲਾ ਵਿਖੇ ਸਮਾਪਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰਾਂ ਨੇ ਦੇਰ ਰਾਤ ਸਬ ਡਵੀਜ਼ਨ ਦਫ਼ਤਰ ਫਤਿਆਬਾਦ ਦੀ ਕੀਤੀ ਭੰਨਤੋੜ ਅਗਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ
Ad Position 24