ਜਥੇਦਾਰ ਮੇਘ ਸਿੰਘ ਨੇ ਭਲਾਈਪੁਰ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ
ਖਡੂਰ ਸਾਹਿਬ, 9 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਬੀਤੇ ਦਿਨੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਐਸ. ਜੀ.
ਖਡੂਰ ਸਾਹਿਬ, 9 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਬੀਤੇ ਦਿਨੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਐਸ. ਜੀ. ਪੀ. ਸੀ. ਮੈਂਬਰ ਜਥੇ. ਅਮਰਜੀਤ ਸਿੰਘ ਭਲਾਈਪੁਰ ਦੇ ਦਿਹਾਂਤ ਦਾ ਜਥੇ. ਮੇਘ ਸਿੰਘ ਪ੍ਰੈਸ ਸਕੱਤਰ ਹਲਕਾ ਖਡੂਰ ਸਾਹਿਬ, ਸੁਖਜਿੰਦਰ ਸਾਰੇ ਲਾਡੀ ਸਰਕਲ ਪ੍ਰਧਾਨ, ਗੱਜਣ ਸਿੰਘ, ਰਣਜੀਤ ਸਿੰਘ ਪੱਪੂ, ਕਸ਼ਮੀਰ ਸਿੰਘ ਟਰਾਂਸਪੋਟਰ, ਮਨਜੀਤ ਸਿੰਘ ਰਾਮਪੁਰੀਆ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਥੇ. ਅਮਰਜੀਤ ਸਿੰਘ ਭਲਾਈਪੁਰ ਬਹੁਤ ਹੀ ਮਿਲਾਪੜੇ ਸੁਭਾਅ ਦੇ ਇਨਸਾਨ ਸਨ, ਜਿੰਨਾ ਨੇ ਐਸ. ਜੀ. ਪੀ. ਸੀ. ਵਿਚ ਵਧੀਆ ਸੇਵਾਵਾਂ ਨਿਭਾਈਆਂ ਅਤੇ ਪਾਰਟੀ ਲਈ ਵੀ ਸਖਤ ਮਿਹਨਤ ਕੀਤੀ, ਜਿੰਨਾ ਦੇ ਜਾਣ ਨਾਲ ਪਰਿਵਾਰ ਅਤੇ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ, ਇਸ ਮੌਕੇ ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਭਾਗ ਸਿੰਘ ਪਹਿਲਵਾਨ, ਸਾਹਿਬ ਸਿੰਘ ਪੰਚ, ਹਰਦੀਪ ਸਿੰਘ ਚੌਧਰੀ, ਡਾ. ਭੁਪਿੰਦਰ ਸਿੰਘ ਪੰਚ, ਹਰਦੇਵ ਸਿੰਘ ਪੰਚ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।