06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਨੇਸ਼ਨ ਬਿਲਡਰਜ਼ ਐਵਾਰਡ ਨਾਲ ਸਨਮਾਨਿਤ

ਹਰੀਕੇ ਪੱਤਣ, 5 ਅਕਤੂਬਰ (ਸੰਜੀਵ ਕੁੰਦਰਾ)– ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਈਕੋ ਵਲੋਂ ਨੇਸ਼ਨ ਬਿਲਡਰਜ਼ ਐਵਾਰਡ 2026 ਸਮਾਗਮ ਕਰਵਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਰੋਟੇਰੀਅਨ ਅਨਿਲ ਸਿੰਘਲ ਗਵਰਨਰ ਆਰ.

Ad Position 21
No active advertisement
ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ) ਦੀ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਨੂੰ ਨੇਸ਼ਨ ਬਿਲਡਰਜ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਰੋਟਰੀ ਕਲੱਬ ਦੇ ਗਵਰਨਰ ਅਨਿਲ ਸਿੰਘਲ। ਤਸਵੀਰ–ਕੁੰਦਰਾ 06-10-2026
ਹਰੀਕੇ ਪੱਤਣ, 5 ਅਕਤੂਬਰ (ਸੰਜੀਵ ਕੁੰਦਰਾ)– ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਈਕੋ ਵਲੋਂ ਨੇਸ਼ਨ ਬਿਲਡਰਜ਼ ਐਵਾਰਡ 2026 ਸਮਾਗਮ ਕਰਵਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਰੋਟੇਰੀਅਨ ਅਨਿਲ ਸਿੰਘਲ ਗਵਰਨਰ ਆਰ.ਆਈ ਡਿਸਟ੍ਰਿਕਟ 3070, ਰੋਟੇਰੀਅਨ ਪੁਨੀਤ ਨਾਗਪਾਲ ਪ੍ਰੈਜੀਡੈਟ, ਰੋਟੇਰੀਅਨ ਗਗਨਦੀਪ ਸਿੰਘ ਸੈਕਟਰੀ, ਐਡਵੋਕੇਟ ਐੱਸ.ਐੱਸ ਬੱਤਰਾ ਚਾਰਟਰ ਪ੍ਰੈਜੀਡੈਟ ਅਤੇ ਡੀ.ਈ.ਓ ਗੁਰਦਾਸਪੁਰ ਰਾਜੇਸ ਸ਼ਰਮਾ ਸ਼ਾਮਿਲ ਹੋਏ। ਇਸ ਸਮਾਗਮ ਵਿਚ ਵਿੱਦਿਆ ਦੇ ਖੇਤਰ ਵਿਚੋਂ ਯੋਗਦਾਨ ਦੇ ਰਹੀਆਂ ਪ੍ਰਾਈਵੇਟ ਐਡ ਸਰਕਾਰੀ ਅਦਾਰਿਆਂ ਦੇ ਪ੍ਰਿੰਸੀਪਲ, ਮੈਨੇਜਮੈਂਟ ਅਤੇ ਲੈਕਚਰਾਰ ਨੂੰ ਨੈਸ਼ਨ ਬਿਲਡਰਜ਼ ਐਵਾਰਡਜ਼ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿਚ ਹਰੀਕੇ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ) ਦੇ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਨੂੰ ਵਿਦਿਆ ਦੇ ਖੇਤਰ ਵਿਚ ਪਾਏ ਗਏ ਅਹਿਮ ਯੋਗਦਾਨ ਨੂੰ ਮੁੱਖ ਰੱਖਦਿਆਂ ਨੇਸ਼ਨ ਬਿਲਡਰਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰੋਟਰੀ ਕਲੱਬ ਦੇ ਗਵਰਨਰ ਅਨਿਲ ਸਿੰਘਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡਾ ਇਹ ਰੋਟਰੀ ਕਲੱਬ ਤੁਹਾਨੂੰ ਅਧਿਆਪਕ ਨੂੰ ਸਨਮਾਨਿਤ ਕਰਕੇ ਖੁਦ ਸਨਮਾਨਿਤ ਮਹਿਸੂਸ ਕਰ ਰਿਹਾ ਹੈ। ਡੀ.ਈ.ਓ ਰਾਜੇਸ਼ ਕੁਮਾਰ ਸ਼ਰਮਾ ਦੁਆਰਾ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਆਪਣੀ ਮਾਤ ਭਾਸ਼ਾ ਦੇ ਉੱਪਰ ਪਕੜ ਮਜ਼ਬੂਤ ਬਣਾਉਣ ਲਈ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਬਣਾਉਣ, ਏ.ਆਈ. ਬਾਰੇ ਜਾਣਕਾਰੀ ਦੇਣ ਦੇ ਲਈ ਕਿਹਾ। ਰੋਟੇਰੀਅਨ ਪੁਨੀਤ ਨਾਗਪਾਲ ਨੇ ਅਧਿਆਪਕਾਂ ਨੂੰ ਆਪਣੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਹੋਰ ਦ੍ਰਿੜ ਇਰਾਦੇ, ਮਜ਼ਬੂਰ ਇੱਛਾ ਸ਼ਕਤੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਆਹੂਜਾ ਬੁੱਕਸ ਤੋਂ ਸੰਜੇ ਅਹੂਜਾ ਅਤੇ ਅਸ਼ੋਕਾ ਐਮ.ਬੀ.ਡੀ ਬੁੱਕਸ ਤੋਂ ਕਮਲਜੀਤ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਸਾੜਨ ਨਾਲ ਸਿਹਤ ਤੇ ਵਾਤਾਵਰਨ ’ਤੇ ਮਾੜੇ ਪ੍ਰਭਾਵ - ਡਾ. ਭੁਪਿੰਦਰ ਸਿੰਘ ਅਗਲੀ ਖ਼ਬਰ ਮੇਲੇ ਦੌਰਾਨ ਨੌਜਵਾਨ ਟਰੈਕਟਰਾਂ ’ਤੇ ਡੀ.ਜੇ. ਨਾ ਲਗਾ ਮਰਿਆਦਾ ਦੀ ਉਲੰਘਣਾ ਨਾ ਕਰਨ – ਜਥੇਦਾਰ ਕਸ਼ਮੀਰ ਸਿੰਘ ਜੱਜ
Ad Position 24