27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਗੁਰਦੁਆਰਾ ਤੱਪ ਸਥਾਨ ਭੰਬਰਾ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ

ਪੱਟੀ, 27 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸੰਪਰਦਾਇ ਬਾਬਾ ਬਿਧੀ ਚੰਦ ਜੀ ਦੇ ਜਾਨਸ਼ੀਨ ਸੰਤ ਬਾਬਾ ਗੁਰਬਚਨ ਸਿੰਘ ਅਤੇ ਮਾਤਾ ਦਇਆ ਕੌਰ ਦੀ ਰਹਿਨੁਮਾਈ ਹੇਠ ਪਿੰਡ ਸੁਰ ਸਿੰਘ ਵਿਖੇ ਗੁਰਦੁਆਰਾ ਤੱਪ ਸਥਾਨ ਭੰਬਰਾ ਵਿਖੇ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਮਨਾਏ ਜਾਂਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਦੀ ਕਥਾ ਦਾ ਸਰਵਣ ਕੀਤਾ।

Ad Position 21
No active advertisement
ਸੁਰ ਸਿੰਘ ਦੇ ਗੁਰਦੁਆਰਾ ਤੱਪ ਸਥਾਨ ਭੰਬਰਾ ਵਿਖੇ ਮਹਾਨ ਗੁਰਮਤਿ ਸਮਾਗਮ ਦੌਰਾਨ ਗੁਰਬਾਣੀ ਕੀਰਤਨ ਸਰਵਣ ਕਰਦੀ ਹੋਈ ਸੰਗਤ ਅਤੇ ਹਾਜ਼ਰ ਸੰਤ-ਮਹਾਂਪੁਰਖ। ਤਸਵੀਰ: ਖਹਿਰਾ 28-09-2026
ਪੱਟੀ, 27 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸੰਪਰਦਾਇ ਬਾਬਾ ਬਿਧੀ ਚੰਦ ਜੀ ਦੇ ਜਾਨਸ਼ੀਨ ਸੰਤ ਬਾਬਾ ਗੁਰਬਚਨ ਸਿੰਘ ਅਤੇ ਮਾਤਾ ਦਇਆ ਕੌਰ ਦੀ ਰਹਿਨੁਮਾਈ ਹੇਠ ਪਿੰਡ ਸੁਰ ਸਿੰਘ ਵਿਖੇ ਗੁਰਦੁਆਰਾ ਤੱਪ ਸਥਾਨ ਭੰਬਰਾ ਵਿਖੇ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਮਨਾਏ ਜਾਂਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਦੀ ਕਥਾ ਦਾ ਸਰਵਣ ਕੀਤਾ। ਸਮਾਗਮ ਦੌਰਾਨ ਭਾਈ ਜਤਿੰਦਰ ਸਿੰਘ ਬੋਪਾਰਾਏ ਅਤੇ ਭਾਈ ਨਿਰਵੈਰ ਸਿੰਘ ਦੇ ਕੀਰਤਨੀ ਜਥਿਆਂ ਵਲੋਂ ਗੁਰਬਾਣੀ ਦੇ ਇਲਾਹੀ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਕਥਾਵਾਚਕ ਗਿਆਨੀ ਸੰਤੋਖ ਸਿੰਘ ਨੇ ਗੁਰ ਇਤਿਹਾਸ ਦੀ ਸਾਂਝ ਪਾਉਂਦਿਆਂ ਸੰਗਤ ਨੂੰ ਗੁਰੂ ਸਾਹਿਬਾਨਾਂ ਵਲੋਂ ਦਰਸਾਏ ਸੇਵਾ, ਸਿਮਰਨ, ਸਦਾਚਾਰ ਅਤੇ ਗੁਰਮਤਿ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਅੰਗਰੇਜ਼ ਸਿੰਘ ਡੀ.ਟੀ.ਓ., ਬਾਬਾ ਕਰਨਬੀਰ ਸਿੰਘ, ਬਾਬਾ ਅਮਰੀਕ ਸਿੰਘ ਹਰਸ਼ਾ ਛੀਨਾ, ਬਾਬਾ ਰਾਜਨ ਸਿੰਘ ਚੌਗਾਵਾਂ, ਬਾਬਾ ਤੇਜਿੰਦਰ ਸਿੰਘ ਤਰਨਾ ਦਲ ਦੋਆਬਾ ਜ਼ੋਨ, ਬਾਬਾ ਸੁਖਦੇਵ ਸਿੰਘ, ਬਾਬਾ ਸੋਮਾ ਸਿੰਘ ਭੂਰੇ, ਜਥੇਦਾਰ ਪ੍ਰਭਪ੍ਰੀਤ ਸਿੰਘ ਖੱਖ, ਗਿਆਨੀ ਗੁਰਲਾਲ ਸਿੰਘ ਜਗਦੇਵ ਕਲਾਂ, ਰਾਗੀ ਭਾਈ ਗੁਰਜੰਟ ਸਿੰਘ ਯੂ.ਐੱਸ.ਏ., ਭਾਈ ਮਨਜੀਤ ਸਿੰਘ ਭਿੱਖੀਵਿੰਡ, ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਸਰਪੰਚ ਸ਼ਮਸ਼ੇਰ ਸਿੰਘ ਮੱਲੀਆ, ਲਖਵਿੰਦਰ ਸਿੰਘ ਸੰਧੂ ਪਾਈਪ ਫੈਕਟਰੀ ਵਾਲੇ, ਪਰਮਜੀਤ ਸਿੰਘ ਠੱਠਾ, ਗੁਰਜੰਟ ਸਿੰਘ ਪੱਟੀ, ਮਹੰਤ ਯੁਵਰਾਜ ਸਿੰਘ ਪੱਟੀ, ਭਾਈ ਨਿਰਵੈਰ ਸਿੰਘ, ਹਰਭਜਨ ਸਿੰਘ ਵੇਰਕਾ ਡੇਅਰੀ, ਡਾ. ਦਲਜਿੰਦਰ ਸਿੰਘ ਪੱਪੂ ਭਡਾਨੀਆ, ਗੁਰਜੀਤ ਸਿੰਘ ਪੀ.ਏ., ਭਾਜੀ ਅੰਗਰੇਜ਼ ਸਿੰਘ ਆਰ.ਟੀ.ਓ., ਡਾ. ਗੁਰਦੇਵ ਸਿੰਘ ਸੰਧੂ, ਜਥੇਦਾਰ ਰਵੇਲ ਸਿੰਘ ਬੜੋਦਾ, ਡਾ. ਸੁਖਵੰਤ ਸਿੰਘ ਮੂਸੇ, ਬਾਬਾ ਗੁਰਨਾਮ ਸਿੰਘ ਚੱਕ, ਗੁਰਮੁਖ ਸਿੰਘ, ਮਨਦੀਪ ਸਿੰਘ ਐੱਸ.ਜੀ.ਪੀ.ਸੀ., ਗਿਆਨੀ ਲਵਪ੍ਰੀਤ ਸਿੰਘ ਇਬਣ, ਗੁਰਪ੍ਰੀਤ ਸਿੰਘ, ਸੋਢਾ ਸਿੰਘ, ਅਮਰ ਸਿੰਘ, ਨਰਬੀਰ ਸਿੰਘ, ਬਲਵਿੰਦਰ ਸਿੰਘ ਭੁੱਲਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ। ਸਮਾਗਮ ਦੀ ਸਮਾਪਤੀ ਉਪਰੰਤ ਸੰਤ ਬਾਬਾ ਗੁਰਬਚਨ ਸਿੰਘ ਵਲੋਂ ਦੇਸ਼-ਵਿਦੇਸ਼ ਤੋਂ ਪੁੱਜੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਸੰਗਤ ਨੂੰ ਗੁਰੂ ਘਰ ਨਾਲ ਜੁੜਨ, ਨਾਮ ਸਿਮਰਨ ਕਰਨ ਅਤੇ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ। ਇਸ ਮੌਕੇ ਗੁਰੂ ਕੇ ਲੰਗਰ ਦੀ ਸੇਵਾ ਵੀ ਅਤੁੱਟ ਵਰਤਾਈ ਗਈ।
Ad Position 22
No active advertisement
ਪਿਛਲੀ ਖ਼ਬਰ ਕਰਾਟੇ ਖਿਡਾਰਨ ਮਨਦੀਪ ਕੌਰ ਨੇ ਸਰਕਾਰੀ ਸਕੂਲ ਲੌਹਕਾ ਦਾ ਨਾਂਅ ਚਮਕਾਇਆ, ਜਿੱਤਿਆ ਕਾਂਸੇ ਦਾ ਤਗਮਾ ਅਗਲੀ ਖ਼ਬਰ ਪੰਜਾਬ ਸਰਕਾਰ ਦੀਆਂ ਰੁਜ਼ਗਾਰ ਖੋਹਣ ਵਾਲੀਆਂ ਨੀਤੀਆਂ ਨੇ ਜਵਾਨੀ ਨੂੰ ਨਸ਼ਿਆਂ ਦੇ ਰਾਹ ਪਾਇਆ - ਪੰਡੋਰੀ
Ad Position 24