28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਜੀਠੀਆ ਤੇ ਕੰਚਨਪ੍ਰੀਤ ਕੌਰ ਵਰਕਰਾਂ ਸਮੇਤ ਨਵੀ ਗੱਗੋਬੂਹਾ ਦੇ ਘਰ ਦੁੱਖ ਪ੍ਰਗਟ ਕਰਨ ਪਹੁੰਚੇ

ਝਬਾਲ, 27 ਸਤੰਬਰ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਬੀਤੇ ਕੱਲ੍ਹ ਅੱਡਾ ਗੱਗੋਬੂਹਾ ਵਿਖੇ ਗੋਲੀ ਮਾਰਕੇ ਕਤਲ ਕੀਤੇ ਅਕਾਲੀ ਸਰਪੰਚ ਦੇ ਪਤੀ ਨਵਦੀਪ ਸਿੰਘ ਨਵੀਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮ੍ਰਿਤਕ ਅਕਾਲੀ ਆਗੂ ਨਵਦੀਪ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨਾਲ ਘਰ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਅਤੇ ਪਾਰਟੀ ਵਰਕਰਾਂ ਵੀ ਹਾਜ਼ਰ ਸਨ।

Ad Position 21
No active advertisement
ਗੱਗੋਬੂਹਾ ਵਿਖੇ ਮ੍ਰਿਤਕ ਨਵਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ, ਕੰਚਨਪ੍ਰੀਤ ਕੌਰ, ਪਰਮਜੀਤ ਸਿੰਘ ਗੱਗੋਬੂਹਾ, ਗੁਰਬੀਰ ਸਿੰਘ ਝਬਾਲ ਅਤੇ ਹੋਰ। ਤਸਵੀਰ: ਸੁਖਦੇਵ ਸਿੰਘ 28-09-2026
ਝਬਾਲ, 27 ਸਤੰਬਰ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਬੀਤੇ ਕੱਲ੍ਹ ਅੱਡਾ ਗੱਗੋਬੂਹਾ ਵਿਖੇ ਗੋਲੀ ਮਾਰਕੇ ਕਤਲ ਕੀਤੇ ਅਕਾਲੀ ਸਰਪੰਚ ਦੇ ਪਤੀ ਨਵਦੀਪ ਸਿੰਘ ਨਵੀਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮ੍ਰਿਤਕ ਅਕਾਲੀ ਆਗੂ ਨਵਦੀਪ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨਾਲ ਘਰ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਅਤੇ ਪਾਰਟੀ ਵਰਕਰਾਂ ਵੀ ਹਾਜ਼ਰ ਸਨ। ਇਸ ਸਮੇਂ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਪਾਰਟੀ ਦੇ ਰਾਜ ਦੌਰਾਨ ਹੁਣ ਪੰਜਾਬ ਵਿਚ ਕਾਨੂੰਨ ਅਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਨਸ਼ਿਆਂ ਨੂੰ ਬੰਦ ਕਰਨ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਆਪਣੀਆਂ ਜਾਨਾਂ ਦੇ ਕੇ ਕੀਮਤ ਚਕਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਨਵਦੀਪ ਸਿੰਘ ਨਵੀ ਵਲੋਂ ਵਾਰ-ਵਾਰ ਪੁਲਿਸ ਨੂੰ ਅੱਡਾ ਗੱਗਬੂਹਾ ਵਿਖੇ ਸੁਨਿਆਰੇ ਦੀ ਦੁਕਾਨ ਵਿਚ ਚੱਲ ਰਹੇ ਨਸ਼ਿਆਂ ਦੇ ਅੱਡੇ ਨੂੰ ਬੰਦ ਕਰਾਉਣ ਲਈ ਕਹਿਣ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਨਵਦੀਪ ਸਿੰਘ ਨਵੀ, ਜੋ ਇਕ ਬਹੁਤ ਹੀ ਨੇਕ ਦਿਲ ਅਤੇ ਗੁਰੂ ਘਰ ਦਾ ਪ੍ਰੇਮੀ ਸਮਾਜ ਸੇਵਕ ਆਗੂ ਸੀ, ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ, ਜਿਸ ਲਈ ਸਿੱਧੇ ਤੌਰ ’ਤੇ ਆਮ ਪਾਰਟੀ ਦੀ ਸਰਕਾਰ ਜਿੰਮੇਵਾਰ ਹੈ। ਮਜੀਠੀਆ ਨੇ ਇਸ ਸਮੇਂ ਬਹੁਤ ਹੀ ਭਾਵੁਕ ਹੁੰਦਿਆਂ ਜਿੰਮੇਵਾਰ ਪੁਲਿਸ ਅਫਸਰਾਂ ਨੂੰ ਸਸਪੈਂਡ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਆਖਿਆ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪੁਲਿਸ ਇਸ ਸੰਬੰਧੀ ਐਫ.ਆਰ.ਆਈ. ਕਰਨ ’ਚ ਵੀ ਖੱਜਲ ਖਰਾਬੀ ਕਰ ਰਹੀ ਸੀ। ਇਸ ਮੌਕੇ ਨਵਦੀਪ ਸਿੰਘ ਨਵੀ ਦੇ ਪਿਤਾ ਸੁਖਦੇਵ ਸਿੰਘ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਨਸਾਫ਼ ਦਿਵਾਇਆ ਜਾਵੇ। ਇਸ ਸਮੇਂ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਸੀਨੀਅਰ ਆਗੂ ਪਰਮਜੀਤ ਸਿੰਘ ਗੱਗੋਬੂਹਾ, ਚੇਅਰਮੈਨ ਹਰਵੰਤ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜੇ.ਐਸ. ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਲਾਹਕਾਰ ਕਮੇਟੀ ਦੇ ਮੈਂਬਰ ਗੁਰਬੀਰ ਸਿੰਘ ਝਬਾਲ, ਚੇਅ. ਤੇਗਾ ਸਿੰਘ ਸੋਹਲ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਕੋਟ, ਅਮਰਿੰਦਰ ਸਿੰਘ ਮਾਣਕ ਝਬਾਲ, ਗੁਰਜੀਤ ਸਿੰਘ ਜੱਜ, ਪ੍ਰਭਜੀਤ ਸਿੰਘ ਕੋਟ, ਸਰਬਜੀਤ ਸਿੰਘ ਝਬਾਲ ਖੁਰਦ, ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾ, ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ ਛਾਪਾ, ਸਾਬਕਾ ਸਰਪੰਚ ਸੁਖਦੇਵ ਸਿੰਘ ਮਾਲੂਵਾਲ, ਹਰਦੇਵ ਸਿੰਘ ਮੂਸੇ, ਰਾਮ ਸਿੰਘ ਨਾਮਧਾਰੀ, ਸਰਪੰਚ ਸੋਨੂੰ ਬਰਾੜ, ਸਾਬਕਾ ਸਰਪੰਚ ਵਰਿੰਦਰ ਸਿੰਘ ਹੀਰਾਪੁਰ, ਪੂਰਨ ਸਿੰਘ ਝਬਾਲ, ਸੋਨੂੰ ਦੋਦੇ, ਪ੍ਰਤਾਪ ਸਿੰਘ ਰਸੂਲਪੁਰ, ਪੀ.ਏ. ਸੰਨੀ ਸੇਰੋਂ, ਕੌਂਸਲਰ ਮਨੋਜ ਅਗਨੀਹੋਤਰੀ, ਗੁਰਿੰਦਰ ਸਿੰਘ ਬਾਬਾ ਲੰਗਾਹ ਪੰਚਾਇਤ ਪੀ.ਏ., ਸੰਨੀ ਸੇਰੋਂ, ਨੰਬਰਦਾਰ ਜੱਸ ਸਰਾਂ, ਵਰਿੰਦਰ ਸਿੰਘ ਠੱਠਾ, ਸਾਬਕਾ ਸਰਪੰਚ ਬਲਜਿੰਦਰ ਸਿੰਘ ਝਬਾਲ, ਸਾਬਕਾ ਸਰਪੰਚ ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਪ੍ਰਭ ਕੋਟ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਖੇਮਕਰਨ ਦੇ ਪਿੰਡ ਭੰਡਾਲ ਦੇ ਅਨੇਕਾਂ ਟਕਸਾਲੀ ਅਕਾਲੀ ਪਰਿਵਾਰ ‘ਆਪ’ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਪਿੰਡ ਰਾਜੋਕੇ ਵਲੋਂ ਅਹਿਮ ਮਤੇ ਪਾਸ
Ad Position 24