27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਭਾਜਪਾ ਹੀ ਕਰੇਗੀ ਪੰਜਾਬ ਨੂੰ ਨਸ਼ਾ-ਮੁਕਤ, ‘ਆਪ’ ਤੇ ਕਾਂਗਰਸ ਨੇ ਦਿੱਤੇ ਸਿਰਫ਼ ਝੂਠੇ ਲਾਰੇ- ਬਲਦੇਵ ਸਿੰਘ ਔਲਖ

ਭਿੱਖੀਵਿੰਡ, ਖੇਮਕਰਨ, ਅਮਰਕੋਟ, 26 ਸਤੰਬਰ (ਬੌਬੀ, ਬਿੱਲਾ, ਭੱਟੀ)-ਭਾਰਤੀ ਜਨਤਾ ਪਾਰਟੀ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸ਼ਨੀਵਾਰ ਨੂੰ ਸਰਹੱਦੀ ਹਲਕੇ ਤਰਨ ਤਾਰਨ, ਖਡੂਰ ਸਾਹਿਬ, ਖੇਮਕਰਨ ਅਤੇ ਪੱਟੀ ਵਿਚ ਲੋਕਾਂ ਦੇ ਵਿਸ਼ਾਲ ਇਕੱਠਾਂ ਦਰਮਿਆਨ ਇੱਕ ਜਨ-ਅੰਦੋਲਨ ਵਿਚ ਤਬਦੀਲ ਹੋ ਗਈ। ਖੇਮਕਰਨ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਯੂ.

Ad Position 21
No active advertisement
ਅਜੀਤ ਡੈਸਕ 27-09-2026
ਭਿੱਖੀਵਿੰਡ, ਖੇਮਕਰਨ, ਅਮਰਕੋਟ, 26 ਸਤੰਬਰ (ਬੌਬੀ, ਬਿੱਲਾ, ਭੱਟੀ)-ਭਾਰਤੀ ਜਨਤਾ ਪਾਰਟੀ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸ਼ਨੀਵਾਰ ਨੂੰ ਸਰਹੱਦੀ ਹਲਕੇ ਤਰਨ ਤਾਰਨ, ਖਡੂਰ ਸਾਹਿਬ, ਖੇਮਕਰਨ ਅਤੇ ਪੱਟੀ ਵਿਚ ਲੋਕਾਂ ਦੇ ਵਿਸ਼ਾਲ ਇਕੱਠਾਂ ਦਰਮਿਆਨ ਇੱਕ ਜਨ-ਅੰਦੋਲਨ ਵਿਚ ਤਬਦੀਲ ਹੋ ਗਈ। ਖੇਮਕਰਨ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਯੂ.ਪੀ ਦੇ ਕੈਬਨਿਟ ਮੰਤਰੀ ਬਲਦੇਵ ਸਿੰਘ ਔਲਖ ਨੇ ਮੌਜੂਦਾ ਆਮ ਆਦਮੀ ਪਾਰਟੀ ਅਤੇ ਪਿਛਲੀ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਵਿਚੋਂ ਨਸ਼ਿਆਂ ਦਾ ਕੋਹੜ ਸਿਰਫ਼ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਹੀ ਜੜ੍ਹੋਂ ਪੁੱਟ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਸਟੰਟ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਨੂੰ ਬਚਾਉਣ ਦਾ ਪਵਿੱਤਰ ਸੰਕਲਪ ਹੈ। ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੀਆਂ ਧੱਜੀਆਂ ਉਡਾਉਂਦਿਆਂ ਔਲਖ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਤਿੰਨ ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਦਿੱਤੀ ਸੀ। ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੀ ਨੌਜਵਾਨੀ ਦਿਨ-ਦਿਹਾੜੇ ਮੌਤ ਦੇ ਮੂੰਹ ਵਿਚ ਜਾ ਰਹੀ ਹੈ। ਪੁਲਿਸ ਦਾ ਇਕ ਵੱਡਾ ਹਿੱਸਾ ਨਸ਼ਾ ਤਸਕਰਾਂ ਨਾਲ ਰਲਿਆ ਹੋਇਆ ਹੈ ਅਤੇ ਸੱਚ ਬੋਲਣ ਵਾਲਿਆਂ ’ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਯੋਗੀ ਸਰਕਾਰ ਦਾ ਹਵਾਲਾ ਦਿੰਦਿਆਂ ਔਲਖ ਨੇ ਕਿਹਾ ਕਿ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ਮਾਫ਼ੀਆ, ਗੈਂਗਸਟਰਵਾਦ ਅਤੇ ਫ਼ਿਰੌਤੀ ਦਾ ਗੜ੍ਹ ਸੀ। ਭਾਜਪਾ ਨੇ ਸੱਤਾ ਵਿਚ ਆਉਂਦਿਆਂ ਮਹਿਜ਼ 2 ਮਹੀਨਿਆਂ ਵਿੱਚ ਪੁਲਿਸ ਨੂੰ ਖੁੱਲ੍ਹ ਦੇ ਕੇ ਗੈਂਗਸਟਰਾਂ ਦੀ ਲੱਕ ਤੋੜ ਦਿੱਤੀ। ਜੇਕਰ ਯੂ.ਪੀ ਵਰਗੇ ਵਿਸ਼ਾਲ ਸੂਬੇ ਵਿਚ ਅਪਰਾਧੀਆਂ ਨੂੰ ਨੱਥ ਪਾਈ ਜਾ ਸਕਦੀ ਹੈ ਤਾਂ ਪੰਜਾਬ ਵਿਚ ਇਹ ਕੰਮ ਚੁਟਕੀਆਂ ਵਿੱਚ ਹੋ ਸਕਦਾ ਹੈ। ਅੱਜ ਯੂ.ਪੀ ਵਿਕਾਸ ਦਾ ਮਾਡਲ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੇ ਹੀ 2 ਤੋਂ 3 ਮਹੀਨਿਆਂ ਅੰਦਰ ਨਸ਼ਾ ਤਸਕਰ ਜਾਂ ਤਾਂ ਜੇਲ੍ਹ ਵਿਚ ਹੋਣਗੇ ਜਾਂ ਪੰਜਾਬ ਛੱਡ ਚੁੱਕੇ ਹੋਣਗੇ।ਯਾਤਰਾ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਖ਼ੁਸ਼ਹਾਲ ਪੰਜਾਬ ਨੂੰ ਸਿਆਸੀ ਪਾਰਟੀਆਂ ਨੇ ਲੁੱਟ ਕੇ ਕੰਗਾਲ ਕਰ ਦਿੱਤਾ ਹੈ। ‘ਆਪ’ ਅਤੇ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਵੋਟਾਂ ਬਟੋਰੀਆਂ ਅਤੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ। ਜਿਸ ਪੰਜਾਬ ਪੁਲਿਸ ਦੀ ਬਹਾਦਰੀ ਦਾ ਡੰਕਾ ਪੂਰੇ ਦੇਸ਼ ਵਿਚ ਵੱਜਦਾ ਸੀ, ਅੱਜ ਉਸ ਦੇ ਕੁਝ ਅਧਿਕਾਰੀਆਂ ਨੂੰ ਨਸ਼ਾ ਮਾਫ਼ੀਆ ਦੀ ਢਾਲ ਬਣਾ ਦਿੱਤਾ ਗਿਆ ਹੈ ਪਰ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਹਨ ਅਤੇ ਉਹ ਬੈਲਟ ਰਾਹੀਂ ਇਨ੍ਹਾਂ ਧੋਖੇਬਾਜ਼ਾਂ ਨੂੰ ਮੂੰਹ-ਤੋੜ ਜਵਾਬ ਦੇਣਗੇ। ਇਸ ਮੌਕੇ ਸੀਨੀਅਰ ਆਗੂ ਮੀਨਾ ਤਰਨੈਚ, ਰਵੀਕਰਨ ਸਿੰਘ ਕਾਹਲੋਂ, ਸਤਨਾਮ ਸਿੰਘ ਭੁੱਲਰ, ਲਵਪ੍ਰੀਤ ਸਿੰਘ, ਹਰਜੀਤ ਸਿੰਘ ਸੰਧੂ, ਨਰੇਸ਼ ਸ਼ਰਮਾ, ਅਨੂਪ ਸਿੰਘ ਭੁਲਰ, ਸਿਤਾਰਾ ਸਿੰਘ ਡਰੀਲੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਥਾਨਕ ਲੋਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ’ਚ ਪਹੁੰਚੀਆਂ ਸੰਗਤਾਂ ਦਾ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਵਲੋਂ ਧੰਨ... ਅਗਲੀ ਖ਼ਬਰ 3 ਮਹੀਨਿਆਂ ਦੇ ਵਾਅਦੇ ਤੋਂ ਬਾਅਦ ਉਡੀਕੇ ਸਾਢੇ ਚਾਰ ਸਾਲ ਪਰ ਫਿਰ ਵੀ ਨਸ਼ਾ ਮੁਕਤ ਨਹੀਂ ਹੋਇਆ ਪੰਜਾਬ - ਬਲਦੇਵ ਸਿੰਘ ਔਲਖ
Ad Position 24