ਗੁਰੂ ਅਮਰਦਾਸ ਜੀ ਦੇ ਜੋੜ ਮੇਲੇ ਨੂੰ ਸਮਰਪਿਤ ਪਿੰਡ ਢੋਟਾ ਵਿਖੇ ਲੰਗਰ ਲਗਾਇਆ
ਖਡੂਰ ਸਾਹਿਬ, 25 ਸਤੰਬਰ (ਰਸਪਾਲ ਸਿੰਘ ਕੁਲਾਰ)-ਗੁਰੂ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਢੋਟਾ ਤੇ ਆਸ-ਪਾਸ ਦੀ ਸਮੂਹ ਸੰਗਤ ਵਲੋਂ ਸ਼ਰਧਾ ਭਾਵਨਾ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਲੰਗਰ ਲਗਾਇਆ ਗਿਆ ਹੈ। ਇਸ ਮੌਕੇ ਦਸਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਦੀ ਰਹਿਨਮਾਈ ਹੇਠ ਸੁਰਜੀਤ ਸਿੰਘ ਨਿਹੰਗ ਸਿੰਘ ਵਲੋਂ ਸ਼ਹੀਦੀ ਦੇਗਾਂ ਤਿਆਰ ਕੀਤੀਆਂ ਗਈਆਂ।
ਖਡੂਰ ਸਾਹਿਬ, 25 ਸਤੰਬਰ (ਰਸਪਾਲ ਸਿੰਘ ਕੁਲਾਰ)-ਗੁਰੂ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਢੋਟਾ ਤੇ ਆਸ-ਪਾਸ ਦੀ ਸਮੂਹ ਸੰਗਤ ਵਲੋਂ ਸ਼ਰਧਾ ਭਾਵਨਾ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਲੰਗਰ ਲਗਾਇਆ ਗਿਆ ਹੈ। ਇਸ ਮੌਕੇ ਦਸਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਦੀ ਰਹਿਨਮਾਈ ਹੇਠ ਸੁਰਜੀਤ ਸਿੰਘ ਨਿਹੰਗ ਸਿੰਘ ਵਲੋਂ ਸ਼ਹੀਦੀ ਦੇਗਾਂ ਤਿਆਰ ਕੀਤੀਆਂ ਗਈਆਂ। ਇਸ ਮੌਕੇ ਵੱਡੇ ਪੱਧਰ ’ਤੇ ਬੀਬੀ ਨੇ ਪ੍ਰਸ਼ਾਦਿਆਂ ਦੀ ਸੇਵਾ ਕੀਤੀ। ਇਸ ਮੌਕੇ ਸਤਪਾਲ ਸਿੰਘ ਨੱਥੋਕੇ, ਦਵਿੰਦਰ ਸਿੰਘ, ਸਤਿੰਦਰ ਸਿੰਘ ਪ੍ਰਧਾਨ, ਦਲਜੀਤ ਸਿੰਘ ਬੱਬਾ, ਦਲਜੀਤ ਸਿੰਘ, ਤਾਜਬੀਰ ਸਿੰਘ ਸਾਜਨਪ੍ਰੀਤ ਸਿੰਘ ਧਰਮ ਸਿੰਘ, ਕਰਮ ਸਿੰਘ, ਸੁਖਮਨਪ੍ਰੀਤ ਸਿੰਘ, ਗੁਰਮੇਲ ਕੌਰ ਰਵਿੰਦਰ ਕੌਰ, ਜੋਬਨਪ੍ਰੀਤ ਸਿੰਘ, ਵੰਸਪ੍ਰੀਤ ਸਿੰਘ, ਜਗੀਰ ਸਿੰਘ, ਰਾਜਨਦੀਪ ਸਿੰਘ, ਅਰਮਾਨ ਸਿੰਘ ਆਦਿ ਸੇਵਾਦਾਰਾਂ ਨੇ ਆਪਣੀ ਡਿਊਟੀ ਨਿਭਾਈ।