26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬਲਾਕ ਪੱਟੀ ਦੇ ਸੈਂਟਰ ਚੀਮਾ ਕਲਾਂ ਦੀਆਂ ਖੇਡਾਂ ਸਮਾਪਤ

ਪੱਟੀ, 25 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਬਲਾਕ ਦੇ ਸੈਂਟਰ ਚੀਮਾ ਕਲਾਂ ਖੇਡਾ ਦੀ ਸ਼ੁਰੂਆਤ ਸਰਕਾਰੀ ਐਐਲੀਮੈਟਰੀ ਸਕੂਲ ਆਸਲ ਵਿਖੇ ਬਲਾਕ ਸਿੱਖਿਆ ਅਫਸਰ ਪੱਟੀ ਦਿਲਬਾਗ ਸਿੰਘ ਸਹਾਬਪੁਰ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ।

Ad Position 21
No active advertisement
ਅਜੀਤ ਡੈਸਕ 26-09-2026
ਪੱਟੀ, 25 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਬਲਾਕ ਦੇ ਸੈਂਟਰ ਚੀਮਾ ਕਲਾਂ ਖੇਡਾ ਦੀ ਸ਼ੁਰੂਆਤ ਸਰਕਾਰੀ ਐਐਲੀਮੈਟਰੀ ਸਕੂਲ ਆਸਲ ਵਿਖੇ ਬਲਾਕ ਸਿੱਖਿਆ ਅਫਸਰ ਪੱਟੀ ਦਿਲਬਾਗ ਸਿੰਘ ਸਹਾਬਪੁਰ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆ ਹਨ। ਇਸ ਮੌਕੇ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ ਨੇ ਦੱਸਿਆ ਕੇ ਇਹ ਖੇਡਾਂ ਅੰਡਰ-14 ਬੱਚਿਆਂ ਦੀਆਂ ਹਨ। ਇਨ੍ਹਾਂ ਖੇਡਾਂ ਵਿਚ ਅਥਲੈਟਿਕਸ, ਰੱਸਾਕਸ਼ੀ, ਫੁੱਟਬਾਲ, ਖੋ-ਖੋ, ਸ਼ਾਟਪੁਟ ਆਦਿ ਹਨ ਜਿੱਤਣ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਵਾਸਤੇ ਇਨਾਮ ਵੰਡੇ ਗਏ। ਇਸ ਮੌਕੇ ਸੈਂਟਰ ਹੈਡ ਟੀਚਰ ਨਵਜੋਤ ਕੌਰ ਵਲੋਂ ਆਏ ਹੋਏ ਬਲਾਕ ਸਿਖਿਆ ਅਫਸਰ ਤੇ ਸਾਰੇ ਅਧਿਆਪਕਾ ਦਾ ਧੰਨਵਾਦ ਕੀਤਾ। ਇਸ ਮੌਕੇ ਹਰਪਾਲ ਸਿੰਘ ਧਾਮੀ, ਗੁਰਪ੍ਰੀਤ ਸਿੰਘ ਠੱਕਰਪੁਰਾ, ਅਮਰਿੰਦਰ ਕੌਰ, ਕਿਰਨਦੀਪ ਕੌਰ, ਦਿਲਜੀਤ ਸਿੰਘ, ਰਾਜਪਾਲ ਸਿੰਘ, ਵਹਿੰਦਰਪ੍ਰਤਾਪ ਸਿੰਘ, ਪ੍ਭ ਚੀਮਾ ਤੋ ਇਲਾਵਾ ਵੱਖ-ਵੱਖ ਸਕੂਲਾਂ ਤੋ ਆਏ ਹੋਏ ਅਧਿਆਪਕ ਅਤੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ’ਚੋਂ 2 ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਪਿੰਡ ਗਗੜੇਵਾਲ ਵਿਖੇ ਅਫ਼ਸੋਸ ਪ੍ਰਗਟ ਕਰਨ ਪਹੁੰਚੇ
Ad Position 24