ਜ਼ਿਲ੍ਹਾ ਤਰਨ ਤਾਰਨ ਵਿਖੇ 27 ਸਤੰਬਰ ਤੋਂ 5 ਅਕਤੂਬਰ ਤੱਕ ਹੋਣਗੀਆਂ ਜ਼ਿਲ੍ਹਾ ਪੱਧਰੀ ਖੇਡਾਂ - ਸਤਵੰਤ ਕੌਰ
ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ (ਲੜਕੇ-ਲੜਕੀਆਂ) ਵੱਖ-ਵੱਖ ਉਮਰ ਵਰਗਾਂ ਤੇ ਵੱਖੋ-ਵੱਖਰੇ ਭਾਰ ਗਰੁੱਪਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਤਰਨ ਤਰਨ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਮਿਤੀ 27 ਸਤੰਬਰ ਤੋ 5 ਅਕਤੂਬਰ ਤੱਕ ਕਰਵਾਈਆਂ ਜਾ ਰਹੀਆਂ ਹਨ।
ਸ
ਸ੍ਰੀਮਤੀ ਸਤਵੰਤ ਕੌਰ ਜ਼ਿਲ੍ਹਾ ਖੇਡ ਅਫ਼ਸਰ ਤਰਨ ਤਾਰਨ।
25-09-2026
ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ (ਲੜਕੇ-ਲੜਕੀਆਂ) ਵੱਖ-ਵੱਖ ਉਮਰ ਵਰਗਾਂ ਤੇ ਵੱਖੋ-ਵੱਖਰੇ ਭਾਰ ਗਰੁੱਪਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਤਰਨ ਤਰਨ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਮਿਤੀ 27 ਸਤੰਬਰ ਤੋ 5 ਅਕਤੂਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਅੰਡਰ-14, ਅੰਡਰ-17, ਅੰਡਰ-21, 21 ਤੋਂ 30, 31 ਤੋਂ 40, 41 ਤੋਂ 50, 51 ਤੋਂ 60, 61 ਤੋਂ 70 ਅਤੇ 70 ਤੋਂ ਉੱਪਰ ਵਿਚ ਕਰਵਾਈਆਂ ਜਾਣੀਆਂ ਹਨ। ਜ਼ਿਲ੍ਹਾ ਪੱਧਰੀ ਖੇਡਾਂ ਦਾ ਸ਼ਡਿਊਲ ਜਾਰੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਖੇ ਰੋਲਰ ਸਕੇਟਿੰਗ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ ਵਿਖੇ ਮਿਤੀ 27 ਸਤੰਬਰ 2026 ਨੂੰ, ਐਥਲੈਟਿਕਸ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਮਿਤੀ 28 ਸਤੰਬਰ 2026 ਨੂੰ ਲੜਕੀਆਂ ਤੇ 29 ਸਤੰਬਰ 2026 ਨੂੰ ਲੜਕੇ, ਟੈਨਿਸ ਬਾਲ ਕ੍ਰਿਕਟ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਿਤੀ 28 ਸਤੰਬਰ 2026 ਤੋਂ 29 ਸਤੰਬਰ 2026 ਤੱਕ, ਬੈਡਮਿੰਟਨ ਮਲਟੀਪਰਪਜ ਇੰਡੋਰ ਹਾਲ ਤਰਨ ਤਾਰਨ ਵਿਖੇ ਮਿਤੀ 28 ਸਤੰਬਰ 2026 ਨੂੰ ਲੜਕੀਆਂ ਤੇ 1 ਅਕਤੂਬਰ 2026 ਨੂੰ ਲੜਕੇ, ਖੋ-ਖੋ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਿਤੀ 30 ਸਤੰਬਰ 2026 ਤੋਂ 1 ਅਕਤੂਬਰ 2026 ਤੱਕ, ਸ਼ੂਟਿੰਗ ਸ਼ਹੀਦ ਬਾਬਾ ਦੀਪ ਸਿੰਘ ਸ਼ੂਟਿੰਗ ਰੇਂਜ ਪਹੂਵਿੰਡ ਸਾਹਿਬ ਵਿਖੇ ਮਿਤੀ 1 ਅਕਤੂਬਰ 2026 ਤੋਂ 2 ਅਕਤੂਬਰ 2026 ਤੱਕ, ਵਾਲੀਬਾਲ ਸਮੈਸਿੰਗ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਿਤੀ 1 ਅਕਤੂਬਰ 2026 ਤੋਂ 3 ਅਕਤੂਬਰ 26 ਤੱਕ, ਗਤਕਾ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਮਿਤੀ 2 ਅਕਤੂਬਰ 2026 ਲੜਕੇ ਅਤੇ 3 ਅਕਤੂਬਰ 2026 ਲੜਕੀਆਂ, ਫੁੱਟਬਾਲ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਿਤੀ 2 ਅਕਤੂਬਰ 2026 ਤੋਂ 4 ਅਕਤੂਬਰ 2026 ਤੱਕ , ਕਬੱਡੀ ਸਰਕਲ ਸਟਾਈਲ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਮਿਤੀ 2 ਅਕਤੂਬਰ 2026 ਲੜਕੇ ਤੇ 3 ਅਕਤੂਬਰ 2026 ਨੂੰ ਲੜਕੀਆਂ, ਕੁਸ਼ਤੀ ਮਲਟੀਪਰਪਜ਼ ਇੰਡੋਰ ਹਾਲ ਤਰਨ ਤਾਰਨ ਵਿਖੇ ਮਿਤੀ 3 ਅਕਤੂਬਰ 2026 ਲੜਕੇ ਤੇ 4 ਅਕਤੂਬਰ 2026 ਲੜਕੀਆਂ, ਕਬੱਡੀ ਨੈਸ਼ਨਲ ਸਟਾਈਲ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਮਿਤੀ 4 ਅਕਤੂਬਰ 2026 ਨੂੰ ਲੜਕੇ ਤੇ 5 ਅਕਤੂਬਰ 2026 ਨੂੰ ਲੜਕੀਆਂ ਆਦਿ ਖੇਡਾਂ ਕਰਵਾਈਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀ ਦੱਸੇ ਹੋਏ ਸਥਾਨਾ ’ਤੇ ਸਵੇਰੇ 8 ਵਜੇ ਰਿਪੋਰਟ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੇ ਨਿਯਮ ਅਨੁਸਾਰ ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਕਿਹਾ ਕਿ ਟੀਮ ਈਵੈਂਟਸ ਵਿਚ ਘੱਟੋ-ਘੱਟ 10 ਟੀਮਾਂ ਅਤੇ ਸਿੰਗਲ ਈਵੈਂਟਸ ਵਿਚ ਘੱਟੋ-ਘੱਟ 7 ਵਿਅਕਤੀਆਂ ਦਾ ਹੋਣਾ ਲਾਜ਼ਮੀ ਹੈ।