20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕਤਲ ਦੇ ਮਾਮਲੇ ਵਿਚ ਨਾਮਜ਼ਦ ਨੌਜਵਾਨ ਅਤੇ ਪੁਲਿਸ ਦੇ ਵਿਚਕਾਰ ਹੋਈ ਗੋਲਾਬਾਰੀ, ਨੌਜਵਾਨ ਜ਼ਖ਼ਮੀ

ਨੌਸ਼ਹਿਰਾ ਪੰਨੂੰਆਂ, 19 ਸਤੰਬਰ (ਦੀਪਕ ਮੈਣੀ)-ਸ਼ੁੱਕਰਵਾਰ ਨੂੰ 11 ਵਜੇ ਦੇ ਲਗਪਗ ਪਿੰਡ ਦੇ ਬਾਹਰਵਾਰ ਸੂਏ ਉਪਰ ਗੈਂਗਸਟਰ ਤੇ ਪੁਲਿਸ ਵਿਚ ਗੋਲੀਬਾਰੀ ਹੋਈ। ਜਾਣਕਾਰੀ ਅੁਨਸਾਰ ਸੀ.

Ad Position 21
No active advertisement
ਅਜੀਤ ਡੈਸਕ 20-09-2026
ਨੌਸ਼ਹਿਰਾ ਪੰਨੂੰਆਂ, 19 ਸਤੰਬਰ (ਦੀਪਕ ਮੈਣੀ)-ਸ਼ੁੱਕਰਵਾਰ ਨੂੰ 11 ਵਜੇ ਦੇ ਲਗਪਗ ਪਿੰਡ ਦੇ ਬਾਹਰਵਾਰ ਸੂਏ ਉਪਰ ਗੈਂਗਸਟਰ ਤੇ ਪੁਲਿਸ ਵਿਚ ਗੋਲੀਬਾਰੀ ਹੋਈ। ਜਾਣਕਾਰੀ ਅੁਨਸਾਰ ਸੀ.ਆਈ.ਏ. ਸਟਾਫ਼ ’ਤੇ ਥਾਣਾ ਸਰਹਾਲੀ ਦੀ ਪੁਲਿਸ ਵਲੋਂ ਸਾਂਝੇ ਤੌਰ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਸੀ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਥਾਣਾ ਸਰਹਾਲੀ ਵਿਚ ਦਰਜ ਮੁਕੱਦਮੇ ਵਿਚ ਲੋੜੀਂਦਾ ਨੌਜਵਾਨ ਮੋਟਰਸਾਈਕਲ ’ਤੇ ਕਿਧਰੇ ਜਾ ਰਿਹਾ ਹੈ, ਜਿਸ ’ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਨੌਜਵਾਨ ਨੂੰ ਫੜ੍ਹਨ ਲਈ ਉਸ ਦਾ ਪਿੱਛਾ ਕੀਤਾ, ਪਰ ਮੋਟਰਸਾਈਕਲ ਨੌਜਵਾਨ ਵਲੋਂ ਮੋਟਰਸਾਈਕਲ ਭਜਾ ਲਿਆ ਤੇ ਨੌਸ਼ਹਿਰਾ ਪੰਨੂੰਆਂ ਦੇ ਬਾਹਰਵਾਰ ਵਗਦੀ ਨਹਿਰ ਦੇ ਕੰਢੇ ਮੋਟਰਸਾਈਕਲ ਸੁੱਟ ਕੇ ਪੁਲਿਸ ਉਪਰ ਗੋਲੀ ਚਲਾ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵਲੋਂ ਵੀ ਜਵਾਬੀ ਫਾਇੰਰਿਗ ਕੀਤੀ, ਜਿਸ ਕਾਰਨ ਪੁਲਿਸ ਦੀ ਇਕ ਗੋਲੀ ਨੌਜਵਾਨ ਦੇ ਪੈਰ ’ਤੇ ਗੋਲੀ ਲੱਗੀ, ਜਿਸ ਕਾਰਨ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਹੋ ਕੇ ਡਿੱਗ ਪਿਆ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਇਸ ਮੌਕੇ ਐਸ.ਪੀ. ਇਨਵੈਸਟੀਗੇਸ਼ਨ ਰਿਪੂਤਾਪਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖ਼ਮੀ ਹੋਇਆ ਨੌਜਵਾਨ, ਜਿਸ ਦਾ ਨਾਂਅ ਸਾਜਨਪ੍ਰੀਤ ਸਿੰਘ (20) ਥਾਣਾ ਗੋਇੰਦਵਾਲ ਅਧੀਨ ਆਉਦੇ ਪਿੰਡ ਕੋਟ ਮੁਹੰਮਦ ਦਾ ਰਹਿਣ ਵਾਲਾ ਹੈ ਅਤੇ ਇਸ ਵਲੋਂ ਪਿਛਲੇ ਦਿਨੀਂ ਨੌਸ਼ਹਿਰਾ ਪੰਨੂੰਆ ਵਿਖੇ ਅਜ਼ਮੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਜਿਸ ਤੇ ਇਸ ਵਿਰੁੱਧ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਹੈ। ਪੁਲਿਸ ਵਲੋਂ ਇਸ ਕੋਲੋਂ 30 ਬੋਰ ਦਾ ਪਿਸਟਲ ਬਰਾਮਦ ਹੋਇਆ। ਜਖ਼ਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਹਲਕੇ ਦਾ ਕੀਤਾ ਜਾ ਰਿਹੈ ਸਰਬਪੱਖੀ ਵਿਕਾਸ-ਥੋਪੀਆ, ਜੋਗੇਵਾਲ ਅਗਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਫੁੱਟਬਾਲ ਮੈਚ ਵਿਚ ਪਹਿਲੇ ਸਥਾਨ ’ਤੇ ਰਹੇ
Ad Position 24