19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਅਕਾਲੀ ਆਗੂ ਦਿਲਬਾਗ ਸਿੰਘ ਭੋਜੋਵਾਲੀ ਵਲੋਂ ਦਰਜਨਾਂ ਸਾਥੀਆਂ ਸਮੇਤ ਸਾਬਕਾ ਵਿਧਾਇਕ ਸਿੱਕੀ ਨੂੰ ਸਮਰਥਨ

ਫਤਿਆਬਾਦ, 19 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਵਿਧਾਨ ਸਭਾ ਅਧੀਨ ਆਉਂਦੇ ਪਿੰਡ ਖੇਲਾ ਭੋਜੋਵਾਲੀ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਅਕਾਲੀ ਦਲ ਨੂੰ ਛੱਡ ਕੇ ਸਾਬਕਾ ਮੈਂਬਰ ਪੰਚਾਇਤ ਦਿਲਬਾਗ ਸਿੰਘ ਆਪਣੇ ਸਾਥੀਆਂ ਰਸ਼ਪਾਲ ਸਿੰਘ, ਗੋਪਾਲ ਸਿੰਘ ਕੈਨੇਡਾ ਨੇ ਪਰਿਵਾਰ ਸਮੇਤ ਰਮਨਜੀਤ ਸਿੰਘ ਸਿੱਕੀ ਨਾਲ ਚੱਲਣ ਦਾ ਫੈਸਲਾ ਲਿਆ। ਇਸ ਮੌਕੇ ’ਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਪਿੰਡ ਭੋਜੋਵਾਲੀ ਵਿਖੇ ਦਿਲਬਾਗ ਸਿੰਘ ਦੇ ਗ੍ਰਹਿ ਵਿਖੇ ਮਿਲਣ ਲਈ ਪਹੁੰਚੇ।

Ad Position 21
No active advertisement
ਪਿੰਡ ਭੋਜੋਵਾਲੀ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਅਕਾਲੀ ਦਲ ਨੂੰ ਛੱਡ ਕੇ ਦਰਜਨਾਂ ਵਿਅਕਤੀ ਦਿਲਬਾਗ ਸਿੰਘ ਮੈਂਬਰ ਭੋਜੋਵਾਲੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ’ਚ ਸ਼ਾਮਿਲ ਹੁੰਦੇ। ਤਸਵੀਰ: ਧੂੰਦਾ 20-09-2026
ਫਤਿਆਬਾਦ, 19 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਵਿਧਾਨ ਸਭਾ ਅਧੀਨ ਆਉਂਦੇ ਪਿੰਡ ਖੇਲਾ ਭੋਜੋਵਾਲੀ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਅਕਾਲੀ ਦਲ ਨੂੰ ਛੱਡ ਕੇ ਸਾਬਕਾ ਮੈਂਬਰ ਪੰਚਾਇਤ ਦਿਲਬਾਗ ਸਿੰਘ ਆਪਣੇ ਸਾਥੀਆਂ ਰਸ਼ਪਾਲ ਸਿੰਘ, ਗੋਪਾਲ ਸਿੰਘ ਕੈਨੇਡਾ ਨੇ ਪਰਿਵਾਰ ਸਮੇਤ ਰਮਨਜੀਤ ਸਿੰਘ ਸਿੱਕੀ ਨਾਲ ਚੱਲਣ ਦਾ ਫੈਸਲਾ ਲਿਆ। ਇਸ ਮੌਕੇ ’ਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਪਿੰਡ ਭੋਜੋਵਾਲੀ ਵਿਖੇ ਦਿਲਬਾਗ ਸਿੰਘ ਦੇ ਗ੍ਰਹਿ ਵਿਖੇ ਮਿਲਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਵਲੋਂ ਪਿੰਡ ਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਚੋਣ ਪ੍ਰਚਾਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਮੌਕੇ ਸਿੱਕੀ ਵਲੋਂ ਸਾਬਕਾ ਮੈਂਬਰ ਪੰਚਾਇਤ ਦਿਲਬਾਗ ਸਿੰਘ ਭੋਜੋਵਾਲੀ, ਰਸ਼ਪਾਲ ਸਿੰਘ ਭੋਜੋਵਾਲੀ, ਕਸ਼ਮੀਰ ਸਿੰਘ, ਰਵੀ ਪਵਾਰ, ਸੁਖਬੀਰ ਪਵਾਰ, ਖਜਾਨ ਸਿੰਘ, ਨਿਸ਼ਾਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਦਿਲਬਾਗ ਸਿੰਘ ਭੋਜੋਵਾਲੀ ਵਲੋਂ ਜਿੱਥੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਆਪਣੇ ਗ੍ਰਹਿ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ । ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਪ੍ਰਕਾਸ਼ ਸਿੰਘ ਭੋਜੋਵਾਲੀ, ਬਲਰਾਜ ਸਿੰਘ ਭੈਲ, ਮੈਂਬਰ ਪੰਚਾਇਤ ਬਲਵਿੰਦਰ ਸਿੰਘ ਪਵਾਰ, ਜਗਰੂਪ ਸਿੰਘ ਜੱਗੂ ਪਵਾਰ, ਕਾਂਗਰਸੀ ਆਗੂ ਜਸਪਾਲ ਸਿੰਘ ਪਾਲਾ, ਹਰਪਿੰਦਰ ਸਿੰਘ ਭਿੰਦਾ, ਗੁਰਮੇਜ ਸਿੰਘ, ਬਾਬਾ ਸਮੁੱਦ ਸਿੰਘ, ਮੇਜਰ ਸਿੰਘ, ਖਜਾਨ ਸਿੰਘ, ਨਿਸ਼ਾਨ ਸਿੰਘ, ਪੂਰਨ ਸਿੰਘ, ਲਵਪ੍ਰੀਤ ਸਿੰਘ, ਸਾਧੂ ਸਿੰਘ, ਅਮਰਜੀਤ ਸਿੰਘ, ਲੱਖਾ ਸਿੰਘ, ਸੁਰਿੰਦਰ ਸਿੰਘ ਪਵਾਰ, ਮੁਖਤਾਰ ਸਿੰਘ ਪਵਾਰ ਸਾਬਕਾ ਮੈਂਬਰ, ਦਿਲਬਾਗ ਸਿੰਘ ਪਵਾਰ, ਹਰਦੀਪ ਸਿੰਘ ਪਵਾਰ, ਹਰਭਾਗ ਸਿੰਘ ਪਵਾਰ, ਹਰਜੀਤ ਸਿੰਘ ਪਵਾਰ, ਜਗਰੂਪ ਸਿੰਘ ਪਵਾਰ, ਹਰਭਿੰਦਰ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ, ਹੁਸਨਪ੍ਰੀਤ ਸਿੰਘ ਪਵਾਰ, ਗੁਰਸ਼ਰਨ ਸਿੰਘ ਪਵਾਰ, ਗੁਰਲਾਲ ਸਿੰਘ ਪਵਾਰ, ਰਮਨਪ੍ਰੀਤ ਸਿੰਘ ਪਵਾਰ, ਨੰਬਰਦਾਰ ਹਰਭਜਨ ਸਿੰਘ, ਜਗੀਰ ਸਿੰਘ, ਤਰਲੋਕ ਸਿੰਘ, ਬਿੱਕਰ ਸਿੰਘ, ਜੋਗਿੰਦਰ ਸਿੰਘ ਸਤਿਗੁਰ, ਹਰਜੀਤ ਸਿੰਘ ਭੈਲ, ਮਿਸਤਰੀ ਲੱਖਾ ਸਿੰਘ, ਪੀ.ਏ. ਰਣਜੀਤ ਸਿੰਘ ਰਾਣਾ ਪਵਾਰ ਅਤੇ ਇਸ ਮੌਕੇ ਪਿੰਡ ਭੋਜੋਵਾਲੀ ਤੋਂ ਬੀਬੀਆਂ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਅੰਦਰਲੀ ਗਊਸ਼ਾਲਾ ਵਿਖੇ ਸ੍ਰੀ ਰਾਧਾ ਰਾਣੀ ਸ਼ੈੱਡ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਗੁਰੂ ਅਮਰਦਾਸ ਸਕੂਲ ਦੀਆਂ ਖਿਡਾਰਨਾਂ ਨੇ ਲਹਿਰਾਇਆ ਜਿੱਤ ਦਾ ਪਰਚਮ
Ad Position 24