18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੱਕਾ ਆੜ੍ਹਤੀ, ਕੱਚਾ ਆੜ੍ਹਤੀ ਤੇ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ

ਤਰਨ ਤਾਰਨ, 17 ਸਤੰਬਰ (ਪਰਮਜੀਤ ਜੋਸ਼ੀ)—ਦਾਣਾ ਮੰਡੀ ਤਰਨ ਤਾਰਨ ਵਿਖੇ ਪੱਕਾ ਆੜ੍ਹਤੀ, ਕੱਚਾ ਆੜ੍ਹਤੀ ਤੇ ਮਜ਼ਦੂਰ ਯੂਨੀਅਨ ਦੀ ਇਕ ਸਾਂਝੀ ਮੀਟਿੰਗ ਹੋਈ, ਜਿਸ ਵਿਚ ਪੱਕਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇਪਾਲ ਚੌਧਰੀ, ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਅਤੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਿਕੰਦਰ ਸਿੰਘ ਮੁਰਾਦਪੁਰਾ ਸ਼ਾਮਿਲ ਹੋਏ। ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਝੋਨੇ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ ਅਤੇ ਝੋਨੇ ਦੀ ਟਰਾਲੀਆਂ ਸਵੇਰੇ 5 ਵਜੇ ਤੋਂ ਲੈ ਕੇ 12 ਵਜੇ ਦਪਹਿਰ ਤੱਕ ਮੰਡੀਆਂ ਵਿਚ ਦਾਖਲ ਹੋ ਸਕਣਗੀਆਂ ਅਤੇ ਟਰੱਕਾਂ ਵਿਚ ਲੋਡਿੰਗ ਦਾ ਸਮਾਂ ਸ਼ਾਮ 4 ਵਜੇ ਤੋਂ ਅਗਲੀ ਸਵੇਰ ਤੜਕੇ ਸਾਢੇ 4 ਵਜੇ ਤੱਕ ਦਾ ਹੋਵੇਗਾ।

Ad Position 21
No active advertisement
ਅਜੀਤ ਡੈਸਕ 18-09-2026
ਤਰਨ ਤਾਰਨ, 17 ਸਤੰਬਰ (ਪਰਮਜੀਤ ਜੋਸ਼ੀ)—ਦਾਣਾ ਮੰਡੀ ਤਰਨ ਤਾਰਨ ਵਿਖੇ ਪੱਕਾ ਆੜ੍ਹਤੀ, ਕੱਚਾ ਆੜ੍ਹਤੀ ਤੇ ਮਜ਼ਦੂਰ ਯੂਨੀਅਨ ਦੀ ਇਕ ਸਾਂਝੀ ਮੀਟਿੰਗ ਹੋਈ, ਜਿਸ ਵਿਚ ਪੱਕਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇਪਾਲ ਚੌਧਰੀ, ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਅਤੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਿਕੰਦਰ ਸਿੰਘ ਮੁਰਾਦਪੁਰਾ ਸ਼ਾਮਿਲ ਹੋਏ। ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਝੋਨੇ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ ਅਤੇ ਝੋਨੇ ਦੀ ਟਰਾਲੀਆਂ ਸਵੇਰੇ 5 ਵਜੇ ਤੋਂ ਲੈ ਕੇ 12 ਵਜੇ ਦਪਹਿਰ ਤੱਕ ਮੰਡੀਆਂ ਵਿਚ ਦਾਖਲ ਹੋ ਸਕਣਗੀਆਂ ਅਤੇ ਟਰੱਕਾਂ ਵਿਚ ਲੋਡਿੰਗ ਦਾ ਸਮਾਂ ਸ਼ਾਮ 4 ਵਜੇ ਤੋਂ ਅਗਲੀ ਸਵੇਰ ਤੜਕੇ ਸਾਢੇ 4 ਵਜੇ ਤੱਕ ਦਾ ਹੋਵੇਗਾ। ਇਹ ਫੈਸਲਾ ਮੰਡੀ ਵਿਚ ਫਸਲ ਲੈ ਕੇ ਆਉਣ ਵਾਲੇ ਵਾਹਨਾਂ ਦੀ ਭੀੜ ਨੂੰ ਮੱਦੇਨਜ਼ਰ ਰੱਖਦਿਆਂ ਕੀਤਾ ਗਿਆ ਹੈ ਤਾਂ ਜੋ ਮੰਡੀ ਵਿਚ ਵਾਹਨਾਂ ਦਾ ਜਮਵਾੜਾ ਨਾ ਲੱਗ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਖਾਲੀ ਟਰਾਲੀਆਂ ਨੂੰ ਫਸਲ ਮੰਡੀ ਵਿਚ ਲਾਹੁਣ ਤੋਂ ਬਾਅਦ ਤੁਰੰਤ ਮੰਡੀ ਵਿਚੋਂ ਬਾਹਰ ਲਿਜਾਣ ਤਾਂ ਜੋ ਮੰਡੀ ਵਿਚ ਟ੍ਰੈਫਿਕ ਦੀ ਸਮੱਸਿਆ ਪੈਦਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਮੰਡੀ ਵਿਚ ਫਸਲ ਦੀ ਬੋਲੀ ਰੋਜਾਨਾਂ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਉਕਤ ਅਹੁਦੇਦਾਰਾਂ ਦੱਸਿਆ ਕਿ ਮੰਡੀ ਵਿਚ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਮੰਡੀ ਵਿਚ ਫਸਲ ਲੈ ਕੇ ਆਉਣ ਵਾਲੇ ਵਾਹਨਾਂ ਦੀ ਆਵਾਜਾਈ ਸੰਚਾਰੂ ਢੰਗ ਨਾਲ ਚੱਲ ਸਕੇ। ਮੀਟਿੰਗ ਵਿਚ ਅਵਤਾਰ ਸਿੰਘ ਤਨੇਜਾ, ਸੁਰਜੀਤ ਸਿੰਘ ਸਰਪ੍ਰਸਤ ਆੜ੍ਹਤੀ ਯੂਨੀਅਨ, ਹੰਸ ਰਾਜ ਚੌਧਰੀ, ਰਾਜੂ ਕਿਸ਼ਨ ਸਿੰਘ ਉਜਾਗਰ ਸਿੰਘ, ਰਕੇਸ਼ ਕੁਮਾਰ ਕੁੰਦਰਾ, ਸੋਨੂੰ ਗੁਪਤਾ, ਚਾਚਾ ਡੀ.ਡੀ, ਪਵੇਲ ਸਿੰਘ ਪੰਨੂੰ, ਜੱਜਬੀਰ ਸਿੰਘ ਗਿੱਲ, ਗੁਰਿੰਦਰ ਸਿੰਘ ਲਾਲੀ ਚਾਚਾ, ਬਲਜੀਤ ਜੈਨ, ਬਲਵੰਤ ਸਿੰਘ ਕੰਗ, ਗੁਰਲਾਲ ਸਿੰਘ ਲਾਲੀ, ਖਜਾਨਚੀ ਕੁਲਦੀਪ ਸਿੰਘ ਢਿੱਲੋ, ਹਰਜਿੰਦਰ ਸਿੰਘ ਲਾਲੀ ਤੇ ਲਖਵਿੰਦਰ ਸਿੰਘ ਰਟੌਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਵਾਲਾਤੀ ਪਾਸੋਂ 3 ਪੈਕੇਟ ਕੂਲਲਿੱਪ ਬਰਾਮਦ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਤੇ ਪਿਸਟਲ ਸਮੇਤ 7 ਵਿਅਕਤੀ ਗ੍ਰਿਫ਼ਤਾਰ - ਐੱਸ. ਐੱਸ. ਪੀ. ਲਾਂਬਾ
Ad Position 24