14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਹਲਕੇ ਦੇ ਅਕਾਲੀ ਆਗੂਆਂ ਨੂੰ ਅਹੁਦੇਦਾਰੀਆਂ ਦੇ ਕੇ ਅਕਾਲੀ ਦਲ ਨੇ ਵਰਕਰਾਂ ਦਾ ਮਾਣ ਵਧਾਇਆ - ਠੱਠਾ

ਝਬਾਲ, 13 ਸਤੰਬਰ (ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਹੋਰ ਮਜ਼ਬੂਤੀ ਲਈ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਇੰਚਾਰਜ ਕੰਚਨਪ੍ਰੀਤ ਕੌਰ ਦੀ ਅਗਵਾਹੀ ਹੇਠ ਹਲਕੇ ਦੇ ਅਕਾਲੀ ਆਗੂਆਂ ਮਨਜਿੰਦਰ ਸਿੰਘ ਐਮਾ, ਜਥੇਦਾਰ ਗੁਰਮੀਤ ਸਿੰਘ ਗੰਡੀਵਿੰਡ, ਸਾਬਕਾ ਚੇਅ. ਗੁਰਬੀਰ ਸਿੰਘ ਝਬਾਲ, ਰਾਮ ਸਿੰਘ ਨਾਮਧਾਰੀ ਅਤੇ ਹੋਰ ਅਕਾਲੀ ਆਗੂਆਂ ਨੂੰ ਬੀਤੇ ਦਿਨੀਂ ਅਕਾਲੀ ਦਲ ਵਿਚ ਵੱਖ-ਵੱਖ ਅਹੁਦੇਦਾਰੀਆਂ ਦੇ ਕੇ ਹਲਕੇ ਦੇ ਅਕਾਲੀ ਵਰਕਰਾਂ ਦਾ ਮਾਣ ਵਧਾਇਆ ਹੈ, ਜਿਸ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ l ਇਹ ਵਿਚਾਰ ਹਲਕੇ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਵਰਿੰਦਰ ਸਿੰਘ ਠੱਠਾ, ਪਹਿਲਵਾਨ ਬਲਜੀਤ ਸਿੰਘ ਪੱਪੂ ਠੱਠਾ, ਨੰਬਰਦਾਰ ਜਰਨੈਲ ਸਿੰਘ ਆਦਿ ਨੇ ਗੱਲਬਾਤ ਦੌਰਾਨ ਪ੍ਰਗਟ ਕੀਤੇੇ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਝਬਾਲ, 13 ਸਤੰਬਰ (ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਹੋਰ ਮਜ਼ਬੂਤੀ ਲਈ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਇੰਚਾਰਜ ਕੰਚਨਪ੍ਰੀਤ ਕੌਰ ਦੀ ਅਗਵਾਹੀ ਹੇਠ ਹਲਕੇ ਦੇ ਅਕਾਲੀ ਆਗੂਆਂ ਮਨਜਿੰਦਰ ਸਿੰਘ ਐਮਾ, ਜਥੇਦਾਰ ਗੁਰਮੀਤ ਸਿੰਘ ਗੰਡੀਵਿੰਡ, ਸਾਬਕਾ ਚੇਅ. ਗੁਰਬੀਰ ਸਿੰਘ ਝਬਾਲ, ਰਾਮ ਸਿੰਘ ਨਾਮਧਾਰੀ ਅਤੇ ਹੋਰ ਅਕਾਲੀ ਆਗੂਆਂ ਨੂੰ ਬੀਤੇ ਦਿਨੀਂ ਅਕਾਲੀ ਦਲ ਵਿਚ ਵੱਖ-ਵੱਖ ਅਹੁਦੇਦਾਰੀਆਂ ਦੇ ਕੇ ਹਲਕੇ ਦੇ ਅਕਾਲੀ ਵਰਕਰਾਂ ਦਾ ਮਾਣ ਵਧਾਇਆ ਹੈ, ਜਿਸ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ l ਇਹ ਵਿਚਾਰ ਹਲਕੇ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਵਰਿੰਦਰ ਸਿੰਘ ਠੱਠਾ, ਪਹਿਲਵਾਨ ਬਲਜੀਤ ਸਿੰਘ ਪੱਪੂ ਠੱਠਾ, ਨੰਬਰਦਾਰ ਜਰਨੈਲ ਸਿੰਘ ਆਦਿ ਨੇ ਗੱਲਬਾਤ ਦੌਰਾਨ ਪ੍ਰਗਟ ਕੀਤੇੇ। ਉਪਰੋਕਤ ਅਕਾਲੀ ਆਗੂਆਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾਂ ਹੀ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਹੀ ਕੰਮ ਕੀਤੇ ਹਨ ਅਤੇ ਹਮੇਸ਼ਾਂ ਹੀ ਲੋਕ ਹਿੱਤਾਂ ਦੀ ਗੱਲ ਕਰਦਿਆਂ ਪੰਜਾਬ ਨੂੰ ਵਿਕਾਸ ਦੀ ਲੀਹ ’ਤੇ ਲਿਆਂਦਾ ਅਤੇ ਹਰੇਕ ਵਰਗ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਸਨ, ਜਿਸ ਕਰਕੇ ਸੂਬੇ ਦੇ ਲੋਕ ਫਿਰ ਤੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਇਸ ਮੌਕੇ ਗੁਰਦੇਵ ਸਿੰਘ ਠੱਠਾ, ਸੋਨੂੰ ਸਿੰਘ, ਬਲਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ਵਿਚੋਂ ਮੋਬਾਈਲ ਫੋਨ ਤੇ ਹੋਰ ਸਾਮਾਨ ਬਰਾਮਦ ਅਗਲੀ ਖ਼ਬਰ ਕਾਰ ਸਵਾਰ ਵਲੋਂ ਟੱਕਰ ਮਾਰਨ ’ਤੇ ਇਕ ਔਰਤ ਜ਼ਖ਼ਮੀ, ਇਕ ਛੋਟਾ ਬੱਚਾ ਵੀ ਗੰਭੀਰ ਜ਼ਖ਼ਮੀ
Ad Position 24