‘ ਹਾਂ ਮੈਂ ਵੀ ਮੋਹਨਜੀਤ ਸਿੰਘ ਹਾਂ’ : ਭਾਈ ਗੁਰਜੰਟ ਸਿੰਘ ਪੱਡੇਆਣਾ ਕਿਹਾ : ਮਰਦੇ ਦਮ ਤੱਕ ਨਸ਼ਿਆਂ ਦੇ ਖ਼ਿਲਾਫ਼ ਲੜਦਾ ਰਹਾਂਗਾ
ਬਾਬਾ ਬਕਾਲਾ ਸਾਹਿਬ, 7 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਮਾਜ ਸੇਵੀ ਸੰਸਥਾ ‘ਧੀਆਂ ਦੇ ਰਖਵਾਲੇ’ ਸੰਸਥਾ ਦੇ ਮੁਖੀ ਭਾਈ ਗੁਰਜੰਟ ਸਿੰਘ ਪੱਡੇਆਣਾ ਨੇ ਭਗਵੰਤ ਮਾਨ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਅਤੇ ਸਰਕਾਰ ਨੂੰ ਕਾਲਾ ਝੰਡਾ ਵਿਖਾਉਂਦਿਆਂ ਕਿਹਾ ਹੈ ਕਿ ‘ਹਾਂ ਮੈਂ ਵੀ ਮੋਹਨਜੀਤ ਸਿੰਘ ਹਾਂ’ ਜੋ ਨਸ਼ਿਆਂ ਖਿਲਾਫ ਡਟ ਕੇ ਖੜਾ ਹਾਂ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰ ਰਿਹਾ ਹਾਂ । ਸ: ਗੁਰਜੰਟ ਸਿੰਘ ਨੇ ਮੋਹਨਜੀਤ ਸਿੰਘ ਨਾਲ ਪੁਲਿਸ ਵਲੋਂ ਕੀਤੇ ਗਏ ਕਥਿਤ ਤਸ਼ੱਦਦ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਪੁਲਿਸ ਵਲੋਂ ਕਿਸੇ ਨਾਗਰਿਕ ਨਾਲ ਤਸ਼ੱਦਦ ਅਤੇ ਉਸਦੇ ਧਾਰਮਿਕ ਕਕਾਰਾਂ ਨਾਲ ਬੇਅਦਬੀ ਕੀਤੇ ਜਾਣਾ ਬੇਹੱਦ ਗੰਭੀਰ ਮਾਮਲਾ ਹੈ ।
‘ਧੀਆਂ ਦੇ ਰਖਵਾਲੇ’ ਸੰਸਥਾ ਦੇ ਮੁਖੀ ਭਾਈ ਗੁਰਜੰਟ ਸਿੰਘ ਪੱਡੇਆਣਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ
08-09-2026