ਬੀ.ਐੱਡ ਅਧਿਆਪਕ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਦੇ ਪਿਤਾ ਭਗਵਾਨ ਸਿੰਘ ਦਾ ਦਿਹਾਂਤ
ਤਰਨ ਤਾਰਨ, 5 ਸਤੰਬਰ (ਹਰਿੰਦਰ ਸਿੰਘ )–ਬੀ. ਐੱਡ ਅਧਿਆਪਕ ਫਰੰਟ ਇਕਾਈ ਜਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਭਗਵਾਨ ਸਿੰਘ ਸੇਵਾਮੁਕਤ ਜੇ.
ਤਰਨ ਤਾਰਨ, 5 ਸਤੰਬਰ (ਹਰਿੰਦਰ ਸਿੰਘ )–ਬੀ.ਐੱਡ ਅਧਿਆਪਕ ਫਰੰਟ ਇਕਾਈ ਜਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਭਗਵਾਨ ਸਿੰਘ ਸੇਵਾਮੁਕਤ ਜੇ. ਈ (ਬਿਜਲੀ ਬੋਰਡ) ਦਾ ਅਚਾਨਕ ਦਿਹਾਂਤ ਹੋ ਗਿਆ। ਇਸ ਮੌਕੇ ’ਤੇ ਬੀ. ਐੱਡ ਅਧਿਆਪਕ ਫਰੰਟ ਦੀ ਜ਼ਿਲ੍ਹਾ ਅਤੇ ਬਲਾਕ ਆਗੂਆਂ ਸਮੇਤ ਵੱਖ ਜਥੇਬੰਦੀਆਂ ਸਮੇਤ ਧਾਰਮਿਕ, ਰਾਜਨੀਤਕ ਜਥੇਬੰਦੀਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਭਗਵਾਨ ਸਿੰਘ ਜੋ ਕਿ ਇਕ ਸਮਾਜਸੇਵੀ ਹੋਣ ਦੇ ਨਾਲ ਨਾਲ ਇਕ ਬਹੁਤ ਹੀ ਨਿਮਰ, ਧਾਰਮਿਕ, ਸਧਾਰਨ ਅਤੇ ਸ਼ਾਤ ਸਖਸ਼ੀਅਤ ਦੇ ਮਾਲਿਕ ਸਨ। ਜਿਨ੍ਹਾਂ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਨਾਲ ਸਮਾਜ ਨੂੰ ਵੀ ਬਹੁਤ ਭਾਰੀ ਘਾਟਾ ਪਿਆ ਹੈ। ਇਸ ਮੌਕੇ ਉੱਤੇ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਲਈ ਪ੍ਰਿੰਸੀਪਲ ਨਵਨੀਤ ਸ਼ਾਹ, ਦਵਿੰਦਰ ਸਿੰਘ ਖਹਿਰਾ, ਉਂਕਾਰ ਸਿੰਘ ਬੰਡਾਲਾ, ਅਮਨਦੀਪ ਸਿੰਘ ਭੁੱਲਰ, ਪਲਵਿੰਦਰ ਸਿੰਘ ਸਰਾਂ ,ਜਗਜੀਤ ਸਿੰਘ ਖਹਿਰਾ, ਯਾਦਵਿੰਦਰ ਸਿੰਘ,ਗੁਰਬਖਸ਼ ਸਿੰਘ ਹਰੀਕੇ,ਭੁਪੇਸ਼ ਰਾਮਪਾਲ, ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਲਾਲੀ ਸੁਖਜਿੰਦਰ ਸਿੰਘ, ਹਰਪਾਲ ਸਿੰਘ,ਕੁਲਵਿੰਦਰਜੀਤ ਸਿੰਘ, ਰਵਿੰਦਰ ਸਿੰਘ ਪੱਟੀ,ਪਲਵਿੰਦਰ ਸਿੰਘ ਲਾਲੂ ਘੁੰਮਣ, ਗੁਰਵੇਲ ਸਿੰਘ ਰਟੌਲ,ਜਤਿੰਦਰ ਸਿੰਘ, ਗੁਰਸੇਵਕ ਸਿੰਘ, ਹਰਮਿੰਦਰ ਸਿੰਘ ਸੰਨੀ, ਰਵਿੰਦਰ ਸਿੰਘ ਪੱਟੀ,ਗੁਲਬਾਗ ਸਿੰਘ, ਮਨਪ੍ਰੀਤ ਸਿੰਘ ਕੋਟ, ਹਰਪਾਲ ਸਿੰਘ,ਗੁਰਭੇਜ ਸਿੰਘ,ਬਿਕਰਮਜੀਤ ਸਿੰਘ, ਮਨਜਿੰਦਰ ਸਿੰਘ, ਗੁਰਲਵਜੀਤ ਸਿੰਘ, ਅਮਨਦੀਪ ਸਿੰਘ ਬਾਕੀਪੁਰ, ਨਵਰੂਪ ਸਿੰਘ ਜ਼ਿਲ੍ਹਾ ਪ੍ਰਧਾਨ, ਸੁਖਵਿੰਦਰ ਸਿੰਘ, ਜਗਰੂਪ ਸਿੰਘ ਰੁੜੇਆਸਲ ਅਤੇ ਹੋਰ ਵੀ ਧਾਰਮਿਕ, ਸਮਾਜਿਕ ਅਤੇ ਰਾਜਸੀ ਜਥੇਬੰਦੀਆਂ ਦੇ ਆਗੁਆ ਸਮੇਤ ਸਿੱਖਿਆ ਵਿਭਾਗ ਦੇ ਵੱਡੀ ਗਿਣਤੀ ਵਿੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।