ਫਤਿਆਬਾਦ ਅਤੇ ਆਸ-ਪਾਸ ਦੇ ਇਲਾਕੇ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ
ਘਰਾਂ ਤੋਂ ਨਿਕਲਣਾ ਹੋਇਆ ਮੁਸ਼ਕਿਲ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
ਫਤਿਆਬਾਦ, 5 ਸਤੰਬਰ ( ਹਰਵਿੰਦਰ ਸਿੰਘ ਧੂੰਦਾ)–ਫਤਿਆਬਾਦ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਟਾਂਡਾ ਦੇ ਮੀਡੀਆ ਸੈਲ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਪੰਜਾਬ ਵਿਚ ਹੀ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਪਰ ਫਤਿਆਬਾਦ ਅਤੇ ਸ੍ਰੀ ਗੋਇੰਦਵਾਲ ਸਾਹਿਬ ਦੇ ਇਲਾਕੇ ਦੇ ਵਿਚ ਹਾਲਤ ਬਦ ਤੋਂ ਬਦਤਰ ਹੋਏ ਪਏ ਹਨ। ਲੋਕਾਂ ਦਾ ਸ਼ਾਮ ਦੇ ਸਮੇਂ ਘਰਾਂ ਵਿਚੋਂ ਨਿਕਲਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ ।
ਪ
ਪਿੰਡ ਭੈਲ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਪ੍ਰਧਾਨ ਕੁਲਵੰਤ ਸਿੰਘ ਦਾ ਪਤਾ ਲੈਣ ਪਹੁੰਚੇ ਸੰਘਰਸ਼ ਕਮੇਟੀ ਦੇ ਆਗੂ। ਤਸਵੀਰ–ਧੂੰਦਾ
06-09-2026
ਫਤਿਆਬਾਦ, 5 ਸਤੰਬਰ ( ਹਰਵਿੰਦਰ ਸਿੰਘ ਧੂੰਦਾ)–ਫਤਿਆਬਾਦ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਟਾਂਡਾ ਦੇ ਮੀਡੀਆ ਸੈਲ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਪੰਜਾਬ ਵਿਚ ਹੀ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਪਰ ਫਤਿਆਬਾਦ ਅਤੇ ਸ੍ਰੀ ਗੋਇੰਦਵਾਲ ਸਾਹਿਬ ਦੇ ਇਲਾਕੇ ਦੇ ਵਿਚ ਹਾਲਤ ਬਦ ਤੋਂ ਬਦਤਰ ਹੋਏ ਪਏ ਹਨ। ਲੋਕਾਂ ਦਾ ਸ਼ਾਮ ਦੇ ਸਮੇਂ ਘਰਾਂ ਵਿਚੋਂ ਨਿਕਲਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ । ਚੋਰ ਲੁਟੇਰੇ ਇਸ ਤਰ੍ਹਾਂ ਦਨ ਦਨਾਉਂਦੇ ਫਿਰ ਰਹੇ ਹਨ ਕਿ ਜਿਵੇਂ ਉਹਨਾਂ ਨੂੰ ਕਿਸੇ ਦਾ ਡਰ ਨਾ ਹੋਵੇ ਅਤੇ ਉਨ੍ਹਾਂ ਦਾ ਹੀ ਰਾਜ ਹੋਵੇ। ਪੁਲਿਸ ਮੁਲਾਜ਼ਮਾਂ ਦੇ ਕੰਨ ’ਤੇ ਜੂ ਨਹੀਂ ਸਰਕਦੀ ਜਾਂ ਮੁਲਾਜ਼ਮ ਚੋਰਾਂ ਨਾਲ ਰਲੇ ਹੋਏ ਹਨ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਕੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਟਾਂਡਾ ਦੇ ਪ੍ਰਧਾਨ ਕੁਲਵੰਤ ਸਿੰਘ ਭੈਲ ਤਰਨ ਤਾਰਨ ਤੋਂ ਫਤਿਆਬਾਦ ਰੋਡ ਵਿਖੇ ਆਪਣੇ ਘਰ ਵੱਲ ਨੂੰ ਆ ਰਹੇ ਸਨ ਤਾਂ ਸ਼ਾਮ ਨੂੰ ਜਦੋੰ ਉਹ ਵੇਈਂਪੂਈ ਮੋੜ ਲਾਗੇ ਆਏ ਤਾਂ ਪਿੱਛੋਂ ਦੋ ਮੋਟਰਸਾਈਕਲ ਸਵਾਰਾਂ ਨੇ ਕੁਲਵੰਤ ਸਿੰਘ ਦੇ ਧੌਣ ਵਿਚ ਬੇਸਬਾਲ ਨਾਲ ਵਾਰ ਕੀਤਾ ਵਾਰ ਇਨ੍ਹਾਂ ਜਬਰਦਸਤ ਸੀ ਕਿ ਕੁਲਵੰਤ ਸਿੰਘ ਮੋਟਰਸਾਈਕਲ ਸਮੇਤ ਜ਼ਮੀਨ ਉੱਪਰ ਡਿੱਗ ਪਏ ਮੋਟਰਸਾਈਕਲ ਕਾਫੀ ਹੱਦ ਤੱਕ ਨੁਕਸਾਨਿਆ ਗਿਆ ਅਤੇ ਕੁਲਵੰਤ ਸਿੰਘ ਜਮੀਨ ਉੱਪਰ ਡਿੱਗ ਪਏ, ਚੋਰਾਂ ਨੇ ਜੇਬ ਨੂੰ ਹੱਥ ਮਾਰਿਆ ਵਿਚੋਂ ਪਰਸ ਕੱਢ ਕੇ ਫਰਾਰ ਹੋ ਗਏ। ਜਿਸ ਵਿਚ ਲਗਪਗ 4 ਹਜਾਰ ਦੇ ਕਰੀਬ ਰੁਪਏ ਸਨ ਅਤੇ ਹੋਰ ਵੀ ਕਾਗਜਾਤ ਸਨ । ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਲਾਕੇ ਵਿਚ ਗਸਤ ਤੇਜ਼ ਕੀਤੀ ਜਾਵੇ ।