05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਾਂਝਾ ਮੁਲਾਜ਼ਮ ਮੰਚ ਵਲੋਂ ਸੰਘਰਸ਼ਾਂ ਦਾ ਕੀਤਾ ਐਲਾਨ 8 ਨੂੰ ਡੀ.ਸੀ. ਦਫ਼ਤਰ ਕੀਤਾ ਜਾਵੇਗਾ ਰੋਸ ਮੁਜ਼ਹਰਾ 12 ਸਤੰਬਰ ਨੂੰ ਈ.ਟੀ.ਓ. ਹਰਭਜਨ ਸਿੰਘ ਦੀ ਕੋਠੀ ਦਾ ਅੰਮ੍ਰਿਤਸਰ ਕੀਤਾ ਜਾਵੇਗਾ ਘਿਰਾਓ

ਤਰਨ ਤਾਰਨ, 4 ਸਤੰਬਰ (ਇਕਬਾਲ ਸਿੰਘ ਸੋਢੀ)-ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾ ਦੀਆ ਜਾਇਜ਼ ਮੰਗਾਂ ਜਿਵੇਂ 2. 59 ਦਾ ਗੁਣਾਕ, ਕੈਸ਼ਲੈਸ ਸਕੀਮ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਤਰਨ ਤਾਰਨ, 4 ਸਤੰਬਰ (ਇਕਬਾਲ ਸਿੰਘ ਸੋਢੀ)-ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾ ਦੀਆ ਜਾਇਜ਼ ਮੰਗਾਂ ਜਿਵੇਂ 2.59 ਦਾ ਗੁਣਾਕ, ਕੈਸ਼ਲੈਸ ਸਕੀਮ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦੇਣ, 15 ਜਨਵਰੀ 2015 ਅਤੇ 17 ਜੁਲਾਈ 2020 ਦਾ ਪੱਤਰ ਰੱਦ ਕਰਨ 4, 9, 14 ਏ.ਸੀ.ਪੀ. ਸਕੀਮ ਬਹਾਲ ਕਰਨ, ਮਿਡ-ਡੇ-ਮੀਲ ਤੇ ਆਸ਼ਾ ਵਰਕਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਸੀ, ਪਰ ਮੁੱਖ ਮੰਤਰੀ ਦੇ ਵਲੋਂ ਦਿੱਤੀ ਹੋਈ ਮੀਟਿੰਗ ਕਰਨ ਤੋਂ ਭੱਜਣ ਤੋਂ ਬਾਅਦ 30 ਅਗਸਤ 2026 ਨੂੰ ਲੁਧਿਆਣਾ ਵਿਖੇ ਅਹਿਮ ਮੀਟਿੰਗ ਕਰਕੇ ਤਿੱਖੇ ਸੰਘਰਸ਼ਾਂ ਦਾ ਐਲਾਨ ਕਰ ਦਿੱਤਾ ਗਿਆ। ਪ੍ਰਬੰਧਕੀ ਕੰਪਲੈਕਸ ਜ਼ਿਲ੍ਹਾ ਤਰਨ ਤਾਰਨ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਤਰਨ ਤਰਨ ਦੇ ਕਨਵੀਨਰ ਸੁਖਪ੍ਰੀਤ ਸਿੰਘ ਪੰਨੂੰ ਨੇ ਦੱਸਿਆ ਕਿ 8 ਸਤੰਬਰ ਨੂੰ ਸਮੁੱਚਾ ਪੰਜਾਬ ਦਾ ਸੈਕਟਰੀਏਟ ਤੋਂ ਲੈ ਕੇ ਬਲਾਕ ਪੱਧਰ ਤੱਕ ਮਨਿਸਟੀਰੀਅਲ ਕਾਮਾ ਪੈਨ ਡਾਊਨ ਹੜਤਾਲ ’ਤੇ ਜਾਵੇਗਾ ਅਤੇ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਜ਼ਿਲ੍ਹਾ ਪੱਧਰ ’ਤੇ ਰੋਸ ਧਰਨਾ ਦੇਣਗੀਆਂ। 12 ਸਤੰਬਰ ਨੂੰ ਹਰਭਜਨ ਸਿੰਘ ਈ.ਟੀ.ਓ. ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ 19 ਅਤੇ 20 ਸਤੰਬਰ ਨੂੰ ਬਾਕੀ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਕੀਤਾ ਜਾਵੇਗਾ । 30 ਸਤੰਬਰ 2026 ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਲਗਾਈ ਜਾਵੇਗੀ ਅਤੇ 10 ਅਕਤੂਬਰ 2020 ਨੂੰ ਸੰਗਰੂਰ ਦੀ ਧਰਤੀ ਤੇ ਵੱਡੀ ਗਿਣਤੀ ਵਿਚ ਮਹਾਂ ਰੈਲੀ ਕੀਤੀ ਜਾਵੇਗੀ। ਇਸ ਮੌਕੇ ਗੁਰਸੇਵਕ ਸਿੰਘ ਪ੍ਰਧਾਨ ਪੀ.ਐਸ.ਐਮ.ਯੂ., ਅੰਗਰੇਜ਼ ਸਿੰਘ ਜਨਰਲ ਸਕੱਤਰ ਪੀ.ਐਸ.ਐਮ.ਯੂ., ਜਸਪਾਲ ਸਿੰਘ ਵਿੱਤ ਸਕੱਤਰ, ਰਜਵੰਤ ਸਿੰਘ ਬਾਗੜੀਆਂ ਪ੍ਰਧਾਨ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ, ਸੁਖਪਾਲ ਸਿੰਘ ਪ੍ਰਧਾਨ ਖੇਤੀਬਾੜੀ ਵਿਭਾਗ, ਅਜੀਤ ਸਿੰਘ ਫਤਿਹਚੱਕ ਪ੍ਰਧਾਨ ਪੈਨਸ਼ਨ ਯੂਨੀਅਨ, ਬਲਦੇਵ ਸਿੰਘ ਕੱਲਾ ਪ੍ਰਧਾਨ ਪੈਨਸ਼ਨ ਯੂਨੀਅਨ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਅਸ਼ਵਨੀ ਕੁਮਾਰ ਸੈਣੀ, ਤਰਸੇਮ ਸਿੰਘ ਮੀਤ ਪ੍ਰਧਾਨ ਪੀ.ਐਮ.ਐਸ.ਯੂ., ਸਰਬਜੀਤ ਸਿੰਘ ਹੈਲਥ ਵਿਭਾਗ, ਇਕਬਾਲ ਸਿੰਘ ਸਿੱਖਿਆ ਵਿਭਾਗ, ਨਿਸ਼ਾਨ ਸਿੰਘ ਪ੍ਰਧਾਨ ਸਿੱਖਿਆ ਵਿਭਾਗ ਕਲੈਰੀਕਲ, ਪ੍ਰਧਾਨ ਰਮਨਦੀਪ ਸਿੰਘ ਕਾਨੂੰਗੋ ਐਸੋਸੀਏਸ਼ਨ, ਕੁਲਵਿੰਦਰ ਸਿੰਘ ਪ੍ਰਧਾਨ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ, ਜੋਗਾ ਸਿੰਘ ਪ੍ਰਧਾਨ ਆਈ.ਟੀ.ਆਈ. ਪੱਟੀ, ਸ਼ਿੰਗਾਰਾ ਸਿੰਘ ਪ੍ਰਧਾਨ ਅਧਿਆਪਕ ਦਲ, ਸਰਬਜੀਤ ਸਿੰਘ ਵਰਿਆ ਟੀਚਰ ਯੂਨੀਅਨ, ਸੁਖਦੇਵ ਸਿੰਘ ਕੰਜੂਮਰ ਕੋਰਟ, ਅੰਗਰੇਜ਼ ਸਿੰਘ ਪ੍ਰਧਾਨ ਕੰਜਿਊਮਰ ਕੋਰਟ, ਗੁਰਜੀਤ ਸਿੰਘ ਪ੍ਰਧਾਨ ਸਹਿਕਾਰਤਾ ਵਿਭਾਗ, ਸੰਦੀਪ ਸਿੰਘ ਜਨਰਲ ਸਕੱਤਰ ਸਿੱਖਿਆ ਵਿਭਾਗ, ਪ੍ਰਦੇਸ਼ ਸਿੰਘ ਸਿੱਖਿਆ ਵਿਭਾਗ, ਜਗਦੀਪ ਸਿੰਘ ਸਿਹਤ ਵਿਭਾਗ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਆਗਾਮੀ ਚੋਣਾਂ ’ਚ ਕਾਂਗਰਸ ਪਾਰਟੀ ਇਤਿਹਾਸਕ ਜਿੱਤ ਪ੍ਰਾਪਤ ਕਰੇਗੀ - ਜਸਪਾਲ ਸਿੰਘ ਪਾਲਾ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ ਵਿਅਕਤੀ ਨਾਲ 25 ਲੱਖ ਦੀ ਠੱਗੀ
Ad Position 24