ਜਾਅਲੀ ਪੇਂਟ ਵੇਚਣ ਵਾਲੇ ਦੁਕਾਨਦਾਰ ਖਿਲਾਫ਼ ਮਾਮਲਾ ਦਰਜ
ਭਿੱਖੀਵਿੰਡ, 2 ਸਤੰਬਰ (ਬੌਬੀ)—ਥਾਣਾ ਭਿੱਖੀਵਿੰਡ ਪੁਲਿਸ ਨੇ ਜਾਅਲੀ ਪੇਂਟ ਵੇਚਣ ਵਾਲੇ ਇਕ ਦੁਕਾਨਦਾਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਭਿੱਖੀਵਿੰਡ ਵਿਖੇ ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਖਾਲੜਾ ਰੋਡ ਭਿੱਖੀਵਿੰਡ ਤੋਂ ਪਨੇਸਰ ਪੇਂਟ ਦੀ ਦੁਕਾਨ ਤੋਂ ਇਕ ਬਾਲਟੀ ਏਸ਼ੀਅਨ ਪੇਂਟ ਦੀ 7700 ਰੁਪਏ ਵਿਚ 31 ਅਗਸਤ ਨੂੰ ਖ੍ਰੀਦੀ ਸੀ, ਜਿਸ ਨੂੰ ਚੈਕ ਕਰਨ ’ਤੇ ਪੇਂਟ ਜਾਅਲੀ ਨਿਕਲਿਆ ਤਾਂ ਉਸ ਦਾ ਬੇਟਾ ਐਸ਼ਪ੍ਰੀਤ ਸਿੰਘ 1 ਸਤੰਬਰ ਨੂੰ ਜਦੋਂ ਪੇਂਟ ਵਾਪਸ ਕਰਨ ਲਈ ਦੁਕਾਨ ’ਤੇ ਗਿਆ ਤਾਂ ਦੁਕਾਨ ਦੇ ਮਾਲਕ ਵਲੋਂ ਉਸ ਦੇ ਬੇਟੇ ਨਾਲ ਬਹਿਜਬਾਜੀ ਕੀਤੀ ਗਈ ਅਤੇ ਪੇਂਟ ਦੀ ਬਾਲਟੀ ਵਟਾ ਕੇ ਦਿੱਤੀ ਗਈ।
ਭਿੱਖੀਵਿੰਡ, 2 ਸਤੰਬਰ (ਬੌਬੀ)—ਥਾਣਾ ਭਿੱਖੀਵਿੰਡ ਪੁਲਿਸ ਨੇ ਜਾਅਲੀ ਪੇਂਟ ਵੇਚਣ ਵਾਲੇ ਇਕ ਦੁਕਾਨਦਾਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਭਿੱਖੀਵਿੰਡ ਵਿਖੇ ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਖਾਲੜਾ ਰੋਡ ਭਿੱਖੀਵਿੰਡ ਤੋਂ ਪਨੇਸਰ ਪੇਂਟ ਦੀ ਦੁਕਾਨ ਤੋਂ ਇਕ ਬਾਲਟੀ ਏਸ਼ੀਅਨ ਪੇਂਟ ਦੀ 7700 ਰੁਪਏ ਵਿਚ 31 ਅਗਸਤ ਨੂੰ ਖ੍ਰੀਦੀ ਸੀ, ਜਿਸ ਨੂੰ ਚੈਕ ਕਰਨ ’ਤੇ ਪੇਂਟ ਜਾਅਲੀ ਨਿਕਲਿਆ ਤਾਂ ਉਸ ਦਾ ਬੇਟਾ ਐਸ਼ਪ੍ਰੀਤ ਸਿੰਘ 1 ਸਤੰਬਰ ਨੂੰ ਜਦੋਂ ਪੇਂਟ ਵਾਪਸ ਕਰਨ ਲਈ ਦੁਕਾਨ ’ਤੇ ਗਿਆ ਤਾਂ ਦੁਕਾਨ ਦੇ ਮਾਲਕ ਵਲੋਂ ਉਸ ਦੇ ਬੇਟੇ ਨਾਲ ਬਹਿਜਬਾਜੀ ਕੀਤੀ ਗਈ ਅਤੇ ਪੇਂਟ ਦੀ ਬਾਲਟੀ ਵਟਾ ਕੇ ਦਿੱਤੀ ਗਈ। ਜਦੋਂ ਘਰ ਵਿਚ ਜਾ ਕੇ ਖੋਲ ਕੇ ਪੇਂਟਰ ਨੇ ਪੇਂਟ ਚੈਕ ਕੀਤਾ ਤਾਂ ਬਾਲਟੀ ਵਿਚੋਂ ਫਿਰ ਜਾਅਲੀ ਪੇਂਟ ਨਿਕਲਿਆ। ਉਕਤ ਦੁਕਾਨਦਾਰ ਵਲੋਂ ਜਾਅਲੀ ਪੇਂਟ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਜਾਂਚ ਅਧਿਕਾਰੀ ਐੱਸ.ਆਈ. ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਪਨੇਸਰ ਪੇਂਟ ਦੇ ਦੁਕਾਨ ਮਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।