ਖਾਲਸਾ ਕਾਲਜ ਚਵਿੰਡਾ ਦੇਵੀ ਦੇ ਕਾਮਰਸ ਵਿਭਾਗ ਵਲੋਂ ਵਰਕਸ਼ਾਪ ਕਰਵਾਈ
ਚਵਿੰਡਾ ਦੇਵੀ, 30 ਅਗਸਤ (ਸਤਪਾਲ ਸਿੰਘ ਢੱਡੇ)- ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕਾਲਜ ਦੇ ਕਮਰਸ ਵਿਭਾਗ ਵਲੋਂ ਪ੍ਰਿੰ: ਗੁਰਦੇਵ ਸਿੰਘ ਦੀ ਅਗਵਾਈ ਹੇਠ ਬੀ ਕਾਮ ਸਮੈਸਟਰ ਤੀਜਾ ਅਤੇ ਪੰਜਵਾਂ ਦੇ ਵਿਦਿਆਰਥੀਆਂ ਲਈ ‘ਸਮਾਰਟ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਜਿਸ ਤਹਿਤ ਐੱਸ.
ਚਵਿੰਡਾ ਦੇਵੀ, 30 ਅਗਸਤ (ਸਤਪਾਲ ਸਿੰਘ ਢੱਡੇ)- ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕਾਲਜ ਦੇ ਕਮਰਸ ਵਿਭਾਗ ਵਲੋਂ ਪ੍ਰਿੰ: ਗੁਰਦੇਵ ਸਿੰਘ ਦੀ ਅਗਵਾਈ ਹੇਠ ਬੀ ਕਾਮ ਸਮੈਸਟਰ ਤੀਜਾ ਅਤੇ ਪੰਜਵਾਂ ਦੇ ਵਿਦਿਆਰਥੀਆਂ ਲਈ ‘ਸਮਾਰਟ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਜਿਸ ਤਹਿਤ ਐੱਸ. ਬੀ. ਆਈ. ਦੇ ਟਰੇਨਰ ਭਗਵੰਤ ਸਿੰਘ ਨੇ 40-40 ਵਿਦਿਆਰਥੀਆਂ ਦੇ ਦੋ- ਸੈਸ਼ਨਾਂ ਰਾਹੀਂ ਉਨ੍ਹਾਂ ਨੂੰ ਵੱਖ-ਵੱਖ ਨਿਵੇਸ਼ ਸਾਧਨਾ ਵਿਚ ਨਿਵੇਸ਼ ਕਰਨ ਦੇ ਤਰੀਕੇ ਅਤੇ ਉਨ੍ਹਾਂ ਦੇ ਲਾਭ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਵੇਸ਼ ਕਰਨ ਦੇ ਸਾਧਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਨਿਵੇਸ਼ ਕਰਨ ਦੀ ਯੋਜਨਾ, ਵਿਕਲਪ, ਜੋਖਮਾਂ, ਧੋਖਾਧੜੀ ਤੋਂ ਬਚਾਅ ਲਈ ਦੇ ਤਰੀਕਿਆਂ ਅਤੇ ਸਹੀ ਨਿਵੇਸ਼ ਦੀ ਚੋਣ ਕਰਨ ਬਾਰੇ ਬਰੀਕੀ ਨਾਲ ਸਮਝਾਇਆ । ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਾਲਜ ਪ੍ਰਿੰ: ਗੁਰਦੇਵ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕਿਤਾਬੀ ਗਿਆਨ ਦੇ ਨਾਲ ਨਾਲ ਵਿਹਾਰਕ ਪੱਖ ਤੋਂ ਵੀ ਆਪਣੇ ਵਿਸ਼ਿਆਂ ਸੰਬੰਧੀ ਗਿਆਨ ਹਾਸਿਲ ਕਰਨਾ ਜਰੂਰੀ ਹੈ। ਇਸ ਸਮੇਂ ਕਮਰਸ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ ।