ਮਿਡ-ਡੇ-ਮੀਲ ਵਰਕਰ ਯੂਨੀਅਨ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਤਰਨ ਤਾਰਨ, 25 ਅਗਸਤ (ਇਕਬਾਲ ਸਿੰਘ ਸੋਢੀ)- ਮਿਡ-ਡੇ-ਮੀਲ ਵਰਕਰ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਜ਼ਿਲ੍ਹਾ ਸਕੱਤਰ ਰਜਵੰਤ ਕੌਰ ਮਹਾਰਾਣਾ ਅਤੇ ਪਰਮਜੀਤ ਕੌਰ ਸੁੱਗਾ ਦੀ ਅਗਵਾਈ ਹੇਠ ਮਿਡ-ਡੇ-ਮੀਲ ਵਰਕਰਾਂ ਦੀਆਂ ਜੁਲਾਈ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਕਾਰਨ ਡੀ. ਈ.
ਤਰਨ ਤਾਰਨ, 25 ਅਗਸਤ (ਇਕਬਾਲ ਸਿੰਘ ਸੋਢੀ)- ਮਿਡ-ਡੇ-ਮੀਲ ਵਰਕਰ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਜ਼ਿਲ੍ਹਾ ਸਕੱਤਰ ਰਜਵੰਤ ਕੌਰ ਮਹਾਰਾਣਾ ਅਤੇ ਪਰਮਜੀਤ ਕੌਰ ਸੁੱਗਾ ਦੀ ਅਗਵਾਈ ਹੇਠ ਮਿਡ-ਡੇ-ਮੀਲ ਵਰਕਰਾਂ ਦੀਆਂ ਜੁਲਾਈ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਕਾਰਨ ਡੀ.ਈ.ਈ.ਓ. ਸੈਕੰਡਰੀ ਦਫਤਰ ਗਏ, ਜਿੱਥੇ ਕਿਸੇ ਵੀ ਅਫਸਰ ਨੇ ਵਰਕਰਾਂ ਨੂੰ ਨਾ ਸੁਣਿਆ ਤੇ ਨਾ ਮੰਗ ਪੱਤਰ ਲਿਆ, ਜਿਸ ਦੇ ਰੋਸ ਵਜੋਂ ਵਰਕਰਾਂ ਨੇ ਨਾਅਰੇ ਮਾਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫਤਰ ਤਰਨ ਤਾਰਨ ਪੁੱਜੇ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਰੁਕੀਆਂ ਤਨਖਾਹਾਂ ਜੋ ਸਿਰਫ 3000 ਪ੍ਰਤੀ ਮਹੀਨਾ ਮਿਲਦਾ ਜਾਰੀ ਕਰੋ, ਤਨਖਾਹਾਂ ਵਿਚ ਵਾਧਾ ਕਰੋ ਅਤੇ ਡੀ.ਸੀ. ਰੇਟ ਲਾਗੂ ਕਰੋ, ਵਰਦੀਆਂ ਦਿੱਤੀਆਂ ਜਾਣ, 5 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਦਫਤਰ ਵਿਚੋਂ ਕਿਸੇ ਵੀ ਅਧਿਕਾਰੀ ਨੇ ਮੰਗ ਪੱਤਰ ਨਹੀਂ ਲਿਆ। ਰੋਸ ਵਜੋਂ ਵਰਕਰਾਂ ਨੇ ਮੰਗ ਪੱਤਰ ਗੇਟ ਅੱਗੇ ਚਿਪਕਾ ਦਿੱਤਾ। ਇਸ ਧਰਨੇ ਵਿਚ ਇਸਤਰੀ ਮੁਕਤੀ ਮੋਰਚਾ ਦੀ ਆਗੂ ਨਰਿੰਦਰ ਕੌਰ, ਧਰਮ ਸਿੰਘ ਸੂਬਾ ਕਮੇਟੀ ਸੀ.ਟੀ.ਯੂ., ਪੰਜਾਬ ਜਮਹੂਰੀ ਕਿਸਾਨ ਸਭਾ ਆਗੂ ਦਲਜੀਤ ਸਿੰਘ ਦਿਆਲਪੁਰਾ, ਮਾ. ਹਰਭਜਨ ਸਿੰਘ, ਕੇਵਲ ਸਿੰਘ ਮਾੜੀ ਮੇਘਾ, ਪਰਵੀਨ ਕੌਰ, ਪ੍ਰਕਾਸ਼ ਕੌਰ, ਗੁਰਜੀਤ ਕੌਰ, ਪਰਮਜੀਤ ਕੌਰ ਕੱਚਾ ਪੱਕਾ, ਬਲਜੀਤ ਕੌਰ ਆਸਲ, ਬਲਜੀਤ ਕੌਰ, ਕੁਲਦੀਪ ਕੌਰ ਮੰਨਣ, ਮਨਦੀਪ ਕੌਰ ਆਦਿ ਹਾਜ਼ਰ ਸਨ।