25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬੰਦੀ ਸਿੰਘਾਂ ਲਈ 29 ਨੂੰ ਹੋਣ ਵਾਲਾ ਅਰਦਾਸ ਸਮਾਗਮ ਸ਼੍ਰੋਮਣੀ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ- ਜਥੇਦਾਰ ਵਰਾਣਾ

ਤਰਨ ਤਾਰਨ, 25 ਅਗਸਤ (ਹਰਿੰਦਰ ਸਿੰਘ)– ਜਥੇਦਾਰ ਸਿਕੰਦਰ ਸਿੰਘ ਵਰਾਣਾ ਮੈਂਬਰ ਪੀ. ਏ.

Ad Position 21
No active advertisement
ਅਜੀਤ ਡੈਸਕ 26-08-2026
ਤਰਨ ਤਾਰਨ, 25 ਅਗਸਤ (ਹਰਿੰਦਰ ਸਿੰਘ)– ਜਥੇਦਾਰ ਸਿਕੰਦਰ ਸਿੰਘ ਵਰਾਣਾ ਮੈਂਬਰ ਪੀ.ਏ.ਸੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਮੁੱਚੀ ਅਗਜੈਕਟਿਵ ਨੇ ਜੋ ਫੈਸਲਾ ਕੀਤਾ ਕਿ 29 ਅਗਸਤ ਨੂੰ ਇਤਿਹਾਸਿਕ ਗੁਰਦੁਆਰਿਆਂ ’ਚ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ, ਉਪਰੰਤ ਜੋ ਲੰਮੇ ਸਮੇਂ ਤੋਂ ਜੇਲਾਂ ’ਚ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅੱਜ ਸਮੇਂ ਦੀ ਹਕੂਮਤ ਉਹਨਾਂ ਨੂੰ ਛੱਡ ਨਹੀਂ ਰਹੀ, ਜਿਵੇਂ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਮਾਤਾ ਬਹੁਤ ਹੀ ਬਿਮਾਰ ਹਨ ਉਹਨਾਂ ਨੂੰ 10 ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ । ਜਥੇਦਾਰ ਵਰਾਣਾ ਨੇ ਕਿਹਾ ਕਿ ਬਹੁਤ ਵੱਡਾ ਉਪਰਾਲਾ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਸਮਾਗਮ ਉਲੀਕਿਆ ਹੈ ਕਿਉਂਕਿ ਸਿੱਖ ਕੌਮ ਬੰਦੀ ਸਿੰਘਾਂ ਵਾਸਤੇ ਵੱਡੇ ਮਾਰਚ ਵੀ ਕਰ ਚੁੱਕੀ ਹੈ ਅਤੇ ਧਰਨੇ ਮੋਰਚੇ ਵੀ ਲਗਾ ਚੁੱਕੀ ਹੈ ਪਰ ਸਰਕਾਰਾਂ ਦੇ ਕੰਨ ’ਤੇ ਜੂ ਨਹੀਂ ਸਰਕੀ ਪਰ ਸਿੱਖਾਂ ਤੋਂ ਸਭ ਤੋਂ ਵੱਡਾ ਹਥਿਆਰ ਅਰਦਾਸ ਹੈ ਜੋ ਗੁਰੂ ਸਾਹਿਬ ਬੰਦੀ ਸਿੰਘਾਂ ਨੂੰ ਰਿਹਾਈ ਵੀ ਬਖਸ਼ਣਗੇ ਚੜ੍ਹਦੀ ਕਲਾ ਵੀ ਰੱਖਣਗੇ ।
Ad Position 22
No active advertisement
ਪਿਛਲੀ ਖ਼ਬਰ ਅਮਰਪੁਰੀ ਸੀ.ਸੈ. ਪਬਲਿਕ ਸਕੂਲ ਗੋਇੰਦਵਾਲ ਸਾਹਿਬ ਦੇ ਖਿਡਾਰੀਆਂ ਨੇ ਜ਼ੋਨ ਪੱਧਰ ’ਤੇ ਮਾਰੀਆਂ ਮੱਲਾਂ ਅਗਲੀ ਖ਼ਬਰ ਤੇਜ਼ ਰਫ਼ਤਾਰ ਦੀ ਟੱਕਰ ਨਾਲ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ
Ad Position 24