25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੰਤ ਬਾਬਾ ਸੁੱਖਾ ਸਿੰਘ ਵਲੋਂ ਹਵੇਲੀ ਸਾਹਿਬ ਵਿਖੇ ਨਵੀਂ ਰਿਹਾਇਸ਼ੀ ਸਰਾਂ ਦੀ ਉਸਾਰੀ ਲਈ ਟੱਪ ਲਾਇਆ

ਸਰਹਾਲੀ ਕਲਾਂ, 24 ਅਗਸਤ ( ਅਜੇ ਸਿੰਘ ਹੁੰਦਲ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਪਿੰਡ ਸਰਹਾਲੀ ਕਲਾਂ ਸਥਿਤ ਇਤਿਹਾਸਕ ਗੁਰਦੁਆਰਾ ਹਵੇਲੀ ਸਾਹਿਬ ਵਿਖੇ ਨਵੀਂ ਰਿਹਾਇਸ਼ੀ ਸਰਾਂ ਦੀ ਉਸਾਰੀ ਲਈ ਟੱਪ ਲਾ ਕੇ ਕਾਰਜ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਖ, ਇਲਾਕੇ ਦੇ ਪਤਵੰਤੇ, ਪੰਚਾਇਤੀ ਨੁਮਾਇੰਦੇ ਅਤੇ ਸੰਗਤਾਂ ਹਾਜ਼ਰ ਸਨ।

Ad Position 21
No active advertisement
ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨਾਲ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ। ਤਸਵੀਰ: ਹੁੰਦਲ 25-08-2026
ਸਰਹਾਲੀ ਕਲਾਂ, 24 ਅਗਸਤ ( ਅਜੇ ਸਿੰਘ ਹੁੰਦਲ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਪਿੰਡ ਸਰਹਾਲੀ ਕਲਾਂ ਸਥਿਤ ਇਤਿਹਾਸਕ ਗੁਰਦੁਆਰਾ ਹਵੇਲੀ ਸਾਹਿਬ ਵਿਖੇ ਨਵੀਂ ਰਿਹਾਇਸ਼ੀ ਸਰਾਂ ਦੀ ਉਸਾਰੀ ਲਈ ਟੱਪ ਲਾ ਕੇ ਕਾਰਜ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਖ, ਇਲਾਕੇ ਦੇ ਪਤਵੰਤੇ, ਪੰਚਾਇਤੀ ਨੁਮਾਇੰਦੇ ਅਤੇ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰਦੁਆਰਾ ਹਵੇਲੀ ਸਾਹਿਬ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਇਤਿਹਾਸ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਪਾਵਨ ਅਸਥਾਨ ਹੈ । ਉਨ੍ਹਾਂ ਦੱਸਿਆ ਕਿ ਸੰਪਰਦਾਇ ਦੇ ਬਾਨੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਨੇ ਸੰਪਰਦਾਇ ਦੀ ਸਥਾਪਨਾ ਦੇ ਮੁੱਢਲੇ ਦੌਰ ਵਿਚ ਇਸੇ ਅਸਥਾਨ ਨੂੰ ਆਪਣਾ ਪੜਾਅ ਬਣਾਇਆ ਸੀ ਅਤੇ ਲੰਮਾ ਸਮਾਂ ਇੱਥੇ ਨਿਵਾਸ ਕਰਦਿਆਂ ਗੁਰਮਤਿ ਪ੍ਰਚਾਰ ਅਤੇ ਸੇਵਾ ਕਾਰਜਾਂ ਨੂੰ ਅੱਗੇ ਵਧਾਇਆ। ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਇਹ ਹਵੇਲੀ ਮਾਤਾ ਗੁਰਦੀਪ ਕੌਰ ਵਲੋਂ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਨੂੰ ਸੇਵਾ ਵਜੋਂ ਭੇਟ ਕੀਤੀ ਗਈ ਸੀ। ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਪੁਰਾਣੀ ਇਮਾਰਤ ਨੂੰ ਜਿਉਂ ਦਾ ਤਿਉਂ ਸੰਭਾਲ ਕੇ ਰੱਖਿਆ ਜਾਵੇਗਾ। ਇਸ ਦੇ ਨਾਲ ਸੰਗਤਾਂ ਦੀ ਸਹੂਲਤ ਲਈ ਇਕ ਵਿਸ਼ਾਲ ਹਾਲ ਬਣਾਇਆ ਜਾਵੇਗਾ ਅਤੇ ਉੱਪਰ ਆਧੁਨਿਕ ਸਹੂਲਤਾਂ ਵਾਲੀ ਰਿਹਾਇਸ਼ੀ ਸਰਾਂ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਰਜ ਦਾ ਮੁੱਖ ਉਦੇਸ਼ ਦੂਰ-ਦੁਰਾਂਡੇ ਤੋਂ ਆਉਣ ਵਾਲੀਆਂ ਸੰਗਤਾਂ ਲਈ ਸੁਚੱਜੇ ਠਹਿਰਾਅ ਦੀ ਵਿਵਸਥਾ ਕਰਨਾ ਹੈ। ਇਸ ਮੌਕੇ ਓਪਿੰਦਰਜੀਤ ਸਿੰਘ ਸੰਧੂ, ਅਰਜੁਨ ਸਿੰਘ ਸੰਧੂ ਸਮਾਜ ਸੇਵਕ, ਬਾਬਾ ਸਰਬਜੀਤ ਸਿੰਘ, ਸਾਹਿਬ ਸਿੰਘ ਸਰਪੰਚ, ਅਵਤਾਰ ਸਿੰਘ ਬਿੱਲਾ ਸੇਰੋਂ ਸਰਪੰਚ, ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਮੈਂਬਰ ਐੱਸ.ਜੀ.ਪੀ.ਸੀ., ਸਿਕੰਦਰ ਸਿੰਘ ਵਰਾਣਾ, ਬਾਬਾ ਜਰਨੈਲ ਸਿੰਘ ਹਵੇਲੀ ਸਾਹਿਬ, ਬਾਬਾ ਅਮਰੀਕ ਸਿੰਘ ਜਥੇਦਾਰ ਬਾਬਾ ਸ਼ਹੀਦਾਂ, ਜਥੇਦਾਰ ਪ੍ਰਿਤਪਾਲ ਸਿੰਘ ਭਾਈ, ਜਥੇਦਾਰ ਹਰੀ ਸਿੰਘ ਚੋਹਲਾ ਸਾਹਿਬ, ਬਿੱਲੂ ਮੈਂਬਰ, ਹਰਜੀਤ ਸਿੰਘ ਮੈਂਬਰ, ਪਿੰਦਰ ਨਾਗੋਵਾਲੀਆ ਕਿਸਾਨ ਆਗੂ ਸਮੇਤ ਹੋਰ ਪਤਵੰਤੇ ਅਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਜੰਡਿਆਲਾ ਗੁਰੂ ਵਿਚ ਵਿਕਾਸ ਕਾਰਜਾਂ ਨੂੰ ਮਿਲੀ ਤੇਜ਼ ਰਫ਼ਤਾਰ - ਸੋਢੀ ਭੁੱਲਰ ਅਗਲੀ ਖ਼ਬਰ ਅਕਾਲ ਅਕੈਡਮੀ ਢੋਟੀਆਂ ਦੀਆਂ ਵਿਦਿਆਰਥਣਾਂ ਜ਼ਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ’ਚ ਅੱਵਲ ਰਹੀਆਂ
Ad Position 24