25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਦਾਣਾ ਮੰਡੀ ਤਰਨ ਤਾਰਨ ’ਚ 1509 ਬਾਸਮਤੀ ਦੀ ਆਮਦ ਹੋਈ

ਤਰਨ ਤਾਰਨ, 24 ਅਗਸਤ (ਪਰਮਜੀਤ ਜੋਸ਼ੀ)- ਦਾਣਾ ਮੰਡੀ ਤਰਨ ਤਾਰਨ ’ਚ ਸੋਮਵਾਰ ਨੂੰ 1509 ਬਾਸਮਤੀ ਦੀ ਆਮਦ ਸੋਮਵਾਰ ਨੂੰ ਸ਼ੁਰੂ ਹੋ ਗਈ ਹੈ । ਮੰਡੀ ’ਚ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸਭਰਾ ਬਾਸਮਤੀ 1509 ਦੀਆਂ ਲਗਪਗ 40 ਬੋਰੀਆਂ ਲੈ ਕੇ ਮੰਡੀ ਪਹੁੰਚੇ ।

Ad Position 21
No active advertisement
ਅਜੀਤ ਡੈਸਕ 25-08-2026
ਤਰਨ ਤਾਰਨ, 24 ਅਗਸਤ (ਪਰਮਜੀਤ ਜੋਸ਼ੀ)- ਦਾਣਾ ਮੰਡੀ ਤਰਨ ਤਾਰਨ ’ਚ ਸੋਮਵਾਰ ਨੂੰ 1509 ਬਾਸਮਤੀ ਦੀ ਆਮਦ ਸੋਮਵਾਰ ਨੂੰ ਸ਼ੁਰੂ ਹੋ ਗਈ ਹੈ । ਮੰਡੀ ’ਚ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸਭਰਾ ਬਾਸਮਤੀ 1509 ਦੀਆਂ ਲਗਪਗ 40 ਬੋਰੀਆਂ ਲੈ ਕੇ ਮੰਡੀ ਪਹੁੰਚੇ । ਇਸ ਮੌਕੇ ਵੱਖ-ਵੱਖ ਬੋਲੀਕਾਰਾਂ ਵਲੋਂ ਬਾਸਮਤੀ ਦੀ ਬੋਲੀ ਲਗਾਈ ਹੈ । ਤਨੇਜਾ ਓਵਰਸੀਜ ਤਰਨ ਤਾਰਨ ਵਲੋਂ 3711 ਰੁਪਏ ਪ੍ਰਤੀ ਕੁਵਿੰਟਲ ਨਾਲ ਬਾਸਮਤੀ ਦੀ ਬੋਲੀ ਲਗਾ ਕੇ ਖਰੀਦ ਕੀਤੀ । ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਨੇ ਕਿਹਾ ਕਿ ਅੱਜ ਪਹਿਲੇ ਦਿਨ ਬਾਸਮਤੀ 1509 ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕਿਸਾਨ ਫਸਲ ਮੰਡੀ ਵਿਚ ਲਿਆਉਣੀ ਸ਼ੁਰੂ ਕਰ ਦੇਣਗੇ। ਉਨ੍ਹਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਸਲ ਨੂੰ ਚੰਗੀ ਤਰ੍ਹਾਂ ਸੁਕਾਅ ਅਤੇ ਪੱਕੀ ਕੇ ਹੀ ਮੰਡੀ ਵਿਚ ਵਿਚ ਲਿਆਉਣ ਤਾਂ ਜੋ ਫਸਲ ਵੇਚਣ ਸਮੇਂ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਤੁੜ ਵਿਖੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ ਸ਼੍ਰੋਮਣੀ ਅਕਾਲੀ ਦਲ ਆਉਣ ਵ... ਅਗਲੀ ਖ਼ਬਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਸਮੈਸਟਰ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Ad Position 24