ਖਡੂਰ ਸਾਹਿਬ, 19 ਅਗਸਤ (ਰਸ਼ਪਾਲ ਸਿੰਘ ਕੁਲਾਰ)-ਗੁਰਦੁਆਰਾ ਬਾਬਾ ਡੰਡਿਆਂ ਵਾਲਾ ਖਡੂਰ ਸਾਹਿਬ ਦੇ ਨਜਦੀਕ ਤਿੰਨ ਲੁਟੇਰਿਆਂ ਨੇ ਦਾਤਰ ਦੀ ਨੋਕ ’ਤੇ ਖਡੂਰ ਸਾਹਿਬ ਤੋਂ ਆਪਣੇ ਪਿੰਡ ਖਵਾਸਪੁਰ ਨੂੰ ਮੋਪਿਡ ’ਤੇ ਜਾ ਰਹੀਆਂ ਔਰਤਾਂ ਅਮਨਦੀਪ ਕੌਰ, ਲਖਵਿੰਦਰ ਸਿੰਘ ਖੁਵਾਸਪੁਰ, ਕੰਵਲਜੀਤ ਕੌਰ, ਬਿਕਰਮ ਸਿੰਘ, ਮਨਦੀਪ ਕੌਰ ਪਤਨੀ ਸਰਬਜੀਤ ਸਿੰਘ ਨੂੰ ਰੋਕਿਆ ਅਤੇ ਸੋਨੇ ਦੀਆਂ ਦੀਆਂ ਵਾਲੀਆਂ ਅਤੇ ਨੱਕ ਦੀ ਨੱਥ ਲੁੱਟ ਕੇ ਫਰਾਰ ਹੋ ਗਏ, ਲੁਟੇਰਿਆਂ ਦੀ ਮਾੜੀ ਕਿਸਮਤ ਇਹ ਰਹੀ ਕਿ ਉਕਤ ਔਰਤਾਂ ਲੁਟੇਰਿਆਂ ਦਾ ਪਿੱਛਾ ਕਰਦੀਆਂ ਖਡੂਰ ਸਾਹਿਬ ਪੁੱਜੀਆਂ ਤਾਂ ਲੁਟੇਰੇ ਸੁਨਿਆਰੇ ਦੀ ਦੁਕਾਨ ਉਪਰ ਵਾਲੀਆਂ ਵੇਚ ਰਹੇ ਸਨ ਤਾਂ ਔਰਤਾਂ ਦੇ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ ਅਤੇ ਦੋ ਲੁਟੇਰਿਆਂ ਨੂੰ ਦਾਤਰ, ਵਾਲੀਆਂ ਅਤੇ ਚੋਰੀ ਦੇ ਹੀਰੋ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 46 ਏ.ਪੀ. 5448 ਹੈ ਸਮੇਤ ਕਾਬੂ ਕਰ ਲਿਆ ਅਤੇ ਚੰਗੀ ਤਰ੍ਹਾਂ ਕੁਟਾਪਾ ਚਾੜਿਆ, ਜਦੋਂਕਿ ਤੀਸਰਾ ਸਾਥੀ ਫ਼ਰਾਰ ਹੋਣ ਵਿਚ ਸਫਲ ਹੋ ਗਿਆ। ਇਸ ਮੌਕੇ ਔਰਤਾਂ ਨੇ ਸਾਰੀ ਜਾਣਕਾਰੀ ਦਿੱਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੁਰਦੇਵ ਸਿੰਘ ਗੋਲਡੀ ਨੇ ਕਿ ਖਡੂਰ ਸਾਹਿਬ ਕਸਬੇ ਵਿਚ ਅਤੇ ਆਸ ਪਾਸ ਦੇ ਰਸਤਿਆਂ ਉਪਰ ਲੁਟੇਰਿਆਂ ਵਲੋਂ ਨਿੱਤ ਦਿਨ ਲੁੱਟਾਂ-ਖੋਹਾਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਇਸ ਮੌਕੇ ਉਨ੍ਹਾਂ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਲੁਟੇਰਾ ਗਰੋਹ, ਚੋਰਾਂ, ਨਸ਼ਾ ਸੌਦਾਗਰਾਂ ਆਦਿ ਭੈੜੇ ਅਨਸਰਾਂ ਨੂੰ ਸਖਤੀ ਨਾਲ ਨੱਥ ਪਾਈ ਜਾਵੇ, ਕਾਬੂ ਕੀਤੇ ਲੁਟੇਰਿਆਂ ਦੀ ਪਛਾਣ ਗੁਰਕੰਵਲਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਪੱਤੀ ਵਾਸੀ ਖਡੂਰ ਸਾਹਿਬ ਪੱਤੀ ਗੁਰਮੁਖਾਂ ਦੀ ਅਤੇ ਮੰਗਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਖਡੂਰ ਸਾਹਿਬ ਪੱਤੀ ਫੱਲਿਆਂ ਦੀ ਵਜੋਂ ਹੋਈ ਹੈ। ਇਸ ਮਾਮਲੇ ਦੀ ਵਾਰਦਾਤ ਦਾ ਵਕੂਹਾ ਫਤਿਆਬਾਦ ਹੋਣ ਕਰਕੇ ਪੁਲਿਸ ਚੌਂਕੀ ਫਤਿਆਬਾਦ ਦੇ ਇੰਚਾਰਜ ਏ.ਐਸ.ਆਈ. ਪਰਮਜੀਤ ਸਿੰਘ ਨਾਲ ਰਾਬਤਾ ਕਰਨ ਤੇ ਉਨ੍ਹਾਂ ਕਿਹਾ ਕਿ ਦੋ ਲੁਟੇਰੇ ਗ੍ਰਿਫਤਾਰ ਕੀਤੇ ਗਏ ਹਨ ਅਤੇ ਤੀਸਰਾ ਫਰਾਰ ਹੈ, ਜਦੋਂਕਿ ਉਕਤ ਔਰਤਾਂ ਵਲੋਂ ਕੋਈ ਕਾਰਵਾਈ ਨਹੀਂ ਕਰਵਾਈ ਗਈ ਅਤੇ ਜੋ ਮੋਟਰਸਾਈਕਲ ਬਰਾਮਦ ਹੋਇਆ ਹੈ, ਉਸ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਨੇ ਲੁਟੇਰਾ ਗਰੋਹ ਕਾਬੂ ਕਰਕੇ ਚਾੜ੍ਹਿਆ ਕੁਟਾਪਾ ਪੁਲਿਸ ਹਵਾਲੇ ਕਰਕੇ ਸਖ਼ਤ ਕਾਰਵਾਈ ਦੀ ਕੀਤੀ ਮੰਗ
ਖਡੂਰ ਸਾਹਿਬ, 19 ਅਗਸਤ (ਰਸ਼ਪਾਲ ਸਿੰਘ ਕੁਲਾਰ)-ਗੁਰਦੁਆਰਾ ਬਾਬਾ ਡੰਡਿਆਂ ਵਾਲਾ ਖਡੂਰ ਸਾਹਿਬ ਦੇ ਨਜਦੀਕ ਤਿੰਨ ਲੁਟੇਰਿਆਂ ਨੇ ਦਾਤਰ ਦੀ ਨੋਕ ’ਤੇ ਖਡੂਰ ਸਾਹਿਬ ਤੋਂ ਆਪਣੇ ਪਿੰਡ ਖਵਾਸਪੁਰ ਨੂੰ ਮੋਪਿਡ ’ਤੇ ਜਾ ਰਹੀਆਂ ਔਰਤਾਂ ਅਮਨਦੀਪ ਕੌਰ, ਲਖਵਿੰਦਰ ਸਿੰਘ ਖੁਵਾਸਪੁਰ, ਕੰਵਲਜੀਤ ਕੌਰ, ਬਿਕਰਮ ਸਿੰਘ, ਮਨਦੀਪ ਕੌਰ ਪਤਨੀ ਸਰਬਜੀਤ ਸਿੰਘ ਨੂੰ ਰੋਕਿਆ ਅਤੇ ਸੋਨੇ ਦੀਆਂ ਦੀਆਂ ਵਾਲੀਆਂ ਅਤੇ ਨੱਕ ਦੀ ਨੱਥ ਲੁੱਟ ਕੇ ਫਰਾਰ ਹੋ ਗਏ, ਲੁਟੇਰਿਆਂ ਦੀ ਮਾੜੀ ਕਿਸਮਤ ਇਹ ਰਹੀ ਕਿ ਉਕਤ ਔਰਤਾਂ ਲੁਟੇਰਿਆਂ ਦਾ ਪਿੱਛਾ ਕਰਦੀਆਂ ਖਡੂਰ ਸਾਹਿਬ ਪੁੱਜੀਆਂ ਤਾਂ ਲੁਟੇਰੇ ਸੁਨਿਆਰੇ ਦੀ ਦੁਕਾਨ ਉਪਰ ਵਾਲੀਆਂ ਵੇਚ ਰਹੇ ਸਨ ਤਾਂ ਔਰਤਾਂ ਦੇ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ ਅਤੇ ਦੋ ਲੁਟੇਰਿਆਂ ਨੂੰ ਦਾਤਰ, ਵਾਲੀਆਂ ਅਤੇ ਚੋਰੀ ਦੇ ਹੀਰੋ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 46 ਏ. ਪੀ.
ਅਜੀਤ ਡੈਸਕ
20-08-2026