20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਣਪਛਾਤਿਆਂ ਵਲੋਂ ਵਿਅਕਤੀ ਪਾਸੋਂ ਕੀਤੀ ਗਈ ਲੁੱਟ-ਖੋਹ

ਤਰਨ ਤਾਰਨ, 19 ਅਗਸਤ (ਪਰਮਜੀਤ ਜੋਸ਼ੀ)- ਅਣਪਛਾਤਿਆਂ ਵਿਅਕਤੀਆਂ ਵਲੋਂ ਇਕ ਵਿਅਕਤੀ ਪਾਸੋਂ ਲੁੱਟ-ਖੋਹ ਕੀਤੀ ਗਈ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਬਾਬਾ ਅਸ਼ੋਕ ਵਾਲੀ ਮੁਹੱਲਾ ਗੋਕਲਪੁਰ ਤਰਨ ਤਾਰਨ ਨੇ ਦੱੱਸਿਆ ਕਿ ਉਹ ਸ੍ਰੀ ਗੁਰੂ ਅਰਜਨ ਦੇਵ ਖੂਨਦਾਨ ਸੇਵਾ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਹੈ।

Ad Position 21
No active advertisement
ਅਜੀਤ ਡੈਸਕ 20-08-2026
ਤਰਨ ਤਾਰਨ, 19 ਅਗਸਤ (ਪਰਮਜੀਤ ਜੋਸ਼ੀ)- ਅਣਪਛਾਤਿਆਂ ਵਿਅਕਤੀਆਂ ਵਲੋਂ ਇਕ ਵਿਅਕਤੀ ਪਾਸੋਂ ਲੁੱਟ-ਖੋਹ ਕੀਤੀ ਗਈ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਬਾਬਾ ਅਸ਼ੋਕ ਵਾਲੀ ਮੁਹੱਲਾ ਗੋਕਲਪੁਰ ਤਰਨ ਤਾਰਨ ਨੇ ਦੱੱਸਿਆ ਕਿ ਉਹ ਸ੍ਰੀ ਗੁਰੂ ਅਰਜਨ ਦੇਵ ਖੂਨਦਾਨ ਸੇਵਾ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਹੈ। 15 ਅਗਸਤ ਨੂੰ ਉਹ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਮੁਹੱਲਾ ਨਾਨਕਸਰ ਛੋਟਾ ਰੋਹੀ ਪੁਲ ਤਰਨ ਤਾਰਨ ਨਜ਼ਦੀਕ ਕੁਝ ਅਣਪਛਾਤੇ ਵਿਅਕਤੀਆਂ ਨੇ ਮੈਨੂੰ ਰਸਤੇ ਵਿਚ ਰੋਕ ਕੇ ਮੇਰਾ ਪਰਸ ਜਿਸ ਵਿਚ 2700 ਰੁਪਏ ਅਤੇ ਮੋਟਰਸਾਈਕਲ ਦੀ ਆਰ.ਸੀ.ਖੋਹ ਲਈ । ਮੇਜਰ ਸਿੰਘ ਨੇ ਦੱਸਿਆ ਕਿ ਇਸ ਲੁੱਟ-ਖੋਹ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਵਿਖੇ ਲਿਖਤੀ ਦਰਖਾਸਤ ਦੇ ਕੇ ਲੁੱਟ-ਖੋਹ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਝਬਾਲ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਬੁਰੀ ਤਰ੍ਹਾਂ ਫੇਲ੍ਹ ਅਗਲੀ ਖ਼ਬਰ ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਨੇ ਬੂਟੇ ਵੰਡੇ
Ad Position 24