11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਘਰ ਅਤੇ ਦੁਕਾਨ ’ਚੋਂ ਸੋਨਾ, ਨਕਦੀ, ਦੇਸੀ ਘਿਓ ਤੇ ਹੋਰ ਸਾਮਾਨ ਚੋਰੀ, ਲੱਖਾਂ ਦਾ ਨੁਕਸਾਨ

ਹਰੀਕੇ ਪੱਤਣ, 10 ਅਗਸਤ (ਸੰਜੀਵ ਕੁੰਦਰਾ)–ਬੀਤੀ ਰਾਤ ਥਾਣਾ ਹਰੀਕੇ ਪੱਤਣ ਅਧੀਨ ਆਉਂਦੇ ਪਿੰਡ ਪ੍ਰਿੰਗੜੀ ਵਿਖੇ ਚੋਰ ਘਰ ’ਚੋਂ ਸੋਨਾ ਅਤੇ ਦੁਕਾਨ ਵਿਚੋਂ 35 ਹਜ਼ਾਰ ਨਕਦੀ, ਦੇਸੀ ਘਿਓ ਤੇ ਹੋਰ ਸਾਮਾਨ ਲੈ ਕੇ ਰਫ਼ੂ ਚੱਕਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪ੍ਰਿੰਗੜੀ ਨੇ ਦੱਸਿਆ ਕਿ ਪ੍ਰਿੰਗੜੀ ਵਿਖੇ ਸਾਡਾ ਘਰ ਹੈ ਤੇ ਘਰ ਦੇ ਥੱਲੇ ਸਾਡੀ ਕਰਿਆਨੇ ਦੀ ਦੁਕਾਨ ਹੈ ।

Ad Position 21
No active advertisement
ਅਜੀਤ ਡੈਸਕ 11-08-2026
ਹਰੀਕੇ ਪੱਤਣ, 10 ਅਗਸਤ (ਸੰਜੀਵ ਕੁੰਦਰਾ)–ਬੀਤੀ ਰਾਤ ਥਾਣਾ ਹਰੀਕੇ ਪੱਤਣ ਅਧੀਨ ਆਉਂਦੇ ਪਿੰਡ ਪ੍ਰਿੰਗੜੀ ਵਿਖੇ ਚੋਰ ਘਰ ’ਚੋਂ ਸੋਨਾ ਅਤੇ ਦੁਕਾਨ ਵਿਚੋਂ 35 ਹਜ਼ਾਰ ਨਕਦੀ, ਦੇਸੀ ਘਿਓ ਤੇ ਹੋਰ ਸਾਮਾਨ ਲੈ ਕੇ ਰਫ਼ੂ ਚੱਕਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪ੍ਰਿੰਗੜੀ ਨੇ ਦੱਸਿਆ ਕਿ ਪ੍ਰਿੰਗੜੀ ਵਿਖੇ ਸਾਡਾ ਘਰ ਹੈ ਤੇ ਘਰ ਦੇ ਥੱਲੇ ਸਾਡੀ ਕਰਿਆਨੇ ਦੀ ਦੁਕਾਨ ਹੈ । ਅਸੀਂ ਰੋਜ਼ਾਨਾ ਦੀ ਤਰ੍ਹਾਂ ਸਾਰਾ ਪਰਿਵਾਰ ਚੁਬਾਰੇ ’ਚ ਜਾ ਕੇ ਸੌਂ ਗਏ। ਜਦ ਅਸੀਂ ਸਵੇਰੇ ਉੱਠੇ ਤਾਂ ਦੇਖਿਆ ਕਿ ਘਰ ਦੇ ਕਮਰੇ ਵਿਚ ਪਈ ਅਲਮਾਰੀ ਦਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਅਲਮਾਰੀ ’ਚੋਂ ਸੋਨੇ ਦਾ ਕੜਾ, 3 ਮੁੰਦਰੀਆਂ ਅਤੇ ਸੋਨੇ ਦੀ ਵਾਲੀਆਂ ਗਾਇਬ ਸਨ । ਗੁਰਜਿੰਦਰ ਸਿੰਘ ਨੇ ਦੱਸਿਆ ਕਿ ਜਦ ਅਸੀਂ ਦੁਕਾਨ ’ਚ ਜਾ ਕੇ ਦੇਖਿਆ ਤਾਂ ਦੁਕਾਨ ਵਿਚ ਵੀ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਗੱਲੇ ’ਚੋਂ 35 ਹਜ਼ਾਰ ਰੁਪਏ ਨਕਦੀ,1 2 ਦੇਸੀ ਘਿਓ ਦੇ ਡੱਬੇ,ਚਾਹ ਪੱਤੀ ਤੇ ਹੋਰ ਸਾਮਾਨ ਅਣਪਛਾਤੇ ਚੋਰ ਚੋਰੀ ਕਰ ਕੇ ਲੈ ਗਏ । ਇਸ ਚੋਰੀ ਸੰਬੰਧੀ ਥਾਣਾ ਹਰੀਕੇ ਵਿਖੇ ਸੂਚਨਾ ਦੇ ਦਿੱਤੀ ਗਈ ਹੈ
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਲਾਹ ਕੇ ਲੁਟੇਰੇ ਹੋਏ ਫ਼ਰਾਰ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ
Ad Position 24